ਕਿਸਾਨ ਨੇ ਅਜਿਹਾ ਜੁਗਾੜ ਬਣਾਇਆ ਕਿ ਬਿਨਾ ਖਰਚੇ ਤੋਂ ਸਾਰੇ ਖੇਤ 'ਚੋਂ ਸਿਉਂਕ ਗਾਇਬ
Published : Feb 1, 2019, 5:16 pm IST
Updated : Feb 1, 2019, 5:16 pm IST
SHARE ARTICLE
Kissan
Kissan

ਕਿਸਾਨ ਰਵਾਇਤੀ ਤਕਨੀਕ ਨਾਲ ਖੇਤਾਂ ਵਿੱਚ ਵਧ ਰਹੀ ਸਿਉਂਕ ਉੱਤੇ ਕਾਬੂ ਪਾ ਰਹੇ ਹਨ। ਉਹ ਇਸ ਕੰਮ ਵਿੱਚ ਸਫਲ ਹੋਏ ਹਨ ਤੇ ਸਿਉਂਕ ਦੀ ਵਜ੍ਹਾ ਨਾਲ ਫ਼ਸਲ ਨੂੰ ਹੋਣ ਵਾਲੇ....

ਨਵੀਂ ਦਿੱਲੀ : ਕਿਸਾਨ ਰਵਾਇਤੀ ਤਕਨੀਕ ਨਾਲ ਖੇਤਾਂ ਵਿੱਚ ਵਧ ਰਹੀ ਸਿਉਂਕ ਉੱਤੇ ਕਾਬੂ ਪਾ ਰਹੇ ਹਨ। ਉਹ ਇਸ ਕੰਮ ਵਿੱਚ ਸਫਲ ਹੋਏ ਹਨ ਤੇ ਸਿਉਂਕ ਦੀ ਵਜ੍ਹਾ ਨਾਲ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਨੂੰ ਠੱਲ੍ਹ ਪਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਬੱਲੁਪੂਰਾ ਰਾਜਗੜ੍ਹ ਦੇ ਘਣਸ਼ਾਮ ਜੋਗੀ। ਇੱਕ ਸਾਲ ਪਹਿਲਾਂ ਇਸ ਕਿਸਾਨ ਨੇ ਇਹ ਤਕਨੀਕ ਵਰਤੀ ਸੀ ਤੇ ਸਿਉਂਕ ‘ਤੇ ਕਾਬੂ ਪਾਉਣ ਵਿੱਚ ਸਫਲਤਾ ਹਾਂਸਲ ਕੀਤੀ।

White Ant White Ant

ਇਸ ਦੇ ਚੰਗੇ ਨਤੀਜੇ ਨਿਕਲੇ। ਹੁਣ ਉਨ੍ਹਾਂ ਦੀ ਜਾਗਰੂਕਤਾ ਨਾਲ ਪਿੰਡ ਦੇ ਕਾਫ਼ੀ ਕਿਸਾਨ ਇਸ ਵਿਧੀ ਨਾਲ ਸਿਉਂਕ ਦਾ ਖ਼ਾਤਮਾ ਕਰ ਰਹੇ ਹਨ। ਬਾਰਸ਼ ਦੀ ਘਾਟ ਤੇ ਸੋਕੇ ਦੀ ਵਜ੍ਹਾ ਨਾਲ ਖੇਤਾਂ ਵਿੱਚ ਸਿਉਂਕ ਵਧ ਰਹੀ ਹੈ। ਹੁਣ ਹਾਲਤ ਅਜਿਹੀ ਹੈ ਕਿ ਕੱਪੜਾ ਖੇਤ ਵਿੱਚ ਰੱਖ ਦਿੱਤਾ ਜਾਵੇ ਤਾਂ ਸਿਉਂਕ ਚਾਰ ਘੰਟੇ ਵਿੱਚ ਇਸ ਨੂੰ ਚੱਟ ਕਰ ਦਿੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਖ਼ਰਾਬ ਹੋ ਰਹੀ ਹੈ।

White Ant White Ant

ਉੱਥੇ ਹੀ ਮਨੁੱਖੀ ਸਿਹਤ ਉੱਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ। ਇਸ ਕਾਰਨ ਉਹ ਜ਼ਹਿਰਾਂ ਦੀ ਵਰਤੋਂ ਕਰਨਾ ਬੰਦ ਕਰ ਦਿੱਤਾ ਹੈ ਤੇ ਰਵਾਇਤੀ ਤਕਨੀਕ ਵਰਤ ਰਹੇ ਹਨ। ਘਣਸ਼ਾਮ ਨੇ ਪੰਜ ਘੜਿਆ ਲਏ ਤੇ ਉਨ੍ਹਾਂ ਵਿੱਚ ਛੋਟੇ-ਛੋਟੇ ਮੋਰ੍ਹੇ ਕੀਤੇ। ਇਨ੍ਹਾਂ ਘੜਿਆ ਵਿੱਚ ਪਾਥੀਆਂ ਤੇ ਛੱਲੀਆਂ ਦੇ ਤੁੱਕੇ ਭਰ ਦਿੱਤੇ। ਮੂੰਹ ਬੰਦ ਕਰ ਕੇ ਚਾਰ ਘੜਿਆ ਨੂੰ ਚਾਰੇ ਕੋਨਿਆਂ ਵਿੱਚ ਤੇ ਇੱਕ ਨੂੰ ਖੇਤ ਵਿਚਾਲੇ ਗੱਢ ਦਿੱਤਾ।

White Ant White Ant

15 ਤੋਂ 20 ਦਿਨਾਂ ਵਿੱਚ ਖੇਤ ਦੀ ਸਿਉਂਕ ਇਨ੍ਹਾਂ ਘੜਿਆਂ ਵਿੱਚ ਜਮ੍ਹਾ ਹੋ ਜਾਵੇਗੀ। ਇਨ੍ਹਾਂ ਘੜਿਆ ਨੂੰ ਕੱਢ ਕੇ ਕਚਰੇ ਵਿੱਚ ਅੱਗ ਲਾ ਕੇ ਨਸ਼ਟ ਕਰ ਦਿੱਤਾ ਜਾਵੇ। ਕਿਸਾਨ ਜੋਗੀ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਕਾਰਗਰ ਤਕਨੀਕ ਕੁਦਰਤੀ ਖੇਤੀ ਦੀ ਇੱਕ ਸੰਸਥਾ ਨੇ ਦੱਸੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement