ਪੀ.ਏ.ਯੂ. ਵਿੱਚ ਖੇਤੀ ਕਾਰੋਬਾਰੀ ਉਦਮੀਆਂ ਲਈ ਦੋ ਮਹੀਨਿਆਂ ਦੀ ਆਨਲਾਈਨ ਸਿਖਲਾਈ ਆਰੰਭ ਹੋਈ
Published : Sep 29, 2020, 1:52 pm IST
Updated : Sep 29, 2020, 1:52 pm IST
SHARE ARTICLE
Punjab Agriculture University
Punjab Agriculture University

ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਆਰੰਭਕ ਸੈਸ਼ਨ ਵਿੱਚ 55 ਸਿਖਿਆਰਥੀਆਂ ਨੇ ਹਿੱਸਾ ਲਿਆ

ਲੁਧਿਆਣਾ - ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਐਗਰੀ ਬਿਜ਼ਨਸ ਇੰਨਕੂਬੇਟਰ (ਪਾਬੀ) ਅਧੀਨ ਖੇਤੀ ਕਾਰੋਬਾਰੀ ਉਦਮੀਆਂ ਲਈ 'ਉਦਮ' ਅਤੇ 'ਉਡਾਨ' ਪ੍ਰੋਜੈਕਟਾਂ ਤਹਿਤ ਦੋ ਮਹੀਨਿਆਂ ਦਾ ਆਨਲਾਈਨ ਸਿਖਲਾਈ ਪ੍ਰੋਗਰਾਮ ਬੀਤੇ ਦਿਨੀਂ ਸ਼ੁਰੂ ਹੋਇਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਆਰੰਭਕ ਸੈਸ਼ਨ ਵਿੱਚ 55 ਸਿਖਿਆਰਥੀਆਂ ਨੇ ਹਿੱਸਾ ਲਿਆ ।

 P.A.U. Launches two-month online training for agribusiness entrepreneursP.A.U. Launches two-month online training for agribusiness entrepreneurs

ਡਾ. ਰਿਆੜ ਨੇ ਸਿਖਿਆਰਥੀਆਂ ਨੂੰ ਪਾਬੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਿਖਲਾਈ ਬਾਰੇ ਭਰਪੂਰ ਜਾਣਕਾਰੀ ਦਿੱਤੀ।ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਸਿਖਿਆਰਥੀਆਂ ਨੂੰ ਦੋ ਮਹੀਨਿਆਂ ਦੀ ਸਿਖਲਾਈ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ । ਪਾਬੀ ਦੇ ਕਾਰੋਬਾਰੀ ਪ੍ਰਬੰਧਕ ਇੰਜ. ਕਰਨਬੀਰ ਗਿੱਲ ਨੇ ਖੇਤੀ ਕਾਰੋਬਾਰ ਵਿੱਚ ਨੈਟਵਰਕਿੰਗ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਾਰੋਬਾਰ ਆਰੰਭ ਕਰਨ ਲਈ ਸੰਬੰਧਾਂ ਦਾ ਨੈਟਵਰਕ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ।

 P.A.U. Launches two-month online training for agribusiness entrepreneursP.A.U. Launches two-month online training for agribusiness entrepreneurs

ਮੁੱਖ ਭਾਸ਼ਣ ਕਰਤਾ ਵਜੋਂ ਸ਼ਾਮਿਲ ਹੋਏ ਕਾਰੋਬਾਰ ਮਾਹਿਰ ਪ੍ਰੋਫੈਸਰ ਨਰੇਸ਼ ਸਚਦੇਵ ਨੇ ਖੇਤੀ ਕਾਰੋਬਾਰ ਬਾਰੇ ਰੋਸ਼ਨੀ ਪਾਉਂਦਿਆਂ ਕਾਰੋਬਾਰ ਆਰੰਭ ਕਰਨ ਵਾਲਿਆਂ ਲਈ ਲਾਭਕਾਰੀ ਗੱਲਾਂ ਕੀਤੀਆਂ। ਜ਼ਿਕਰਯੋਗ ਹੈ ਕਿ ਪਾਬੀ ਅਧੀਨ ਸਿਖਲਾਈ ਲੈਣ ਵਾਲਿਆਂ ਨੂੰ ਵੱਖ-ਵੱਖ ਖੇਤਰਾਂ ਜਿਵੇਂ ਖੇਤ ਮਸ਼ੀਨਰੀ, ਭੋਜਨ ਪ੍ਰੋਸੈਸਿੰਗ, ਤੰਦਰੁਸਤ ਸਿਹਤ ਅਤੇ ਢੁੱਕਵਾਂ ਭੋਜਨ, ਜੈਵਿਕ ਖੇਤੀ ਅਤੇ ਲਾਗਤ, ਖੇਤੀ ਕਲੀਨਿਕ ਸੇਵਾਵਾਂ, ਮਿੱਟੀ ਰਹਿਤ ਕਾਸ਼ਤ,

ਫਲੋਰੀਕਲਚਰ ਅਤੇ ਲੈਂਡਸਕੇਪਿੰਗ, ਸ਼ਹਿਦ ਮੱਖੀ ਪਾਲਣ ਅਤੇ ਸ਼ਹਿਦ ਦੀ ਪ੍ਰੋਸੈਸਿੰਗ, ਖੇਤੀ ਬਾਇਓਤਕਨਾਲੋਜੀ, ਖੇਤੀ ਸਪਲਾਈ ਲੜੀ ਅਤੇ ਖੁੰਬਾਂ ਦੀ ਕਾਸ਼ਤ ਆਦਿ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ ਜਾਵੇਗੀ । ਪਾਬੀ ਦੇ ਕਾਰੋਬਾਰੀ ਕਾਰਜਕਰਤਾ ਡਾ. ਇਕਬਾਲਪ੍ਰੀਤ ਕੌਰ ਸਿੱਧੂ ਨੇ ਆਰੰਭਕ ਸੈਸ਼ਨ ਦਾ ਜ਼ੂਮ ਉਪਰ ਬਾਖੂਬੀ ਸੰਚਾਲਨ ਕੀਤਾ ।

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement