ਮੱਕੀ ਦੀ ਖੇਤੀ ਕਰਨ ਦਾ ਢੁਕਵਾਂ ਤਰੀਕਾ ! ਬਾਕੀ ਫਸਲਾਂ ਦੇ ਮੁਕਾਬਲੇ ਹੋਵੇਗੀ ਵੱਧ ਪੈਦਾਵਾਰ
Published : Oct 3, 2022, 1:43 pm IST
Updated : Oct 3, 2022, 1:43 pm IST
SHARE ARTICLE
The right way to cultivate corn! There will be more production compared to other crops
The right way to cultivate corn! There will be more production compared to other crops

ਮੱਕੀ ਨੂੰ ਅਨਾਜ ਦੀ ਰਾਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ

 

ਮੱਕੀ ਦੀ ਫ਼ਸਲ ਅਨਾਜ ਅਤੇ ਚਾਰਾ ਦੋਨੋਂ ਲਈ ਵਰਤੀ ਜਾਂਦੀ ਹੈ। ਮੱਕੀ ਨੂੰ ਅਨਾਜ ਦੀ ਰਾਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਬਾਕੀ ਫ਼ਸਲਾਂ ਦੇ ਮੁਕਾਬਲੇ ਇਸ ਦਾ ਝਾੜ ਸਭ ਤੋਂ ਵੱਧ ਹੈ। ਇਸ ਤੋਂ ਭੋਜਨ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਿ ਸਟਾਰਚ, ਕੌਰਨ ਫਲੇਕਸ ਅਤੇ ਗਲੂਕੋਜ਼ ਆਦਿ। ਇਹ ਪੋਲਟਰੀ ਵਾਲੇ ਪਸ਼ੂਆਂ ਦੀ ਖੁਰਾਕ ਵਜੋਂ ਵੀ ਵਰਤੀ ਜਾਂਦੀ ਹੈ। ਮੱਕੀ ਦੀ ਫ਼ਸਲ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਈ ਜਾ ਸਕਦੀ ਹੈ, ਕਿਉਂਕਿ ਇਸ ਨੂੰ ਜ਼ਿਆਦਾ ਉਪਜਾਊਪਨ ਅਤੇ ਰਸਾਇਣਾਂ ਦੀ ਜ਼ਰੂਰਤ ਨਹੀਂ ਹੁੰਦੀ।

ਇਸ ਤੋਂ ਇਲਾਵਾ ਇਹ ਪੱਕਣ ਲਈ 3 ਮਹੀਨੇ ਦਾ ਸਮਾਂ ਲੈਂਦੀ ਹੈ ਜੋ ਕਿ ਝੋਨੇ ਦੀ ਫ਼ਸਲ ਦੇ ਮੁਕਾਬਲੇ ਬਹੁਤ ਘੱਟ ਹੈ, ਕਿਉਂਕਿ ਝੋਨੇ ਦੀ ਫ਼ਸਲ ਪੱਕਣ ਲਈ 145 ਦਿਨ ਦਾ ਸਮਾਂ ਜ਼ਰੂਰੀ ਹੁੰਦਾ ਹੈ।

ਵਾਇਸ ਚਾਂਸਲਰ (ਪੀ.ਏ.ਯੂ., ਲੁਧਿਆਣਾ) ਅਨੁਸਾਰ, "ਮੱਕੀ ਦੀ ਫਸਲ ਉਗਾਉਣ ਨਾਲ ਕਿਸਾਨ ਆਪਣੀ ਖਰਾਬ ਮਿੱਟੀ ਵਾਲੀ ਜ਼ਮੀਨ ਨੂੰ ਵੀ ਬਚਾ ਸਕਦੇ ਹਨ, ਕਿਉਂਕਿ ਇਹ ਝੋਨੇ ਦੇ ਮੁਕਾਬਲੇ 90% ਪਾਣੀ ਅਤੇ 70% ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀ ਹੈ। ਇਹ ਕਣਕ ਅਤੇ ਝੋਨੇ ਦੇ ਮੁਕਾਬਲੇ ਜ਼ਿਆਦਾ ਫਾਇਦੇ ਵਾਲੀ ਫ਼ਸਲ ਹੈ।" ਇਸ ਫ਼ਸਲ ਨੂੰ ਕੱਚੇ ਮਾਲ ਦੇ ਤੌਰ 'ਤੇ ਉਦਯੋਗਿਕ ਉਤਪਾਦਾਂ ਜਿਵੇਂ ਕਿ ਤੇਲ, ਸਟਾਰਚ, ਸ਼ਰਾਬ ਆਦਿ ਵਿਚ ਵਰਤਿਆ ਜਾਂਦਾ ਹੈ। 

ਮਿੱਟੀ
ਮੱਕੀ ਦੀ ਫਸਲ ਲਗਾਉਣ ਲਈ ਉਪਜਾਊ,ਵਧੀਆ ਜਲ ਨਿਕਾਸ ਵਾਲੀ, ਮੈਰਾ ਅਤੇ ਲਾਲ ਮਿੱਟੀ ਜਿਸ ਵਿੱਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਵੇ, ਜਰੂਰੀ ਹੈ। ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ। ਪੱਧਰੀਆਂ ਜ਼ਮੀਨਾਂ ਮੱਕੀ ਲਈ ਬਹੁਤ ਅਨੁਕੂਲ ਹਨ, ਪਰ ਕਈ ਪਹਾੜੀ ਇਲਾਕਿਆਂ ਵਿੱਚ ਵੀ ਇਹ ਫਸਲ ਉਗਾਈ ਜਾਂਦੀ ਹੈ। ਵੱਧ ਝਾੜ ਲੈਣ ਲਈ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਵੱਧ ਮਾਤਰਾ, pH 5.5-7.5 ਅਤੇ ਵੱਧ ਪਾਣੀ ਰੋਕ ਕੇ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਬਹੁਤ ਜਿਆਦਾ ਭਾਰੀਆਂ ਜਮੀਨਾਂ ਇਸ ਫਸਲ ਲਈ ਵਧੀਆ ਨਹੀ ਮੰਨੀਆਂ ਜਾਂਦੀਆਂ।

ਪ੍ਰਸਿੱਧ ਕਿਸਮਾਂ ਅਤੇ ਝਾੜ
PMH 1:- ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ।ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ ।

Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ।

PMH-2:- ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ।

JH 3459:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ। ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ ।

Prakash:- ਇਹ ਸੋਕੇ ਨੂੰ ਸਹਿਣਯੋਗ ਅਤੇ ਛੇਤੀ ਵੱਧਣ ਵਾਲੀ (82 ਦਿਨ) ਕਿਸਮ ਹੈ। ਇਸਦਾ ਔਸਤ ਝਾੜ 15-17 ਕੁਇੰਟਲ ਪ੍ਰਤੀ ਏਕੜ ਹੈ ।

Megha:- ਇਹ ਘੱਟ ਸਮੇਂ ਵਾਲੀ ਕਿਸਮ ਹੈ ਜੋ ਕਿ ਪੱਕਣ ਲਈ 82 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਪੀਲੇ ਅਤੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਔਸਤ ਝਾੜ 12 ਕੁਇੰਟਲ ਪ੍ਰਤੀ ਏਕੜ ਹੈ ।

Punjab sathi 1:- ਇਹ ਘੱਟ ਸਮੇਂ ਦੀ ਗਰਮੀ ਦੇ ਮੌਸਮ ਵਾਲੀ ਕਿਸਮ ਹੈ ਜੋ ਪੱਕਣ ਲਈ 70 ਦਿਨ ਦਾ ਸਮਾਂ ਲੈਂਦੀ ਹੈ।ਇਹ ਗਰਮੀ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ ।

Pearl Popcorn:- ਇਹ ਕਿਸਮ ਪੰਜਾਬ ਦੇ ਸਾਰੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ।ਇਹ ਖਿੱਲਾਂ ਬਣਾਉਣ ਵਾਲੀ ਕੰਪੋਜ਼ਿਟ ਕਿਸਮ ਹੈ।ਇਹ ਦਰਮਿਆਨੇ ਆਕਾਰ ਦੀ ਕਿਸਮ ਹੈ ਅਤੇ ਇਸ ਦੀਆਂ ਛੱਲੀਆਂ ਲੰਬੀਆਂ ਤੇ ਪਤਲੀਆਂ ਅਤੇ ਦਾਣੇ ਛੋਟੇ ਤੇ ਗੋਲ ਹੁੰਦੇ ਹਨ ਜੋ ਕਿ 88 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ।

Punjab sweet corn:- ਇਹ ਕਿਸਮ ਵਪਾਰਕ ਪੱਧਰ ਤੇ ਵੇਚਣ ਲਈ ਢੁਕਵੀਂ ਹੈ ਕਿਉਂਕਿ ਇਸਦੇ ਕੱਚੇ ਦਾਣਿਆਂ ਵਿੱਚ ਬਹੁਤ ਮਿਠਾਸ ਹੁੰਦੀ ਹੈ। ਇਹ ਪੱਕਣ ਲਈ 95-100 ਦਿਨਾਂ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।

FH-3211:- ਇਹ ਕਿਸਮ ਵਿਵੇਕਾਨੰਦ ਪਾਰਵਤੀ ਕ੍ਰਿਸ਼ੀ ਅਨੁਸੰਧਾਨ ਸੰਸਥਾ, ਅਲਮੋਰਾ ਦੁਆਰਾ ਬਣਾਈ ਗਈ ਹੈ ਅਤੇ ਇਸਦਾ ਝਾੜ 2643 ਕਿਲੋ ਪ੍ਰਤੀ ਏਕੜ ਹੈ।

JH-10655:- ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਹ ਬਹੁਤ ਸਾਰੀਆਂ ਮੁੱਖ ਬਿਮਾਰੀਆਂ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 2697 ਕਿਲੋ ਪ੍ਰਤੀ ਏਕੜ ਹੈ।

HQPM-1 Hybrid:- ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਹੈ। ਇਸਦਾ ਔਸਤਨ ਝਾੜ 2514 ਕਿਲੋ ਪ੍ਰਤੀ ਏਕੜ ਹੈ। ਇਹ ਕਿਸਮ ਝੁਲਸ ਰੋਗਾਂ ਨੂੰ ਸਹਿਣਯੋਗ ਹੈ।

J 1006:- ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ। ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ।

Pratap Makka Chari 6:- ਇਹ ਕਿਸਮ ਐਮ.ਪੀ.ਯੂ.ਏ. ਐਂਡ ਟੀ. ਉਦੇਪੁਰ ਦੁਆਰਾ ਬਣਾਈ ਗਈ ਹੈ। ਇਹ ਇਕ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦਾ ਤਣਾ ਸਖਤ, ਮੋਟਾ ਤੇ ਘੱਟ ਡਿੱਗਣ ਵਾਲਾ ਹੈ। ਇਹ ਕਿਸਮ ਪੱਕਣ ਲਈ 90-95 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 187-200 ਕੁਇੰਟਲ ਪ੍ਰਤੀ ਏਕੜ ਹੈ।

Pratap Makka Chari 6:- ਇਹ ਕਿਸਮ ਐਮ.ਪੀ.ਯੂ.ਏ. ਐਂਡ ਟੀ. ਉਦੇਪੁਰ ਦੁਆਰਾ ਬਣਾਈ ਗਈ ਹੈ। ਇਹ ਇਕ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦਾ ਤਣਾ ਸਖਤ, ਮੋਟਾ ਤੇ ਘੱਟ ਡਿੱਗਣ ਵਾਲਾ ਹੈ। ਇਹ ਕਿਸਮ ਪੱਕਣ ਲਈ 90-95 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 187-200 ਕੁਇੰਟਲ ਪ੍ਰਤੀ ਏਕੜ ਹੈ।

ਬੀਜ ਦੀ ਡੂੰਘਾਈ ਤੇ ਬਿਜਾਈ ਦਾ ਢੰਗ
ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ। ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ। ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।

ਬੀਜ ਦੀ ਮਾਤਰਾ
ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ।
1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ
2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ
3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ
4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ
5) ਚਾਰਾ:- 20 ਕਿਲੋ ਪ੍ਰਤੀ ਏਕੜ

ਮਿਸ਼ਰਤ ਖੇਤੀ:- ਮਟਰ ਅਤੇ ਮੱਕੀ ਦੀ ਫ਼ਸਲ ਨੂੰ ਮਿਲਾ ਕੇ ਖੇਤੀ ਕੀਤੀ ਜਾ ਸਕਦੀ ਹੈ। ਇਸਦੇ ਲਈ ਮੱਕੀ ਦੇ ਨਾਲ ਇੱਕ ਕਤਾਰ ਮਟਰ ਲਗਾਓ। ਪਤਝੜ ਦੇ ਮੌਸਮ ਵਿੱਚ ਮੱਕੀ ਨੂੰ ਗੰਨੇ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਗੰਨੇ ਦੀਆਂ ਦੋ ਕਤਾਰਾਂ ਤੋਂ ਬਾਅਦ ਇੱਕ ਕਤਾਰ ਮੱਕੀ ਦੀ ਲਗਾਓ।

ਬੀਜ ਦੀ ਸੋਧ
ਫਸਲ ਨੂੰ ਮਿੱਟੀ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਬੀਜ ਨੂੰ ਸੋਧੋ। ਸਫੇਦ ਜੰਗ ਤੋਂ ਬੀਜਾਂ ਨੂੰ ਬਚਾਉਣ ਲਈ ਕਾਰਬਨਡੇਜ਼ਿਮ ਜਾਂ ਥੀਰਮ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕਰੋ। ਰਸਾਇਣਿਕ ਸੋਧ ਤੋਂ ਬਾਅਦ
ਬੀਜ ਨੂੰ ਅਜ਼ੋਸਪੀਰੀਲਮ 600 ਗ੍ਰਾਮ + ਚੌਲਾਂ ਦੇ ਚੂਰੇ ਨਾਲ ਸੋਧੋ। ਉਪਚਾਰ ਤੋਂ ਬਾਅਦ ਬੀਜ ਨੂੰ 15-20 ਮਿੰਟਾਂ ਲਈ ਛਾਵੇਂ ਸੁਕਾਓ। ਅਜ਼ੋਸਪੀਰੀਲਮ ਮਿੱਟੀ ਵਿੱਚ ਨਾਇਟ੍ਰੋਜਨ ਨੂੰ ਬੰਨ੍ਹ ਕੇ ਰੱਖਣ ਵਿਚ ਮਦਦ ਕਰਦਾ ਹੈ।

ਫੰਗਸਨਾਸ਼ੀ ਦਵਾਈ ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ)
Imidacloprid 70WS 5ml
Captan 2.5gm
Carbendazim + Captan (1:1) 2gm

ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ’ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।

ਮੱਕੀ ਦੀ ਫ਼ਸਲ ਵਿਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ’ਤੇ ਪਾਓ। ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ-ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।
 

SHARE ARTICLE

ਏਜੰਸੀ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement