ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ ਪਰ ਸੰਘਣੀ ਜਲੌੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਖੇਤੀ ਲਈ ਸਭ ਤੋਂ ਵਧੀਆ
Chiku Cultivation Farming News in punjabi: ਚੀਕੂ ਦੀ ਖੇਤੀ ਦਾ ਮੂਲ ਸਥਾਨ ਮੈਕਸਿਕੋ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ ਹਨ ਪਰ ਹੁਣ ਭਾਰਤ ਵਿਚ ਵੀ ਇਸ ਦੀ ਖੇਤੀ ਕੀਤੀ ਜਾਂਦੀ ਹੈ। ਇਸ ਨੂੰ ਮੁੱਖ ਤੌਰ 'ਤੇ ਕਰਨਾਟਕਾ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਉਗਾਇਆ ਜਾਂਦਾ ਹੈ। ਚੀਕੂ ਫਲ਼ ਛੋਟੇ ਆਕਾਰ ਦਾ ਹੁੰਦਾ ਹੈ ਜਿਸ ਵਿਚ 3-5 ਕਾਲੇ ਬੀਜ ਚਮਕਦਾਰ ਹੁੰਦੇ ਹਨ।
ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ ਪਰ ਸੰਘਣੀ ਜਲੌੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਲਈ ਸਭ ਤੋਂ ਵਧੀਆ ਹੈ। ਚੀਕੂ ਦੀ ਖੇਤੀ ਲਈ ਮਿੱਟੀ ਦਾ pH 6.0-8.0 ਹੋਣਾ ਚਾਹੀਦਾ ਹੈ। ਇਸ ਨੂੰ ਖੋਖਲੀ-ਚੀਕਣੀ ਅਤੇ ਕੈਲਸ਼ੀਅਮ ਦੀ ਉੱਚੀ ਮਾਤਰਾ ਵਾਲੀ ਮਿੱਟੀ ਵਿਚ ਨਾ ਬੀਜੋ। ਚੀਕੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਜ਼ਮੀਨ ਪੋਲੀ ਕਰਨ ਲਈ 2-3 ਵਾਰ ਵਾਹੀ ਕਰਕੇ ਜ਼ਮੀਨ ਨੂੰ ਸਮਤਲ ਕਰੋ।
ਬਿਜਾਈ ਦਾ ਸਮਾਂ
ਇਸ ਦੀ ਬਿਜਾਈ ਮੁੱਖ ਤੌਰ 'ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।
ਫਾਸਲਾ
ਬਿਜਾਈ ਦੇ ਲਈ 9 ਮੀਟਰ ਫਾਸਲਾ ਰੱਖੋ।
ਬੀਜ ਦੀ ਡੂੰਘਾਈ
1 ਮੀਟਰ ਡੂੰਘੇ ਟੋਏ ਵਿੱਚ ਬਿਜਾਈ ਕੀਤੀ ਜਾਂਦੀ ਹੈ।
ਇਸ ਦੀ ਤੁੜਾਈ ਜੁਲਾਈ- ਸਤੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੱਚੇ ਫਲਾਂ ਦੀ ਤੁੜਾਈ ਨਾ ਕਰੋ। ਤੁੜਾਈ ਮੁੱਖ ਤੌਰ 'ਤੇ ਫਲ ਦੇ ਹਲਕੇ ਸੰਤਰੀ ਜਾਂ ਆਲੂ ਵਰਗਾ ਰੰਗ ਹੋਣ 'ਤੇ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਦਰੱਖਤ ਤੋਂ ਤੋੜਨਾ ਸੌਖਾ ਹੁੰਦਾ ਹੈ। ਮੁੱਖ ਤੌਰ ਤੇ 5-10 ਸਾਲ ਦੇ ਰੁੱਖ 250-1000 ਫਲ ਦਿੰਦੇ ਹਨ।
ਤੁੜਾਈ ਤੋਂ ਬਾਅਦ, ਗ੍ਰੇਡਿੰਗ ਕੀਤੀ ਜਾਂਦੀ ਹੈ ਅਤੇ ਫਿਰ 7-8 ਦਿਨਾਂ ਦੇ ਲਈ 20° ਸੈ. 'ਤੇ ਸਟੋਰ ਕੀਤਾ ਜਾਂਦਾ ਹੈ। ਸਟੋਰ ਕਰਨ ਤੋਂ ਬਾਅਦ ਫਲਾਂ ਨੂੰ ਗੱਤੇ ਦੇ ਬਕਸਿਆਂ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਲੰਬੀ ਦੂਰੀ ਵਾਲੇ ਸਥਾਨਾਂ ਤੇ ਭੇਜਿਆ ਜਾਂਦਾ ਹੈ।
