
ਸਟ੍ਰਾਬੈਰੀ ਦੀ ਖੇਤੀ ਕੀਤੀ ਜਿਸ ਨਾਲ ਉਹ ਲੱਖਾਂ ਰੁਪਏ ਕਮਾ ਰਹੇ ਹਾਂ- ਕਿਸਾਨ
ਚੰਡੀਗੜ੍ਹ: ਪੰਜਾਬ ਦੇ ਕਿਸਾਨ ਨੇ ਫਸਲੀ ਚੱਕਰ ਤੋਂ ਨਿਕਲ ਕੇ ਸਟ੍ਰਾਬੈਰੀ ਦੀ ਖੇਤੀ ਕੀਤੀ ਜਿਸ ਨਾਲ ਉਹ ਲੱਖਾਂ ਰੁਪਏ ਕਮਾ ਰਿਹਾ ਹੈ। ਕਿਸਾਨ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਇਹ ਸੁਝਾਅ ਦਿੱਤਾ ਹੈ ਕਿ ਲੱਖਾਂ ਰੁਪਏ ਖਰਚ ਕੇ ਵਿਦੇਸ਼ ਜਾਣ ਦੀ ਬਜਾਏ ਤੁਸੀ ਇੱਥੇ ਹੀ ਨਵੀਂ ਖੇਤੀ ਕਰਕੇ ਕਮਾਈ ਕਰ ਸਕਦੇ ਹੋ।
ਕਿਸਾਨ ਦਾ ਕਹਿਣਾ ਹੈ ਕਿ ਜਿੱਥੇ ਝੋਨੇ ਲਈ ਜਿਆਦਾ ਪਾਣੀ ਦੇਣਾ ਪੈਦਾ ਹੈ ਉਥੇ ਹੀ ਸਟ੍ਰਾਬੈਰੀ ਨੂੰ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਟ੍ਰਾਬੈਰੀ ਦੀ ਖੇਤੀ ਨਾਲ ਪਾਣੀ ਦੀ ਬਚਤ ਹੋ ਰਹੀ ਉਥੇ ਹੀ ਕੀਟਨਾਸ਼ਕਾਂ ਦੀ ਲੋੜ ਬਹੁਤ ਘੱਟ ਪੈਂਦੀ ਹੈ।
ਕਿਸਾਨ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਬੱਚਾ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀ ਹੈ ਉਹ ਸਟ੍ਰਾਬੈਰੀ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਸਕਦੇ ਹੋ।