ਖੇਤੀ ਦੇ 6 ਫ਼ੀ ਸਦੀ ਪ੍ਰਦੂਸ਼ਣ 'ਤੇ ਜੁਰਮਾਨਾ 1 ਕਰੋੜ !
Published : Oct 30, 2020, 7:58 am IST
Updated : Oct 30, 2020, 7:59 am IST
SHARE ARTICLE
Rs 1 crore fine for causing pollution, says Centre’s new ordinance
Rs 1 crore fine for causing pollution, says Centre’s new ordinance

ਇੰਡਸਟਰੀ ਦੇ 51 ਫ਼ੀ ਸਦੀ ਪ੍ਰਦੂਸ਼ਣ ਨੂੰ ਕੋਈ ਜੁਰਮਾਨਾ ਨਹੀਂ

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਰੇਲ ਰੋਕੋ ਅੰਦੋਲਨ 36ਵੇਂ ਦਿਨ ਵਿਚ ਦਾਖ਼ਲ ਹੋ ਗਿਆ ਅਤੇ 5 ਨਵੰਬਰ ਦੇ ਭਾਰਤ ਜਾਮ ਨੂੰ ਸਫ਼ਲ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਸੱਦ ਕੇ ਤਿਆਰੀਆਂ ਜ਼ੋਰਾਂ 'ਤੇ ਕਰ ਦਿਤੀਆਂ ਹਨ।
ਰੇਲਵੇ ਟਰੈਕ ਜੰਡਿਆਲਾ ਗੁਰੂ ਵਿਖੇ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰਬਾਲਾ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਰਾਲੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਇਕ ਨਵਾਂ ਕਾਨੂੰਨ ਬਗੈਰ ਸਲਾਹ ਤੇ ਜਲਦਬਾਜ਼ੀ ਵਿਚ ਲਿਆਉਣ ਜਾ ਰਹੀ ਹੈ।

Straw Straw

ਜਿਸ ਵਿਚ 5 ਸਾਲ ਦੀ ਸਜ਼ਾ ਤੇ 1 ਕਰੋੜ ਰੁਪਏ ਜੁਰਮਾਨੇ ਬਾਰੇ ਕਿਹਾ ਜਾ ਰਿਹਾ ਹੈ ਜਦਕਿ ਪਹਿਲਾਂ ਸੁਪਰੀਮ ਕੋਰਟ ਵਲੋਂ ਕਿਸਾਨ ਨੂੰ ਪਹਿਲਾਂ 2400 ਰੁਪਏ ਦੇਣ ਜਾਂ ਖੇਤੀ ਮਸ਼ੀਨਰੀ ਸਸਤੀ ਦੇਣ, ਪਰਾਲੀ ਗਾਲਣ ਦਾ ਹੱਲ ਕਰਨ ਦੀ ਗੱਲ ਅਜੇ ਤਕ ਲਾਗੂ ਨਹੀਂ ਹੋਈ ਪਰ ਫ਼ਾਸ਼ੀਵਾਦੀ ਨੀਤੀ ਭਾਰਤ ਦੇ ਕਿਸਾਨਾਂ ਨੂੰ ਦਰੜਨ ਦੀ ਤਿਆਰੀ ਵਿਚ ਭਾਰਤ ਦੀ ਇੰਡਸਟਰੀ ਦਾ 51% ਪ੍ਰਦੂਸ਼ਣ ਸ਼ਾਇਦ ਕਿਸੇ ਨੂੰ ਨਹੀਂ ਦਿਸਦਾ।

Straw Straw

ਉਦਯੋਗ ਨੂੰ ਤਾਂ ਸਰਕਾਰ ਨੇ ਕੋਈ ਜੁਰਮਾਨਾ ਨਹੀਂ ਲਾਇਆ ਪਰ 6 ਫ਼ੀ ਸਦੀ ਪਰਾਲੀ ਸਾੜਨ ਨੂੰ ਕਰੋੜਾਂ ਦਾ ਜੁਰਮਾਨਾ ਕਿਥੇ ਤਕ ਜਾਇਜ਼ ਹੈ? ਇਸ ਮੌਕੇ ਅਮਰਦੀਪ ਸਿੰਘ ਗੋਪੀ, ਚਰਨ ਸਿੰਘ ਕਲੇਰਘੁਮਾਣ, ਮੁਖਬੈਨ ਸਿੰਘ ਜੋਧਾਨਗਰੀ, ਕਰਮ ਸਿੰਘ ਬੱਲਸਰਾਂ, ਤਰਸੇਮ ਸਿੰਘ ਬਤਾਲਾ, ਬਲਬੀਰ ਸਿੰਘ ਜੱਬੋਵਾਲ ਆਦਿ ਨੇ ਵੀ ਸੰਬੋਧਨ ਕੀਤਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement