ਅਨੋਖੀ ਖੇਤੀ ਨੇ ਚਮਕਾਈ ਪੰਜਾਬ ਦੇ ਕਿਸਾਨ ਦੀ ਕਿਸਮਤ, ਹੁਣ ਕਮਾਉਂਦਾ ਹੈ 45 ਲੱਖ
Published : Mar 4, 2020, 4:42 pm IST
Updated : Mar 4, 2020, 4:42 pm IST
SHARE ARTICLE
File Photo
File Photo

57 ਸਾਲਾ ਸਤਬੀਰ ਕੋਲ 16 ਏਕੜ ਜ਼ਮੀਨ ਹੈ

ਚੰਡੀਗੜ੍ਹ- ਪੰਜਾਬ ਵਿਚ ਕਾਫੀ ਕਿਸਾਨ ਬਹੁਤ ਮਿਹਨਤੀ ਹਨ ਅਤੇ ਆਪਣੀ ਇਸੇ ਮਿਹਨਤ ਸਦਕਾ ਕਾਫੀ ਪੈਸਾ ਵੀ ਕਮਾ ਰਹੇ ਹਨ। ਅਤੇ ਹੁਣ ਜੀਂਦ ਦੇ ਪਿੰਡ ਅਹੀਰਕਾ ਦਾ ਵਸਨੀਕ ਕਿਸਾਨ ਸਤਬੀਰ ਪੂਨੀਆ ਜਿਸ ਨੂੰ ਲੋਕ ਬੇਰ ਵਾਲਾ ਚਾਚਾ ਨਾਂ ਨਾਲ ਜਾਣਦੇ ਹਨ। ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਜੀਂਦ ਜ਼ਿਲ੍ਹੇ ਦੇ ਇਸ ਖੇਤਰ 'ਚ ਉਸ ਨੇ ਵਾਧੂ ਆਮਦਨੀ ਲਈ ਜੋ ਉਪਰਾਲੇ ਕੀਤੇ, ਉਹ ਖੇਤਰ ਲਈ ਪ੍ਰੇਰਣਾ ਬਣ ਗਏ ਹਨ। ਆਪਣੀ ਸਮਝ ਨਾਲ ਉਹਨਾਂ ਨੇ ਬਾਗਬਾਨੀ ਕਰਨ 'ਚ ਆਪਣਾ ਹੱਥ ਅਜ਼ਮਾਇਆ ਤੇ ਉਪਲੱਬਧ ਪਾਣੀ ਦੀ ਬਿਹਤਰ ਵਰਤੋਂ ਕੀਤੀ।

File PhotoFile Photo

ਸਤਬੀਰ ਹੁਣ ਰਵਾਇਤੀ ਖੇਤੀ ਨਾਲੋਂ ਕਈ ਗੁਣਾ ਜ਼ਿਆਦਾ ਕਮਾਈ ਕਰ ਰਿਹਾ ਹੈ। ਉਸ ਦੀ ਸਾਲਾਨਾ ਕਮਾਈ 45 ਲੱਖ ਰੁਪਏ ਤੱਕ ਪਹੁੰਚ ਗਈ ਹੈ। ਹੁਣ ਉਹ ਲਗਪਗ 20 ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ। 57 ਸਾਲਾ ਸਤਬੀਰ ਕੋਲ 16 ਏਕੜ ਜ਼ਮੀਨ ਹੈ। ਉਹ ਰਵਾਇਤੀ ਖੇਤੀਬਾੜੀ ਕਰਦਾ ਸੀ, ਪਰ ਪਾਣੀ ਦੀ ਘਾਟ, ਉੱਚ ਲਾਗਤ ਤੇ ਕੋਈ ਲਾਭ ਨਾ ਹੋਣ ਕਾਰਨ ਉਸ ਨੇ ਖੇਤੀ ਛੱਡ ਦਿੱਤੀ ਸੀ।

File PhotoFile Photo

ਉਨ੍ਹਾਂ ਨੇ ਆਪਣੇ ਖੇਤਾਂ ਨੂੰ ਠੇਕੇ 'ਤੇ ਦੇਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਰੋਜ਼ੀ-ਰੋਟੀ ਲਈ ਹੋਰ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਕਹਿੰਦੇ ਸੁਣਿਆ ਕਿ ਕਿਸਾਨ ਫਲਾਂ ਤੇ ਬਾਗਬਾਨੀ ਆਦਿ ਰਾਹੀਂ ਖੇਤੀਬਾੜੀ ਦੇ ਵਿਕਲਪਕ ਉਪਾਵਾਂ ਦੀ ਕੋਸ਼ਿਸ਼ ਕਰਕੇ ਖੁਸ਼ਹਾਲੀ ਦੀ ਕੋਸ਼ਿਸ਼ ਕਰ ਸਕਦੇ ਹਨ, ਤਾਂ ਉਹਨਾਂ ਨੇ ਖੇਤੀ ਜਾਗਰੂਕਤਾ ਪ੍ਰੋਗਰਾਮਾਂ 'ਚ ਇਸ ਬਾਰੇ ਵਿਸਥਾਰ ਨਾਲ ਜਾਣਿਆ।

File PhotoFile Photo

ਸਤਬੀਰ ਦਾ ਕਹਿਣਾ ਹੈ ਕਿ ਅਪ੍ਰੈਲ 2017 'ਚ ਉਸ ਨੇ ਪੰਜ ਏਕੜ ਜ਼ਮੀਨ 'ਚ ਸੇਬ ਦੀ ਕਿਸਮ, ਅੱਠ ਏਕੜ ਸੁਧਰੇ ਅਮਰੂਦ ਤੇ ਦੋ ਏਕੜ ਨਿੰਬੂ ਲਾਇਆ। ਫਸਲ ਚੰਗੀ ਸੀ ਤੇ ਮਾਰਕੀਟ ਚੰਗੀ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇੱਕ ਬੇਰ ਦਾ ਬੂਟਾ ਲਾਉਣਾ ਸ਼ੁਰੂ ਕੀਤਾ ਸੀ, ਤਾਂ ਪਰਿਵਾਰ ਤੇ ਆਸ ਪਾਸ ਦੇ ਲੋਕ ਕਹਿੰਦੇ ਸੀ ਕਿ ਇਸ ਦਰਖਤ ਨਾਲ ਕੀ ਹੋਵੇਗਾ। ਅੱਜ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ ਵੀ ਉਸ ਦੇ ਬਾਗ ਨੂੰ ਦੇਖਣ ਆਉਂਦੇ ਹਨ। ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਪਿਛਲੇ ਸਾਲ ਉਨ੍ਹਾਂ ਨੂੰ ਬਾਗਬਾਨੀ ਦੇ ਖੇਤਰ 'ਚ ਸ਼ਲਾਘਾਯੋਗ ਕੰਮ ਕਰਨ ਲਈ ਸਨਮਾਨਤ ਵੀ ਕੀਤਾ ਹੈ।

File PhotoFile Photo

ਸਤਬੀਰ ਫਲ ਵੇਚਣ ਲਈ ਇਕੱਲੇ ਮੰਡੀ ‘ਤੇ ਨਿਰਭਰ ਨਹੀਂ ਕਰਦਾ। ਉਸ ਨੇ ਖੁਦ ਸ਼ਹਿਰ ਵਿਚ ਪੰਜ-ਛੇ ਸਟਾਲਾਂ ਵੀ ਲਾਈਆਂ ਹਨ। ਆਮ ਤੌਰ ‘ਤੇ ਬੇਰ 15 ਮਾਰਚ ਦੇ ਨੇੜੇ ਬਾਜ਼ਾਰਾਂ ‘ਚ ਪਹੁੰਚਦਾ ਹੈ, ਪਰ ਥਾਈ ਐਪਲ ਬੇਰ ਜਨਵਰੀ ਵਿੱਚ ਹੀ ਉਤਪਾਦਨ ਦੀ ਸ਼ੁਰੂਆਤ ਕਰਦਾ ਹੈ। ਕੋਈ ਮੁਕਾਬਲਾ ਨਾ ਹੋਣ ਕਾਰਨ ਉਹਨਾਂ ਨੂੰ 50 ਰੁਪਏ ਪ੍ਰਤੀ ਕਿੱਲੋ ਤੱਕ ਦੀਆਂ ਕੀਮਤਾਂ ਪ੍ਰਾਪਤ ਹੋ ਰਹੀਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement