ਟੋਕਰੇ ਬਣਾਉਣਾ ਵੀ ਇਕ ਕਲਾ ਹੈ
Published : May 2, 2025, 2:37 pm IST
Updated : May 2, 2025, 2:37 pm IST
SHARE ARTICLE
Making baskets is also an art
Making baskets is also an art

ਬਹੁਤੀਆਂ ਹਸਤ ਕਲਾਵਾਂ ਬਜ਼ੁਰਗਾਂ ਦੇ ਨਾਲ ਹੀ ਦਮ ਤੋੜ ਗਈਆਂ। ਕਈ ਕਲਾਵਾਂ ਨੂੰ ਕਈਆਂ ਮਜਬੂਰੀਵਸ ਜਾਂ ਸ਼ੌਂਕ ਨਾਲ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਹੋਇਆ ਹੈ।

ਬੱਚਿਆਂ ਨੂੰ ਸਕੂਲ ਇਤਿਹਾਸ ਦੀਆਂ ਕਿਤਾਬਾਂ ਵਿਚ ਪੜ੍ਹਾਇਆ ਜਾਂਦਾ ਹੈ ਕਿ ਅੰਗਰੇਜ਼ਾਂ ਦੀ ਉਦਯੋਗਿਕ ਕ੍ਰਾਂਤੀ ਨੇ ਭਾਰਤ ਦੀ ਹਸਤ ਕਲਾ ਨੂੰ ਬੜੀ ਢਾਹ ਲਾਈ। ਉਹ ਵਿਦੇਸ਼ੀ ਢਾਹ ਸੀ ਪਰ ਆਜ਼ਾਦੀ ਉਪਰੰਤ ਦੇਸੀ ਮਸ਼ੀਨੀਕਰਨ ਨੇ ਵੀ ਹੱਥ ਨਾਲ ਵਸਤਾਂ ਤਿਆਰ ਕਰਨ ਵਾਲੇ ਹੁਨਰਮੰਦਾਂ ਨੂੰ  ਆਰਥਕ ਤੌਰ 'ਤੇ ਮਧੋਲਣ ਵਿਚ ਕੋਈ ਕਸਰ ਨਾ ਛੱਡੀ। ਬਹੁਤੀਆਂ ਹਸਤ ਕਲਾਵਾਂ ਬਜ਼ੁਰਗਾਂ ਦੇ ਨਾਲ ਹੀ ਦਮ ਤੋੜ ਗਈਆਂ। ਕਈ ਕਲਾਵਾਂ ਨੂੰ ਕਈਆਂ ਮਜਬੂਰੀਵਸ ਜਾਂ ਸ਼ੌਂਕ ਨਾਲ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਹੋਇਆ ਹੈ।

ਮਜਬੂਰੀਵਸਾਂ ਦਾ ਵੱਡਾ ਕਾਰਨ ਤਾਂ ਇਹੀ ਹੈ ਕਿ ਉਹ ਤਕਨੀਕੀ ਤੌਰ 'ਤੇ ਸਮੇਂ ਦੇ ਹਾਣੀ ਨਾ ਬਣ ਸਕੇ। ਅਜਿਹੇ ਹੀ ਮਜਬੂਰੀਵਸਾਂ ਵਿਚ ਇਕ ਨਾਮ ਸਿਰੀ ਪ੍ਰੇਮ ਲਾਲ ਵਲਦ ਸ਼ਾਦੀ ਰਾਮ, ਪਿੰਡ ਟਾਹਲੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵੀ ਹੈ, ਜੋ ਰਾਜ ਮਿਸਤਰੀ ਦਾ ਕੰਮ ਜਾਣਦਿਆਂ ਵੀ ਪਿਛਲੀ ਉਮਰੇ ਗੋਡਿਆਂ ਦੀ ਤਕਲੀਫ਼ ਕਾਰਨ ਟੋਕਰੇ ਬਣਾ ਕੇ ਗੁਜ਼ਾਰਾ ਕਰਦੈ।

ਪ੍ਰੇਮ ਲਾਲ ਇੰਜ ਬੋਲਦੇ ਨੇ, ਲੋੜਵੰਦ ਜਿਨ੍ਹਾਂ ਵਿਚ ਬਹੁਤਾਤ ਕਿਸਾਨ ਫ਼ਿਰਕੇ ਦੀ ਐ, ਤੂਤ ਦੀਆਂ ਛਿਟੀਆਂ ਦੇ ਸੱਥਰ ਦੇ ਜਾਂਦੇ ਆ। ਦਿਹਾੜੀ ਦੇ ਕੋਈ ਤਿੰਨ ਟੋਕਰੇ ਤਿਆਰ ਕਰ ਦਿੰਦਾਂ। ਪ੍ਰਤੀ ਟੋਕਰਾ 150 ਰੁਪਏ ਦੇ ਹਿਸਾਬ ਚੰਗੀ ਦਿਹਾੜੀ ਬਣ ਜਾਂਦੀ ਹੈ। ਵੈਸੇ ਪ੍ਰਤੀ ਟੋਕਰਾ 200 ਅਤੇ ਛਾਬਾ 70 ਰੁਪਏ ਵਿਚ ਵੇਚਦੇ ਹਾਂ। ਧੀਆਂ ਪੁੱਤਰ ਸੱਭ ਵਿਆਹੇ ਵਰ੍ਹੇ ਨੇ। ਇਕ ਲਵੇਰੀ ਵੀ ਰੱਖੀ ਹੋਈ ਹੈ।  ਕੁੱਝ ਦੁੱਧ ਵੀ ਵੇਚ ਲਈਦੈ ਜਿਸ ਨਾਲ ਸਾਡੇ ਮੀਆਂ ਬੀਵੀ ਦਾ ਗੁਜ਼ਾਰਾ ਵਧੀਆ ਚਲੀ ਜਾਂਦੈ। ਮੇਰਾ ਬਾਪ ਵੀ ਇਹੀ ਕੰਮ ਕਰਦਾ ਸੀ।

ਮੈਂ ਉਸੇ ਤੋਂ ਕੰਮ ਸਿਖਿਆ। ਪੁਰਾਣੇ ਵੇਲਿਆਂ ਵਿਚ ਵਿਆਹਾਂ ਦੀ ਭਾਜੀ, ਘਰ ਦਾ ਨਿਕ ਸੁਕ ਅਤੇ ਫ਼ਸਲੀ ਜਿਣਸਾਂ ਨੂੰ  ਸਾਂਭਣ ਲਈ ਅਕਸਰ ਟੋਕਰਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਅਫ਼ਸੋਸ ਘਾਟੇ ਦਾ ਸੌਦਾ ਜਾਣ ਕੇ ਮੇਰੇ ਕਿਸੇ ਪੁੱਤਰ ਨੇ ਅੱਗੋਂ ਇਹ ਕੰਮ ਨਹੀਂ ਅਪਣਾਇਆ। ਕਿਉਂ ਜੋ ਪਲਾਸਟਿਕ, ਐਲਮੂਨੀਅਮ ਦੇ ਬਰਤਨਾਂ ਨੇ ਕਾਫ਼ੀ ਹੱਦ ਤਕ ਟੋਕਰਿਆਂ ਦੀ ਥਾਂ ਲੈ ਲਈ ਹੈ। ਸੋ ਗਾਹਕ ਅਕਸਰ ਘੱਟ ਹੀ ਪੈਂਦੈ। ਪਿੰਡ ਵਿਚ ਇਹ ਕੰਮ ਹੋਰ ਕੋਈ ਨਹੀਂ ਕਰਦਾ।

ਸੋ ਅਫ਼ਸੋਸ ਇਹ ਕਿ ਪਿੰਡ ਵਿਚ ਮੇਰੇ ਨਾਲ ਹੀ ਇਹ ਹੁਨਰ ਵੀ ਦਫਨ ਹੋ ਜਾਵੇਗਾ। ਅਜਿਹੀਆਂ ਵਿਰਾਸਤੀ ਦਸਤ ਕਲਾਵਾਂ ਨੂੰ  ਬਰਕਰਾਰ ਰੱਖਣ ਲਈ, ਸਰਕਾਰ ਨੂੰ  ਅਜਿਹੇ ਧੰਦਿਆਂ ਨੂੰ  ਕੁਟੀਰ ਉਦਯੋਗ ਵਜੋਂ ਕੁੱਝ ਲਾਹੇਵੰਦ ਬਣਾਉਣ ਲਈ ਯਤਨ ਕਰਨਾ ਲੋੜੀਂਦਾ ਹੈ।

-ਸਤਵੀਰ ਸਿੰਘ ਚਾਨੀਆਂ 92569-73526 

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement