'ਚਿੱਟੇ ਸੋਨੇ' ਦੇ ਡਿਗਦੇ ਭਾਅ ਨੇ ਕਿਸਾਨਾਂ ਦੇ ਹੌਂਸਲੇ ਕੀਤੇ ਪਸਤ
Published : Sep 27, 2019, 9:16 am IST
Updated : Sep 27, 2019, 9:16 am IST
SHARE ARTICLE
ਮੰਡੀ 'ਚ ਪਿਆ ਚਿੱਟਾ ਸੋਨਾ ਅਤੇ ਇਨਸੈਟ 'ਚ ਜਾਣਕਾਰੀ ਦਿੰਦੇ ਹੋਏ।
ਮੰਡੀ 'ਚ ਪਿਆ ਚਿੱਟਾ ਸੋਨਾ ਅਤੇ ਇਨਸੈਟ 'ਚ ਜਾਣਕਾਰੀ ਦਿੰਦੇ ਹੋਏ।

ਡੀਨਰਮਾ ਪੱਟੀ ਦੇ ਕਿਸਾਨ ਚਿੱਟੇ ਮੱਛਰ ਅਤੇ ਭੂਰੀ ਜੂੰ ਵਲੋਂ ਕੀਤੇ ਨੁਕਸਾਨ ਦਾ ਦੁੱਖ ਅਜੇ ਭੁੱਲੇ ਨਹੀਂ ਸਨ ਕਿ ਦਿਨੋਂ ਦਿਨ ....

ਸਰਦੂਲਗੜ੍ਹ  (ਵਿਨੋਦ ਜੈਨ) : ਡੀਨਰਮਾ ਪੱਟੀ ਦੇ ਕਿਸਾਨ ਚਿੱਟੇ ਮੱਛਰ ਅਤੇ ਭੂਰੀ ਜੂੰ ਵਲੋਂ ਕੀਤੇ ਨੁਕਸਾਨ ਦਾ ਦੁੱਖ ਅਜੇ ਭੁੱਲੇ ਨਹੀਂ ਸਨ ਕਿ ਦਿਨੋਂ ਦਿਨ ਡਿੱਗਦੇ ਨਰਮੇ ਦੇ ਭਾਅ ਨੇ ਕਿਸਾਨਾਂ ਨੂੰ ਮੁੜ ਤੋਂ ਵੱ ਚਿੰਤਾ ਵਿਚ ਡੋਬ ਦਿਤਾ ਹੈ। ਪਿਛਲੇ ਦਿਨਾਂ ਤੋਂ ਮੰਡੀਆਂ 'ਚ ਨਰਮਾ 5600 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲਾ ਨਰਮਾ ਹੁਣ 5100 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਨਰਮੇ ਦੇ ਭਾਅ 'ਚ ਭਾਰੀ ਮੰਦਵਾੜੇ ਕਾਰਨ ਕਿਸਾਨਾਂ ਨੇ ਅਗੇਤੀ ਚੁਗਾਈ ਦਾ ਨਰਮਾ ਇਸੇ ਆਸ 'ਚ  ਸੰਭਾਲਣਾ ਸ਼ੁਰੂ ਕਰ ਦਿਤਾ ਹੈ ਕਿ ਹੋ ਸਕਦਾ ਹੈ ਅਗਲੇ ਦਿਨਾਂ ਵਿਚ ਭਾਅ ਛੇ ਹਜ਼ਾਰ ਤੋਂ ਉਪਰ ਚਲਾ ਜਾਵੇ।

4

ਨਾਹਰਾ ਦੇ ਕਿਸਾਨ ਜਸਵੀਰ ਸਿੰਘ ਅਤੇ ਨਿਰਮਲ ਸਿੰਘ ਨੇ ਦਸਿਆ ਨਰਮੇ ਦੇ ਭਾਅ 'ਚ ਭਾਰੀ ਮੰਦਵਾੜੇ ਕਾਰਨ ਅਸੀਂ ਅਪਣੀ ਗਿੱਲੀ ਫ਼ਸਲ ਸੁਕਾ ਕੇ ਸੰਭਾਲਣੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਨਰਮੇ ਦੇ ਮੌਜੂਦਾ ਭਾਅ ਨਾਲ ਕਿਸਾਨਾਂ ਦੇ ਪੱਲੇ ਕੁੱਝ ਵੀ ਨਹੀਂ ਪੈਂਦਾ। ਕਿਸਾਨਾਂ ਨੇ ਦਸਿਆ ਇਕ ਕੁਇੰਟਲ ਨਰਮੇ ਦੀ ਚੁਗਾਈ 'ਤੇ ਹੀ ਅੱਠ ਸੌ ਰੁਪੈ ਤੋਂ ਲੈ ਕੇ ਨੌਂ ਸੌ ਰੁਪਏ ਖ਼ਰਚ ਆ ਰਹੇ ਹਨ। ਦਵਾਈਆਂ, ਬੀਜ, ਖਾਦਾਂ, ਡੀਜ਼ਲ, ਠੇਕਾ ਅਤੇ ਮਜ਼ਦੂਰੀ ਵੱਖ ਹੈ। ਕਿਸਾਨਾਂ ਨੇ ਕਿਹਾ ਅਸੀਂ ਬਚਦੇ ਤਾਂ ਹੀ ਹਾਂ ਜੇਕਰ ਨਰਮੇ ਦਾ ਔਸਤ ਭਾਅ ਸਾਢੇ ਛੇ ਹਜ਼ਾਰ ਤੋਂ ਸੱਤ ਹਜ਼ਾਰ ਦੇ ਦਰਮਿਆਨ ਰਹੇ।

CottonCotton

ਸਾਨਾਂ ਨੇ ਦਸਿਆ ਪਿਛਲੇ ਸਾਲਾਂ ਦੌਰਾਨ ਹਰ ਕਿਸਾਨ ਅਗੇਤੀ ਚੁਗਾਈ ਦਾ ਨਰਮਾ ਵੇਚ ਕੇ ਘਰੇਲੂ ਲੋੜਾਂ ਪੂਰੀਆਂ ਕਰ ਲੈਂਦਾ ਸੀ ਪਰ ਇਸ ਵਾਰ ਹਰ ਕਿਸਾਨ ਪੱਲਾ ਬੋਚ ਰਿਹਾ ਹੈ। ਸਰਦੁਲਗੜ੍ਹ ਦੇ ਕਿਸਾਨ ਲਾਲ ਚੰਦ ਨੇ ਦਸਿਆ ਨਰਮਾ ਸੰਭਾਲਣ 'ਤੇ ਵੀ ਕਿਸਾਨਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਜੇਕਰ ਪਹਿਲੀ ਚੁਗਾਈ ਦਾ ਨਰਮਾ ਸਿੱਧਾ ਹੀ ਕਮਰਿਆਂ ਵਿਚ ਸਟੋਰ ਕੀਤਾ ਜਾਂਦਾ ਹੈ ਤਾਂ ਇਸਦੇ ਗਰਭ (ਕਾਲਾ ਹੋਣਾ) ਜਾਣ ਦਾ ਡਰ ਹੈ। ਜੇਕਰ ਧੁੱਪੇ ਸੁਕਾਉਂਦੇ ਹਾਂ ਤਾਂ ਹਰ ਰੋਜ਼ ਸਵੇਰ ਵੇਲੇ ਫ਼ਰਸ਼ 'ਤੇ ਖਿਲਾਰਨਾ ਅਤੇ ਰਾਤ ਵੇਲੇ ਅੰਦਰ ਰੱਖਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ।

Central GovernmentCentral Government

ਕਿਸਾਨਾਂ  ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖ਼ਰਚੇ ਅਤੇ ਉਪਜ ਦੇ ਹਿਸਾਬ ਨਾਲ ਨਰਮੇ ਦਾ ਭਾਅ ਛੇ ਹਜ਼ਾਰ ਤੋਂ ਜ਼ਿਆਦਾ ਨਿਸ਼ਚਿਤ ਕੀਤਾ ਜਾਵੇ। ਆੜ੍ਹਤੀਆ ਮਨੋਜ ਕੁਮਾਰ ਨੇ ਦਸਿਆ ਨਰਮੇ ਦੀਆਂ ਕਈ ਵੰਨਗੀਆਂ ਹੋਣ ਕਾਰਨ ਇਸ ਵਕਤ ਨਰਮੇ ਦਾ ਭਾਅ 5000 ਤੋਂ 5120 ਰੁਪਏ ਪ੍ਰਤੀ ਕੁਇੰਟਲ ਤਕ ਚੱਲ ਰਿਹਾ ਹੈ। ਸਰਦੂਲਗੜ੍ਹ ਦੀ ਮੰਡੀ 'ਚ ਚੰਗਾ ਨਰਮਾ 5120 ਰੁਪਏ ਪ੍ਰਤੀ ਕੁਇੰਟਲ ਵਿਕਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement