
ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਇਸ ਗੱਲਬਾਤ ਦੌਰਾਨ...
ਚੰਡੀਗੜ੍ਹ: ਜੇ ਖੇਤੀ ਦੀ ਗੱਲ ਕੀਤੀ ਜਾਵੇ ਤਾਂ ਖੇਤੀ ਵਿਚ ਸਿਰਫ ਇਕ ਫ਼ਸਲ ਨਹੀਂ ਆਉਂਦੀ। ਭੂਮੀ ਦੀ ਉਪਜਾਉ ਸ਼ਕਤੀ ਨੂੰ ਬਰਕਾਰ ਰੱਖਣ ਲਈ ਜ਼ਮੀਨ ਚੋਂ ਹਰ ਤਰ੍ਹਾਂ ਦਾ ਸੋਨਾ ਲੈਣਾ ਜਿਸ ਨਾਲ ਆਰਥਿਕਤਾ ਮਜ਼ਬੂਤ ਹੋਵੇ। ਬਲਵਿੰਦਰ ਸਿੰਘ ਸੰਧੂ ਅਜਿਹੀ ਹੀ ਖੇਤੀ ਕਰ ਰਹੇ ਹਨ ਚਾਹੇ ਉਸ ਵਿਚ ਅਨਾਜ ਹੋਵੇ, ਸਬਜ਼ੀਆਂ ਚਾਹੇ ਫਲ ਹੋਣ।
Balwinder Singh Sandhu Farmer
ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਇਸ ਗੱਲਬਾਤ ਦੌਰਾਨ ਖੇਤੀ ਨਾਲ ਸਬੰਧਿਤ ਜਾਣਕਾਰੀ ਦਿੱਤੀ। ਬਲਵਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਹਰ ਰੋਜ਼ ਖੇਤੀ ਵਿਚੋਂ ਆਮਦਨ ਆਵੇ ਇਸ ਲਈ ਉਹਨਾਂ ਨੇ ਅਪਣੇ ਖੇਤਾਂ ਵਿਚ ਹਰ ਤਰ੍ਹਾਂ ਦੀ ਸਬਜ਼ੀ, ਫਲ ਤੇ ਅਨਾਜ ਲਗਾਉਣ ਦਾ ਫ਼ੈਸਲਾ ਕੀਤਾ। ਢਾਈ ਏਕੜ ਵਿਚ ਉਹਨਾਂ ਨੇ ਇਕ ਮਾਡਲ ਬਣਾਇਆ ਹੋਇਆ ਹੈ ਤੇ ਇਸ ਵਿਚ ਹਰ ਤਰ੍ਹਾਂ ਦਾ ਫਲ ਲਗਾਇਆ ਗਿਆ ਹੈ।
Agriculture
ਇਹਨਾਂ ਵਿਚ ਚਾਰ ਤਰ੍ਹਾਂ ਦੀਆਂ ਮਸੰਮੀਆਂ, ਅਨਾਰ, ਸੇਬ, ਲੀਚੀ, ਬਦਾਮ, ਪਤੀਤੇ ਆਦਿ ਲਗਾਏ ਗਏ ਹਨ। ਸਬਜ਼ੀਆਂ ਵਿਚ ਵੀ ਉਹਨਾਂ ਨੇ ਤਕਰੀਬਨ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਹਨ ਤੇ ਉਸ ਨਾਲ ਉਹਨਾਂ ਦੀਆਂ ਘਰ ਦੀਆਂ ਲੋੜਾਂ ਵੀ ਪੂਰੀਆਂ ਹੋ ਜਾਂਦੀਆਂ ਹਨ।
Agriculture
ਇਹ ਬਿਲਕੁੱਲ ਹੀ ਆਰਗੈਨਿਕ ਤਰੀਕੇ ਨਾਲ ਉਗਾਈਆਂ ਜਾਂਦੀਆਂ ਹਨ ਤੇ ਇਸ ਵਿਚ ਦਵਾਈਆਂ ਦਾ ਛਿੜਕਾਅ ਨਹੀਂ ਕੀਤਾ ਜਾਂਦਾ। ਉਹਨਾਂ ਨੇ ਸੇਬਾਂ ਤੇ ਲੀਚੀ ਦੀ ਖੇਤੀ ਬਾਰੇ ਦਸਿਆ ਕਿ ਜੇ ਕੋਈ ਫਲਾਂ ਦਾ ਬਾਗ ਹੈ ਤਾਂ ਉਸ ਵਿਚ ਸੇਬਾਂ ਜਾਂ ਲੀਚੀ ਦੀ ਖੇਤੀ ਕੀਤੀ ਜਾਵੇ ਮਤਲਬ ਉਸ ਬਾਗ਼ ਵਿਚ ਇਹਨਾਂ ਦੇ ਪੌਦੇ ਲਗਾਏ ਜਾਣ ਤਾਂ ਇਹ ਜ਼ਰੂਰ ਫ਼ਲ ਦੇਣਗੇ।
Agriculture
ਇਸ ਤੋਂ ਇਲਾਵਾ ਬਦਾਮਾਂ ਦੀ ਖੇਤੀ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ। ਖੇਤੀ ਵਿਚ ਵਾਧੇ ਘਾਟੇ ਤਾਂ ਹੁੰਦੇ ਰਹਿੰਦੇ ਹਨ ਪਰ ਇਹਨਾਂ ਦੀ ਭਰਪਾਈ ਵੀ ਬਹੁਤ ਜਲਦ ਹੋ ਜਾਂਦੀ ਹੈ। ਇਸ ਲਈ ਹਾਰ ਨਾ ਮੰਨ ਕੇ ਹੋਰ ਮਿਹਨਤ ਕਰਨੀ ਚਾਹੀਦੀ ਹੈ।
Agriculture
ਉਹਨਾਂ ਨੇ ਹੋਰਾਂ ਕਿਸਾਨਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਜੇ ਉਹ ਆਪ ਹੀ ਖੇਤੀ ਕਰਦੇ ਹਨ ਤਾਂ ਉਸ ਦੀ ਵਿਕਰੀ ਵੀ ਆਪ ਹੀ ਕਰਨ। ਇਸ ਨਾਲ ਉਹਨਾਂ ਨੂੰ ਵਧ ਮੁਨਾਫ਼ਾ ਹੋਵੇਗਾ। ਇਸ ਕੰਮ ਵਿਚ ਉਹਨਾਂ ਨੂੰ ਸ਼ਰਮ ਨਹੀਂ ਕਰਨੀ ਚਾਹੀਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।