ਦੋਹਰੀ ਖੇਤੀ ਕਰ ਕੇ ਕਿਸਾਨ ਕਮਾ ਸਕਦੇ ਹਨ ਵੱਧ ਤੋਂ ਵੱਧ ਮੁਨਾਫ਼ਾ
Published : Jun 2, 2023, 7:27 am IST
Updated : Jun 2, 2023, 9:04 am IST
SHARE ARTICLE
photo
photo

ਖੇਤੀ ਦੀ ਰਹਿੰਦ-ਖੂੰਹਦ ਸਾੜਨ ਨਾਲ ਜ਼ਮੀਨ ਦੇ ਉਪਜਾਊ ਤੱਤ ਖ਼ਤਮ ਹੋ ਜਾਂਦੇ ਇਸ ਲਈ ਰਹਿੰਦ-ਖੂੰਹਦ ਨੂੰ...

 

ਕਰਨਾਲ (ਰਮਨਦੀਪ ਕੌਰ ਸੈਣੀ/ਹਰਜੀਤ ਕੌਰ) : ਅੱਜਕਲ ਵਧ ਰਹੀ ਆਬਾਦੀ ਨੂੰ ਭੋਜਨ ਦੀ ਪੂਰੀ ਮਾਤਰਾ ਦੇਣ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿੱਗਦਾ ਪੱਧਰ, ਮਿੱਟੀ ਦੀ ਸਿਹਤ, ਉਪਜਾਊ ਸ਼ਕਤੀ, ਮਿੱਟੀ ਦੇ ਪੌਸ਼ਕ ਤੱਤ, ਬੂਟਿਆਂ ਅਤੇ ਮਨੁੱਖਾਂ ਵਿਚ ਪੌਸ਼ਕ ਤੱਤਾਂ ਦੀ ਘਾਟ ਮੁੱਖ ਚੁਣੌਤੀਆਂ ਬਣ ਕੇ ਉਭਰ ਰਹੀਆਂ ਹਨ।

ਕਿਸਾਨ ਕਲਿਆਣ ਨੀਤੀ ਦੇ ਰਿਟਾਇਰਡ ਚੇਅਰਮੈਨ ਡਾ. ਗੁਰਬਚਨ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਫ਼ਸਲ ਕੱਟਣ ਤੋਂ ਬਾਅਦ ਖੇਤਾਂ ’ਚ ਅੱਗ ਲਗਾਉਣ ਦੀ ਬਜਾਏ ਇਕ ਪਾਣੀ ਲਗਾ ਕੇ ਉਸ ਵਿਚ ਮੁੰਗੀ ਜਾਂ ਮਾਂਹ ਬੀਜ ਦਿਉ। ਇਸ ਨਾਲ ਜ਼ਮੀਨ ਦੀ ਗੁਣਵੱਤਾ ਵਧੀ ਰਹੇਗੀ। ਉਨ੍ਹਾਂ ਅਨੁਸਾਰ ਸਮੇਂ ਦੀ ਮੰਗ ਹੈ ਕਿ ਇਹੋ ਜਿਹੀ ਖੇਤੀ ਕੀਤੀ ਜਾਵੇ ਜੋ ਕਿ ਨਾ ਕੇਵਲ ਉਤਪਾਦਨ ਨੂੰ ਵਧਾ ਸਕੇ ਬਲਕਿ ਮਿੱਟੀ ਦੀ ਸਿਹਤ ਨੂੰ ਵੀ ਸੁਧਾਰੇ, ਵਾਤਾਵਰਣ ਵਿਚ ਸਥਿਰਤਾ ਲਿਆਏ, ਜ਼ਮੀਨ ਵਿਚਲੇ ਪੌਸ਼ਕ ਤੱਤਾਂ ਨੂੰ ਸੰਭਾਲੇ ਅਤੇ ਨਾਲ ਹੀ ਪਾਣੀ ਨੂੰ ਬਚਾਉਣ ਵਿਚ ਸਹਾਇਕ ਹੋਵੇ। ਖੇਤੀ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਖੇਤੀ ਵਿਭਿੰਨਤਾ ਨਾਲ ਹੀ ਹੋ ਸਕਦਾ ਹੈ। ਡਾ. ਗੁਰਬਚਨ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਖੇਤਾਂ ’ਚੋਂ ਕਣਕ ਕੱਟਣ ਤੋਂ ਬਾਅਦ ਬਿਨਾਂ ਵਹਾਈ ਤੇ ਨਾੜ ਜਲਾਏ ਮੁੰਗੀ, ਮਾਂਹ ਤੇ ਮੱਕੀ ਦੀ ਫ਼ਸਲ ਬੀਜ ਦਿਤੀ। ਮਾਂਹ ਤੇ ਮੁੰਗੀ ਦੇ ਚਾਰੇ ਪਾਸੇ ਬੀਜੀ ਗਈ ਮੱਕੀ ਨੂੰ ਮੱਝਾਂ ਦੇ ਚਾਰੇ ਲਈ ਵਰਤਿਆ ਜਾ ਸਕਦਾ ਹੈ। ਖੇਤ ਵਿਚ ਬਿਨਾਂ ਵੱਟਾਂ ਬਣਾ ਕੇ ਬੀਜੀ ਫ਼ਸਲ ਨੂੰ ਪਾਣੀ ਦੇਣ ਲਈ ਜਿਥੇ 6-7 ਘੰਟੇ ਲਗਦੇ ਹਨ ਉਥੇ ਹੀ ਵੱਟਾਂ ਬਣਾ ਕੇ ਬੀਜੀ ਫ਼ਸਲ ਨੂੰ 4 ਘੰਟਿਆਂ ’ਚ ਪਾਣੀ ਆ ਜਾਂਦਾ ਹੈ। ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਂਹ, ਮੁੰਗੀ ਤੇ ਮੱਕੀ ਨੂੰ ਕੱਟਣ ਤੋਂ ਬਾਅਦ ਜ਼ੀਰੀ ਵੀ ਵੱਟਾਂ ’ਤੇ ਹੀ ਲਗਾਵਾਂਗੇ।

ਉਨ੍ਹਾਂ ਕਿਹਾ ਕਿ ਕਿਸਾਨ ਅਪਣੇ ਖੇਤਾਂ ਵਿਚ ਘੱਟ ਜਾਣਾ ਚਾਹੁੰਦਾ ਹੈ ਤੇ ਨੌਕਰ ਰੱਖ ਕੇ ਹਰ ਕੰਮ ਨੂੰ ਜਲਦ ਨਿਬੇੜਨ ਦੀ ਸੋਚਦਾ ਹੈ। ਖੇਤ ਨੂੰ ਅੱਗ ਲਗਾ ਕੇ ਜ਼ੀਰੀ ਬੀਜਣ ਦੀ ਕਰਦੇ ਹਨ। ਜ਼ਿਆਦਾਤਰ ਕਿਸਾਨ ਸਾਲ ਵਿਚ ਦੋ ਫ਼ਸਲਾਂ ਨੂੰ ਹੀ ਮਹੱਤਵ ਦਿੰਦੇ ਹਨ। ਮਾਂਹ ਤੇ ਮੁੰਗੀ ਖੇਤ ਵਿਚ ਨਾਈਟ੍ਰੋਜਨ ਤੇ ਯੂਰੀਏ ਦਾ ਕੰਮ ਕਰਦੇ ਹਨ। ਇਨ੍ਹਾਂ ਨਾਲ ਜ਼ਮੀਨ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ। ਮੁੰਗੀ ਤੇ ਮਾਂਹ ਤੋੜਨ ਤੋਂ ਬਾਅਦ ਉਸ ਦੇ ਪੌਦਿਆਂ ਨੂੰ ਖੇਤਾਂ ਵਿਚ ਹੀ ਵਾਹੁਣ ਨਾਲ ਉਹ ਖਾਦ ਦਾ ਕੰਮ ਕਰਦੇ ਹਨ। ਡਾ. ਗੁਰਬਚਨ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਨੂੰ ਕਿਸਾਨ ਕਲਿਆਣ ਨੀਤੀ ਬਣਾਉਣ ਦਾ ਮੌਕਾ ਦਿਤਾ ਜਿਸ ਤਹਿਤ ਉਨ੍ਹਾਂ ਦੀ ਕਮੇਟੀ ਕਿਸਾਨਾਂ ਦੀਆਂ ਖੇਤੀ ਭਲਾਈ ਦੀਆਂ ਸਾਰੀਆਂ ਸਕੀਮਾਂ ਤੇ ਸਬਸਿਡੀਆਂ ਸਬੰਧੀ ਮੁਸ਼ਕਲਾਂ ਨੂੰ ਹੱਲ ਕਰਦੀ ਹੈ। ਇਸ ਸਕੀਮ ਤਹਿਤ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 4-5 ਹਜ਼ਾਰ ਰੁਪਏ ਤੇ ਜਿਹੜਾ ਕਿਸਾਨ ਖੇਤਾਂ ਵਿਚ ਮੱਕੀ ਜਾਂ ਹੋਰ ਫ਼ਸਲਾਂ ਦੀ ਖੇਤੀ ਕਰੇਗਾ ਜਾਂ ਖੇਤਾਂ ਨੂੰ ਖ਼ਾਲੀ ਵੀ ਰੱਖੇਗਾ ਉਸ ਨੂੰ ਵੀ ਸਰਕਾਰ ਵਲੋਂ ਸਕੀਮਾਂ ਦਾ ਲਾਭ ਮਿਲੇਗਾ।

ਡਾ. ਗੁਰਬਚਨ ਸਿੰਘ ਨੇ ਦਸਿਆ ਕਿ ਜ਼ਮੀਨ ਦੀ ਗੁਣਵੱਤਾ ਵਧਾਉਣ ਲਈ ਜ਼ਮੀਨ ਨੂੰ ਸਾਲ ਵਿਚ ਘੱਟ ਤੋਂ ਘੱਟ ਸਮੇਂ ਲਈ ਖ਼ਾਲੀ ਰੱਖਣਾ ਚਾਹੀਦਾ ਹੈ। ਖੇਤਾਂ ਵਿਚ ਅੱਗ ਲਗਾਉਣ ਨਾਲ ਉਸ ਵਿਚ ਜਿੰਨੇ ਵੀ ਰਾਇਜੋਬੀਅਮ ਤੇ ਜੈਵਿਕ ਪਦਾਰਥ ਜਿਨ੍ਹਾਂ ਨੇ ਖੇਤਾਂ ਦੀ ਗੁਣਵੱਤਾ ਵਧਾਉਣੀ ਹੁੰਦੀ ਹੈ ਉਹ ਸਾਰੇ ਜਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਵੱਡੇ-ਵੱਡੇ ਮਾਹਰ ਵੀ ਕਹਿੰਦੇ ਹਨ ਕਿ ਫ਼ਸਲ ਦੇ ਨਾਲ ਖੇਤਾਂ ਵਿਚ ਦਰੱਖ਼ਤ ਵੀ ਲਗਾਉਣੇ ਸ਼ੁਰੂ ਕਰੋ, ਪਸ਼ੂ ਰੱਖੋ ਤੇ ਜ਼ਮੀਨ ਦੀ ਸੰਭਾਲ ਕਰੋ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਗੋਬਰ ਤੇ ਕੂੜੇ ਨੂੰ ਖੇਤਾਂ ਵਿਚ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਪਣੀ ਆਉਣ ਵਾਲੀ ਪੀੜ੍ਹੀ ਲਈ ਜ਼ਮੀਨ ਦੀ ਗੁਣਵੱਤਾ ਨੂੰ ਬਚਾ ਕੇ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲੀ ਵਿਦਿਆਰਥੀਆਂ ਨੂੰ ਇਸ ਫ਼ਾਰਮ ਹਾਊਸ ਵਿਚ ਬੁਲਾਉਂਦੇ ਹਨ ਤੇ ਉਨ੍ਹਾਂ ਨੂੰ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਦਸਦੇ ਹੋਏ ਘਰਾਂ ਦੇ ਵਿਹੜੇ ਤੇ ਖ਼ਾਲੀ ਥਾਵਾਂ ’ਤੇ ਦਰੱਖ਼ਤ ਲਗਾਉਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਸਿਆ ਕਿ ਮੁੰਗੀ ਤੇ ਮਾਂਹ ਦੀ ਖੇਤੀ ਕਰਨ ਨਾਲ 70 ਦਿਨਾਂ ਵਿਚ ਕਿਸਾਨ ਮੁਨਾਫ਼ਾ ਕਮਾ ਸਕਦਾ ਹੈ। ਇਸ ਵਿਚ ਕਿਸੇ ਕਿਸਮ ਦੀ ਦਵਾਈ ਤੇ ਸਪਰੇਅ ਕਰਨ ਦੀ ਲੋੜ ਨਹੀਂ ਹੁੰਦੀ। ਮੁੰਗੀ ਤੇ ਮਾਂਹ ਦੀ ਫ਼ਸਲ ਲਈ ਖੇਤਾਂ ਵਿਚ ਮੱਝਾਂ ਦੇ ਗੋਬਰ ਦੀ ਖਾਦ ਬਣਾ ਕੇ ਪਾ ਸਕਦੇ ਹੋ। ਇਹ ਦੋਵੇਂ ਫ਼ਸਲਾਂ ਜ਼ਮੀਨ ਦੀ ਗੁਣਵੱਤਾ ਵਧਾਉਣ ਲਈ ਲਾਭਦਾਇਕ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਮੀਨ ਦੀ ਗੁਣਵੱਤਾ ਲਈ ਉਸ ਨੂੰ ਜ਼ਿਆਦਾ ਵਾਹੁਣਾ ਨਹੀਂ ਚਾਹੀਦਾ। ਇਕ ਪਾਣੀ ਲਗਾ ਕੇ ਤੁਸੀਂ ਸਿੱਧਾ ਖੇਤਾਂ ਵਿਚ ਮੁੰਗੀ, ਮਾਂਹ, ਮੱਕੀ ਤੇ ਗੰਨਾ ਬੀਜ ਸਕਦੇ ਹੋ। ਉਨ੍ਹਾਂ ਕਿਹਾ ਕਿ ਉਹ ਗੰਨੇ ਦਾ ਆਰਗੈਨਿਕ ਗੁੜ ਤੇ ਸ਼ੱਕਰ ਬਣਾ ਕੇ ਵੇਚਦੇ ਹਨ। ਫ਼ਸਲੀ ਵਿਭਿੰਨਤਾ ਨਾਲ ਪਰਾਲੀ ਦੀ ਵੀ ਵਰਤੋ, ਪਾਣੀ ਦੀ ਬੱਚਤ ਤੇ ਜ਼ਮੀਨ ਵੀ ਉਪਜਾਊ ਹੋ ਰਹੀ ਹੈ।

ਦੀ ਖੇਤੀ ਕਰਨ ਨਾਲ 70 ਦਿਨਾਂ ਵਿਚ ਕਿਸਾਨ ਮੁਨਾਫ਼ਾ ਕਮਾ ਸਕਦਾ ਹੈ। ਇਸ ਵਿਚ ਕਿਸੇ ਕਿਸਮ ਦੀ ਦਵਾਈ ਤੇ ਸਪਰੇਅ ਕਰਨ ਦੀ ਲੋੜ ਨਹੀਂ ਹੁੰਦੀ। ਮੁੰਗੀ ਤੇ ਮਾਂਹ ਦੀ ਫ਼ਸਲ ਲਈ ਖੇਤਾਂ ਵਿਚ ਮੱਝਾਂ ਦੇ ਗੋਬਰ ਦੀ ਖਾਦ ਬਣਾ ਕੇ ਪਾ ਸਕਦੇ ਹੋ। ਇਹ ਦੋਵੇਂ ਫ਼ਸਲਾਂ ਜ਼ਮੀਨ ਦੀ ਗੁਣਵੱਤਾ ਵਧਾਉਣ ਲਈ ਲਾਭਦਾਇਕ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਮੀਨ ਦੀ ਗੁਣਵੱਤਾ ਲਈ ਉਸ ਨੂੰ ਜ਼ਿਆਦਾ ਵਾਹੁਣਾ ਨਹੀਂ ਚਾਹੀਦਾ। ਇਕ ਪਾਣੀ ਲਗਾ ਕੇ ਤੁਸੀਂ ਸਿੱਧਾ ਖੇਤਾਂ ਵਿਚ ਮੁੰਗੀ, ਮਾਂਹ, ਮੱਕੀ ਤੇ ਗੰਨਾ ਬੀਜ ਸਕਦੇ ਹੋ। ਉਨ੍ਹਾਂ ਕਿਹਾ ਕਿ ਉਹ ਗੰਨੇ ਦਾ ਆਰਗੈਨਿਕ ਗੁੜ ਤੇ ਸ਼ੱਕਰ ਬਣਾ ਕੇ ਵੇਚਦੇ ਹਨ। ਫ਼ਸਲੀ ਵਿਭਿੰਨਤਾ ਨਾਲ ਪਰਾਲੀ ਦੀ ਵੀ ਵਰਤੋ, ਪਾਣੀ ਦੀ ਬੱਚਤ ਤੇ ਜ਼ਮੀਨ ਵੀ ਉਪਜਾਊ ਹੋ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Director Prem Singh Sidhu Interview

28 Sep 2023 11:19 AM

ਵੇਖੋ Chandigarh ਦੇ ਮਾਹੌਲ ਨੂੰ ਲੈ ਕੇ ਕੀ ਬੋਲੀ Standup comedian Swati Sachdeva ?

28 Sep 2023 11:18 AM

Spokesman Debate: Punjab Police ਦੇ ਮੂੰਹ ਨੂੰ ਲਹੂ ਲੱਗਿਆ

28 Sep 2023 11:17 AM

Kullad Pizza ਵਾਲੇ Couple ਦੀ Viral Video ਮਾਮਲਾ, ACP ਨੇ Video ਬਾਰੇ ਦੱਸੀ ਸਾਰੀ ਸੱਚਾਈ!

28 Sep 2023 11:15 AM

ਨਾਇਬ ਤਹਿਸੀਲਦਾਰ ਬਣੀ ਜਲਾਲਾਬਾਦ ਦੀ ਧੀ, ਘਰ 'ਚ ਬਣਿਆ ਵਿਆਹ ਵਰਗਾ ਮਾਹੌਲ, ਪਰਿਵਾਰ ਕਹਿੰਦਾ 'ਸਾਨੂੰ ਮਾਣ ਸਾਡੇ

27 Sep 2023 2:07 PM