ਆਲੂ ਸੰਮੇਲਨ: 5 ਸਾਲਾਂ ‘ਚ ਖੇਤੀ ‘ਤੇ ਖਰਚ ਹੋਣਗੇ ਹਜਾਰਾਂ ਕਰੋੜ ਰੁਪਏ: ਮੋਦੀ
Published : Jan 28, 2020, 2:06 pm IST
Updated : Jan 28, 2020, 2:06 pm IST
SHARE ARTICLE
modi
modi

ਪੀਐਮ ਮੋਦੀ ਨੇ ਮੰਗਲਵਾਰ ਨੂੰ ਗੁਜਰਾਤ ਦੇ ਗਾਂਧੀ ਨਗਰ ‘ਚ ਆਯੋਜਿਤ ਹੋ ਰਹੇ...

ਨਵੀਂ ਦਿੱਲੀ: ਪੀਐਮ ਮੋਦੀ ਨੇ ਮੰਗਲਵਾਰ ਨੂੰ ਗੁਜਰਾਤ ਦੇ ਗਾਂਧੀ ਨਗਰ ‘ਚ ਆਯੋਜਿਤ ਹੋ ਰਹੇ ਵਿਸ਼ਵ ਆਲੂ ਸੰਮੇਲਨ  (Global Potato Conclave 2020)  ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਦਿੱਲੀ ‘ਚ ਵੀਡੀਓ ਕਾਂਨਫਰੇਂਸਿੰਗ ਨਾਲ ਇਸ ਸੰਮੇਲਨ ਦੀ ਸ਼ੁਰੁਆਤ ਕੀਤੀ ਅਤੇ ਕਿਸਾਨਾਂ-ਪ੍ਰਤੀਨਿਧੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਗਲੇ ਪੰਜ ਸਾਲ ‘ਚ ਖੇਤੀ ਦੀਆਂ ਤਮਾਮ ਕੋਸ਼ਿਸ਼ਾਂ ‘ਚ ਹਜਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।  

ਗੁਜਰਾਤ ਬਣਿਆ ਆਲੂ ਉਤਪਾਦਨ ਦਾ ਕੇਂਦਰ

ModiModi

ਪੀਐਮ ਮੋਦੀ ਨੇ ਕਿਹਾ ਕਿ ਗੁਜਰਾਤ ਬੀਤੇ ਦੋ ਦਹਾਕੇ ਤੋਂ ਆਲੂ ਦੇ ਐਕਸਪੋਰਟ ਅਤੇ ਉਤਪਾਦਨ ਦਾ ਹੱਬ ਬਣਕੇ ਉਭਰਿਆ ਹੈ। ਬੀਤੇ 10 ਸਾਲ ‘ਚ ਜਿੱਥੇ ਭਾਰਤ ਵਿੱਚ ਆਲੂ ਦਾ ਉਤਪਾਦਨ 20 ਫੀਸਦੀ ਦੀ ਦਰ ਤੋਂ ਵਧਿਆ ਹੈ, ਉਥੇ ਹੀ ਗੁਜਰਾਤ ‘ਚ ਇਹ 170 ਫੀਸਦੀ ਦੀ ਦਰ ਤੋਂ ਵਧਿਆ ਹੈ। ਇਹ ਪਿਛਲੇ ਦਹਾਕੇ ਦੀ ਰਾਜ ਸਰਕਾਰ ਦੇ ਨੀਤੀਗਤ ਫ਼ੈਸਲਿਆਂ ਅਤੇ ਸਿੰਚਾਈ ਦੀਆਂ ਸਹੂਲਤਾਂ ਦੀ ਵਜ੍ਹਾ ਨਾਲ ਹੋ ਸਕਿਆ ਹੈ।

pattato pattato

ਪੀਐਮ ਮੋਦੀ ਨੇ ਕਿਹਾ, ਇਸ ਕਾਂਕਲੇਵ ਦੀ ਖਾਸ ਗੱਲ ਇਹ ਵੀ ਹੈ ਕਿ ਇੱਥੇ Potato Conference, AgriExpo ਅਤੇ Potato Field Day, ਤਿੰਨੋਂ ਇਕੱਠੇ ਹੋ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਕਰੀਬ 6 ਹਜਾਰ ਕਿਸਾਨ ਫੀਲਡ ਡੇਅ ਮੌਕੇ ‘ਤੇ ਖੇਤਾਂ ਵਿੱਚ ਜਾਣ ਵਾਲੇ ਹਨ। ਇਹ ਚੰਗਾ ਕਦਮ ਹੈ। ਇਹ ਵੀ ਚੰਗੀ ਗੱਲ ਹੈ ਕਿ ਇਹ ਕਾਂਕਲੇਵ ਦਿੱਲੀ ਤੋਂ ਬਾਹਰ ਕਿਸਾਨਾਂ ‘ਚ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ, ਕਿਸਾਨਾਂ ਦੀ ਕੋਸ਼ਿਸ਼ ਅਤੇ ਸਰਕਾਰ ਦੀਆਂ ਨੀਤੀਆਂ ਦਾ ਅਸਰ ਇਹ ਹੈ ਕਿ ਕਈਂ ਅਨਾਜ ਦੇ ਉਤਪਾਦਨ ‘ਚ ਭਾਰਤ ਦੁਨੀਆ ਦੇ ਟਾਪ 3 ਦੇਸ਼ਾਂ ਵਿੱਚ ਹੈ। ਇੱਕ ਸਮਾਂ ਸਾਡੇ ਸਾਹਮਣੇ ਹੜ੍ਹ ਦਾ ਸੰਕਟ ਆ ਗਿਆ ਸੀ, ਪਰ ਸਾਡੇ ਕਿਸਾਨਾਂ ਨੇ ਇਸ ਸੰਕਟ ‘ਤੇ ਵੀ ਜਿੱਤ ਹਾਸਲ ਕੀਤੀ।  

Pm ModiPm Modi

ਕੀ ਕਰੇਗੀ ਸਰਕਾਰ

ਪੀਐਮ ਮੋਦੀ ਨੇ ਕਿਹਾ, ਖੇਤੀ ਨੂੰ ਲਾਭਕਾਰੀ ਬਣਾਉਣ ਲਈ ਸਰਕਾਰ ਦੀ ਕੋਸ਼ਿਸ਼ ਖੇਤ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਅਤੇ ਡਿਸਟਰੀਬਿਊਸ਼ਨ ਦਾ ਇੱਕ ਵਿਆਪਕ ਨੈੱਟਵਰਕ ਤਿਆਰ ਕਰਨ ਦਾ ਹੈ। ਆਉਣ ਵਾਲੇ ਪੰਜ ਸਾਲ ‘ਚ ਇਸ ਤਮਾਮ ਕੋਸ਼ਿਸ਼ ਵਿੱਚ ਹਜਾਰਾਂ ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ, ਫੂਡ ਪ੍ਰੋਸੇਸਿੰਗ ਨਾਲ ਜੁੜੇ ਸੈਕਟਰ ਨੂੰ ਪ੍ਰਮੋਟ ਕਰਨ ਲਈ ਕੇਂਦਰ ਸਰਕਾਰ ਨੇ ਵੀ ਅਨੇਕ ਕਦਮ ਚੁੱਕੇ ਹਨ।

Modi with KissanModi with Kissan

ਚਾਹੇ ਇਸ ਸੈਕਟਰ ਨੂੰ 100%  FDI ਲਈ ਖੋਲ੍ਹਣ ਦਾ ਫੈਸਲਾ ਹੋਵੇ ਜਾਂ ਫਿਰ ਪੀਐਮ ਕਿਸਾਨ ਜਾਇਦਾਦ ਯੋਜਨਾ ਦੇ ਮਾਧਿਅਮ ਨਾਲ ਵੈਲਿਊ ਐਡੀਸ਼ਨ ਅਤੇ ਵੈਲਿਊ ਚੇਨ ਡਿਵੈਲਪਮੈਂਟ ਵਿੱਚ ਮਦਦ, ਹਰ ਪੱਧਰ ‘ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ਇਸ ਮਹੀਨੇ ਦੀ ਸ਼ੁਰੁਆਤ ਵਿੱਚ, ਇਕੱਠੇ 6 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ  ਵਿੱਚ, 12 ਹਜਾਰ ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕਰਕੇ ਇੱਕ ਨਵਾਂ ਰਿਕਾਰਡ ਵੀ ਬਣਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement