ਸਿਰਫ਼ ਸਵਾ ਕੁ ਏਕੜ ਜਮੀਨ ’ਤੇ ਖੇਤੀ ਕਰਨ ਦੇ ਨਾਲ-ਨਾਲ ਬਿਜਲੀ ਦੇ ਮਕੈਨਿਕ ਵਜੋਂ ਕੰਮ ਕਰ ਕੇ ਅਪਣਾ ਪਰਵਾਰ ਪਾਲਦਾ ਸੀ।
ਸੁਨਾਮ ਊਧਮ ਸਿੰਘ ਵਾਲਾ (ਅਵਿਨਾਸ਼ ਜੈਨ) : ਬੀਤੀ ਸ਼ਾਮ ਨੇੜਲੇ ਪਿੰਡ ਚੀਮਾ ਦੇ ਇਕ ਕਿਸਾਨ ਦੀ ਖੇਤ ’ਚ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਚੀਮਾ ਦੇ ਡਿਊਟੀ ਅਫ਼ਸਰ ਅਮਨਦੀਪ ਸਿੰਘ ਨੇ ਦਸਿਆ ਕਿ ਨਾਇਬ ਸਿੰਘ (40) ਪੁੱਤਰ ਨਾਜਰ ਸਿੰਘ ਵਾਸੀ ਚੀਮਾ ਜੋ ਕਿ ਇਕ ਛੋਟਾ ਕਿਸਾਨ ਸੀ ਅਤੇ ਸਿਰਫ਼ ਸਵਾ ਕੁ ਏਕੜ ਜਮੀਨ ’ਤੇ ਖੇਤੀ ਕਰਨ ਦੇ ਨਾਲ-ਨਾਲ ਬਿਜਲੀ ਦੇ ਮਕੈਨਿਕ ਵਜੋਂ ਕੰਮ ਕਰ ਕੇ ਅਪਣਾ ਪਰਵਾਰ ਪਾਲਦਾ ਸੀ। ਬੀਤੀ ਸ਼ਾਮ ਉਹ ਅਪਣੇ ਖੇਤ ਵਿਚ ਬਰਸੀਮ ਨੂੰ ਪਾਣੀ ਲਾਉਣ ਗਿਆ ਅਤੇ ਟਿਊੂਬਵੈਲ ਚਲਾਉਣ ਸਮੇਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ।