ਗੁੱਲੀ-ਡੰਡੇ ਦੀ ਰੋਕਥਾਮ ਲਈ ਜਰੂਰੀ ਗੱਲਾਂ, ਇਹ ਤਰੀਕੇ ਅਪਣਾਓ : ਖੇਤੀਬਾੜੀ ਮਾਹਿਰ
Published : Jan 9, 2019, 3:30 pm IST
Updated : Apr 10, 2020, 10:08 am IST
SHARE ARTICLE
ਗੁੱਲੀ ਡੰਡਾ
ਗੁੱਲੀ ਡੰਡਾ

ਗੁੱਲੀ-ਡੰਡਾ ਕਣਕ ਦੀ ਫ਼ਸਲ ਵਿੱਚ ਬਹੁਤ ਸਖਤਜਾਨ ਅਤੇ ਝਾੜ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਨਦੀਨ ਹੈ । ਇਹ ਭਾਰੀਆਂ ਤੋਂ ਹਲਕੀਆਂ, ਮਾਰੂ ਅਤੇ ਸੇਂਜੂ ਜ਼ਮੀਨਾਂ...

ਚੰਡੀਗੜ੍ਹ : ਗੁੱਲੀ-ਡੰਡਾ ਕਣਕ ਦੀ ਫ਼ਸਲ ਵਿੱਚ ਬਹੁਤ ਸਖਤਜਾਨ ਅਤੇ ਝਾੜ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਨਦੀਨ ਹੈ । ਇਹ ਭਾਰੀਆਂ ਤੋਂ ਹਲਕੀਆਂ, ਮਾਰੂ ਅਤੇ ਸੇਂਜੂ ਜ਼ਮੀਨਾਂ ਵਿੱਚ ਵੀ ਪੈਦਾ ਹੋ ਜਾਂਦਾ ਹੈ ਪਰ ਝੋਨਾ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਗੁੱਲੀ-ਡੰਡਾ ਬਹੁਤ ਪੈਦਾ ਹੁੰਦਾ ਹੈ । ਇਸ ਦੀ ਰੋਕਥਾਮ ਲਈ ਆਮ ਤੌਰ ਤੇ ਕਿਸਾਨ ਪਹਿਲੇ ਪਾਣੀ ਤੋਂ ਬਾਅਦ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਦੇ ਹਨ । ਪਿਛਲੇ 2-3 ਸਾਲਾਂ ਤੋਂ ਪੰਜਾਬ ਵਿੱਚ ਕਈ ਥਾਵਾਂ ਤੇ ਇਹਨਾਂ ਨਦੀਨ ਨਾਸ਼ਕਾਂ ਦੇ ਛਿੜਕਾਅ ਦੇ ਚੰਗੇ ਨਤੀਜੇ ਦੇਖਣ ਵਿੱਚ ਨਹੀਂ ਆਏ ।

ਮਾਹਿਰਾਂ ਨੇ ਇਸ ਦਾ ਕਾਰਨ ਗੁੱਲੀ-ਡੰਡੇ ਵਿੱਚ ਇਹਨਾਂ ਨਦੀਨ ਨਾਸ਼ਕਾਂ ਪ੍ਰਤੀ ਸਹਿਣ ਸ਼ਕਤੀ ਦਾ ਪੈਦਾ ਹੋ ਜਾਣਾ ਦੱਸਿਆ ਹੈ । ਪੀਏਯੂ ਦੇ ਸੀਨੀਅਰ ਫ਼ਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਗੁੱਲੀ-ਡੰਡੇ ਦੀ ਰੋਕਥਾਮ ਲਈ ਦੋ ਮੁੱਖ ਤਰੀਕੇ ਹਨ । ਜਿਨਾਂ ਵਿੱਚੋਂ ਪਹਿਲਾ ਇਹ ਹੈ ਕਿ ਕਣਕ ਦੀ ਬਿਜਾਈ ਸਮੇਂ ਹੀ ਕੁਝ ਜ਼ਰੂਰੀ ਕਦਮ ਪੁੱਟਣੇ ਚਾਹੀਦੇ ਹਨ ।

ਜਿਹਨਾਂ ਖੇਤਾਂ ਵਿੱਚ ਵਾਹੀ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਜਾਣੀ ਹੈ, ਉਹਨਾਂ ਖੇਤਾਂ ਵਿੱਚ ਬਿਜਾਈ ਤੋਂ 2 ਦਿਨ ਦੇ ਅੰਦਰ-ਅੰਦਰ ਡੇਢ ਲਿਟਰ ਪ੍ਰਤੀ ਏਕੜ ਸਟੌਂਪ/ਦੋਸਤ ਜਾਂ ਬੰਕਰ 30 ਤਾਕਤ (ਪੈਂਡੀਮੈਥਾਲਿਨ) 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ । ਛਿੜਕਾਅ ਲਈ ਹੱਥ ਨਾਲ ਚੱਲਣ ਵਾਲੇ, ਬੈਟਰੀ ਜਾਂ ਪਾਵਰ ਨਾਲ ਚੱਲਣ ਵਾਲੇ ਸਪਰੇਅਰ ਅਤੇ ਟੱਕ ਵਾਲੀ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ । ਡਾ. ਭੁੱਲਰ ਨੇ ਦੱਸਿਆ ਕਿ ਇਹ ਨਦੀਨ ਨਾਸ਼ਕ ਗੁੱਲੀ-ਡੰਡੇ ਉਗਣ ਹੀ ਨਹੀਂ ਦਿੰਦੇ ।

ਉਹਨਾਂ ਦੱਸਿਆ ਕਿ ਗੁੱਲੀ ਡੰਡੇ ਦੀ ਰੋਕਥਾਮ ਦਾ ਦੂਜਾ ਤਰੀਕਾ ਇਹ ਹੈ ਕਿ ਬਿਨਾਂ ਵਾਹੇ ਹੈਪੀਸੀਡਰ ਨਾਲ ਬਿਜਾਈ ਕੀਤੀ ਜਾਵੇ ਕਿਉਂਕਿ ਇਸ ਤਰਾਂ ਗੁੱਲੀ-ਡੰਡੇ ਦੇ ਉਗਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement