
ਸ਼ੂਗਰ ਮਿੱਲ ਵੱਲੋਂ ਉਸ ਨੂੰ 25 ਲੱਖ ਦੀ ਬਕਾਇਆ ਰਕਮ ਨਹੀਂ ਮਿਲੀ ਜਿਸ ਕਾਰਨ ਉਹ ਮਾਨਸਿਕ ਪਰੇਸ਼ਾਨੀ ਤੋਂ ਲੰਘ ਰਿਹਾ ਹੈ।
ਕਿਸਾਨਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ | ਅਜਿਹਾ ਹੀ ਇਕ ਮਾਮਲਾ ਸ੍ਰੀ ਮੁਕਸਤਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ ਹੈ | ਸ੍ਰੀ ਮੁਕਸਤਰ ਸਾਹਿਬ ਦੇ ਪਿੰਡ ਮਿੱਡਾ ਵਿਖੇ ਇਕ ਕਿਸਾਨ ਹਰਦਿਆਲ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਅਪਣੀ 30 ਏਕੜ ਗੰਨੇ ਦੀ ਫਸਲ ਵਾਹ ਦਿੱਤੀ। ਪੀੜਤ ਕਿਸਾਨ ਨੇ ਕਿਹਾ ਕਿ ਉਸ ਨੇ ਫਾਜ਼ਿਲਕਾ ਦੀ ਸ਼ੂਗਰ ਮਿੱਲ 'ਚ ਆਪਣੀ ਗੰਨੇ ਦੀ ਫਸਲ ਵੇਚੀ ਸੀ ਪਰ ਅਜੇ ਤੱਕ ਸ਼ੂਗਰ ਮਿੱਲ ਵੱਲੋਂ ਉਸ ਨੂੰ 25 ਲੱਖ ਦੀ ਬਕਾਇਆ ਰਕਮ ਨਹੀਂ ਮਿਲੀ | ਉਸਦਾ ਕਹਿਣਾ ਹੈ ਕਿ ਆਰਥਿਕਤਾ ਦੀ ਮੰਦੀ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ਦੇ ਦੌਰਾ ਵਿਚੋਂ ਲੰਘ ਰਿਹਾ ਹੈ ਜਿਸਦੇ ਚਲਦੇ ਉਸਨੇ ਅਪਣੀ ਫ਼ਸਲ ਵਾਹ ਦਿਤੀ |
ਹਰਦਿਆਲ ਸਿੰਘ ਦੇ ਕੋਲ ਅਪਣੀ ਸਿਰਫ 10 ਏਕੜ ਦੀ ਜ਼ਮੀਨ ਹੈ ਅਤੇ 20 ਏਕੜ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰ ਰਿਹਾ ਸੀ ਜਿਸ 'ਤੇ ਪ੍ਰਤੀ ਸਾਲ ਸਾਢੇ ਪੰਜ ਲੱਖ ਦੇ ਕਰੀਬ ਖਰਚਾ ਆਉਂਦਾ ਹੈ। ਇਸ ਖਰਚੇ ਨੂੰ ਪੂਰਾ ਕਰਨ ਲਈ ਉਸਨੇ ਕਰਜਾ ਲਿਆ ਸੀ । ਹੁਣ ਹਾਲਤ ਇਹ ਹੋ ਗਈ ਹੈ ਕਿ ਉਸ ਕੋਲ ਮਜ਼ਦੂਰਾਂ ਨੂੰ ਵੀ ਦੇਣ ਲਈ ਪੈਸੇ ਨਹੀਂ ਹਨ।
ਹਰਦਿਆਲ ਸਿੰਘ ਦਾ ਕਹਿਣਾ ਹੈ ਕਿ ਉਹ ਕਰਜ਼ ਲੈ ਕੇ ਆਪਣੇ ਘਰ ਦਾ ਖਰਚਾ ਚਲਾ ਰਿਹਾ ਹੈ ਪਰ ਕਰਜ਼ੇ 'ਤੇ ਉਨ੍ਹਾਂ ਨੂੰ ਵਿਆਜ਼ ਵੀ ਦੇਣਾ ਪੈਂਦਾ ਹੈ ਪਰ ਕੀ ਸ਼ੂਗਰ ਮਿੱਲ ਉਨ੍ਹਾਂ ਦੇ ਬਕਾਇਆ ਪੈਸੇ ਵਿਆਜ਼ ਸਮੇਤ ਦੇਵੇਗੀ। ਇਕ ਪਾਸੇ ਸਰਕਾਰ ਕਿਸਾਨਾਂ ਦਾ ਕਰਜ਼ਾ ਉਤਾਰਨ ਲਈ ਵੱਖਰਾ ਬਜਟ ਰੱਖ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ 'ਤੇ ਕਰਜ਼ਾ ਵੀ ਸਰਕਾਰ ਦੀਆਂ ਨੀਤੀਆਂ ਕਾਰਨ ਹੀ ਚੜ੍ਹ ਰਿਹਾ ਹੈ।