ਪਿਉ-ਪੁੱਤਾਂ ਦੀ ਤਿੱਕੜੀ ਪਰਾਲੀ ਪ੍ਰਬੰਧਨ ਵਿਚ ਬਣੀ ਮਿਸਾਲ, ਸਾਲ 2017 ਤੋਂ 10 ਏਕੜ ਰਕਬੇ ਵਿਚ ਪਰਾਲੀ ਨੂੰ ਨਹੀਂ ਲਗਾਈ ਅੱਗ
Published : Nov 17, 2025, 7:15 am IST
Updated : Nov 17, 2025, 7:18 am IST
SHARE ARTICLE
Farmer Stubble Management Village Matti, Mansa News
Farmer Stubble Management Village Matti, Mansa News

ਸਬਸਿਡੀ 'ਤੇ ਮਿਲੇ ਸੁਪਰ ਸੀਡਰ ਤੇ ਬੇਲਰ ਨਾਲ ਹੋਰਾਂ ਕਿਸਾਨਾਂ ਦੇ ਖੇਤਾਂ ਵਿਚ ਵੀ ਕੀਤਾ ਪਰਾਲੀ ਪ੍ਰਬੰਧਨ

ਭੀਖੀ (ਗੁਲਾਬ ਸਿੰਘ ਗਿਰ) : ਪਰਾਲੀ ਪ੍ਰਬੰਧਨ ਵਿਚ ਪਿੰਡ ਮੱਤੀ ਦੇ ਪਿਉ-ਪੁੱਤਾਂ ਦੀ ਤਿਕੜੀ ਹੋਰਾਂ ਕਿਸਾਨਾਂ ਲਈ ਉਦਾਹਰਨ ਬਣੀ ਹੈ, ਜੋ ਅਪਣੇ ਖੇਤ ਵਿਚ ਪਰਾਲੀ ਪ੍ਰਬੰਧਨ ਦੇ ਨਾਲ-ਨਾਲ ਗਰੁੱਪ ਰਾਹੀਂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਵੀ ਬੇਲਰ ਨਾਲ ਗੱਠਾਂ ਬਣਾਉਂਦੇ ਹਨ।

ਕਿਸਾਨਾਂ ਜਸਵਿੰਦਰ ਸਿੰਘ (32) ਨੇ ਦਸਿਆ ਕਿ ਉਹ ਅਪਣੇ ਪਿਤਾ ਸਤਗੁਰ ਸਿੰਘ (58) ਅਤੇ ਭਰਾ ਪ੍ਰਗਟ ਸਿੰਘ (29) ਨਾਲ 10 ਏਕੜ ਰਕਬੇ ਵਿਚ ਵਾਹੀ ਕਰਦੇ ਹਨ। ਉਨ੍ਹਾਂ ਨੇ ਸਾਲ 2017 ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਉਨ੍ਹਾਂ ਦਸਿਆ ਕਿ ਉਸ ਸਾਲ ਉਨ੍ਹਾਂ ਦੇ ਪਿੰਡ ਵਿਚ ਸਰਕਾਰ ਵਲੋਂ ਗਰੁੱਪ ਨੂੰ ਸਬਸਿਡੀ ’ਤੇ ਸੰਦ ਹੈਪੀ ਸੀਡਰ, ਸੁਪਰ ਸੀਡਰ ਤੇ ਮਲਚਰ ਆਦਿ ਦਿਤੇ ਗਏ, ਜਿਨ੍ਹਾਂ ਨਾਲ ਉਨ੍ਹਾਂ ਨੇ ਪਰਾਲੀ ਪ੍ਰਬੰਧਨ ਸ਼ੁਰੂ ਕਰ ਦਿੱਤਾ।

ਇਸ ਮਗਰੋਂ ਸਾਲ 2023 ਵਿਚ ਉਨ੍ਹਾਂ ਨੇ ਅਪਣਾ ਸੁਪਰ ਸੀਡਰ ਲਿਆ ਅਤੇ ਪਿਛਲੇ ਸਾਲ ਉਨ੍ਹਾਂ ਦੇ ਕਿਸਾਨ ਗਰੁੱਪ ‘ਪ੍ਰੋਐਗਰੀ ਸ਼ਕਤੀ ਫ਼ਾਰਮਰ ਪ੍ਰੋਡਿਊਸਰ ਕੰਪਨੀ’ ਨੂੰ ਬੇਲਰ ਸਬਸਿਡੀ ’ਤੇ ਮਿਲਿਆ ਜਿਸ ਨਾਲ ਉਨ੍ਹਾਂ ਨੇ ਇਸ ਵਾਰ ਪਿੰਡ ਮੱਤੀ ਤੋਂ ਇਲਾਵਾ ਮੌਜੋ ਖੁਰਦ, ਅਲੀਸ਼ੇਰ ਅਤੇ ਗੁਰਥੜੀ ਦੇ ਲਗਭਗ 800 ਏਕੜ ਰਕਬੇ ਵਿਚ ਗੱਠਾਂ ਬਣਾਈਆਂ ਹਨ ਅਤੇ ਕਿਸਾਨਾਂ ਦੇ ਖੇਤਾਂ ’ਚੋਂ ਕਰੀਬ 20 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਚੁੱਕ ਕੇ ਢੈਪਈ ਵਿਚ ਪੈਲੇਟ ਫ਼ੈਕਟਰੀ ਨੂੰ ਦਿਤੀਆਂ ਹਨ।

ਇਸ ਨਾਲ ਕਿਸਾਨਾਂ ਦਾ ਵੀ ਕੋਈ ਖਰਚ ਨਹੀਂ ਹੋਇਆ ਅਤੇ ਪੈਲੇਟ ਫ਼ੈਕਟਰੀ ਨੂੰ ਗੱਠਾਂ ਦੇਣ ਨਾਲ ਗਰੁੱਪ ਦੇ ਬੇਲਰ ਦੇ ਖ਼ਰਚੇ ਵੀ ਪੂਰੇ ਹੋ ਗਏ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਅਪਣੇ 10 ਏਕੜ ਵਿਚੋਂ 6 ਏਕੜ ਵਿਚ ਸੁਪਰ ਸੀਡਰ ਚਲਾਇਆ ਅਤੇ 4 ਏਕੜ ਵਿਚ ਗੱਠਾਂ ਬਣਾਈਆਂ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਪ੍ਰਬੰਧਨ ਦੀ ਅਪੀਲ ਕੀਤੀ। 

ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕੀਤੀ ਸ਼ਲਾਘਾ
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਨੇ ਪਿੰਡ ਮੱਤੀ ਦੇ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਹੋਰ ਕਿਸਾਨਾਂ ਵੀ ਇਨ੍ਹਾਂ ਤੋਂ ਸੇਧ ਲੈਣ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਮੁਹਿੰਮ ਵਿਚ ਕਿਸਾਨਾਂ ਦੇ ਸਹਿਯੋਗ ਸਦਕਾ ਇਸ ਵਾਰ ਪਿਛਲੇ ਸਾਲ ਨਾਲੋਂ ਪਰਾਲੀ ਸਾੜਨ ਦੇ ਮਾਮਲੇ ਘੱਟ ਸਾਹਮਣੇ ਆਏ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਾਨਸਾ ਨੂੰ ਜ਼ੀਰੋ ਬਰਨਿੰਗ ਵਾਲਾ ਜ਼ਿਲ੍ਹਾ ਬਣਾਉਣ ਦਾ ਸੱਦਾ ਦਿਤਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement