ਅਵਾਰਾ ਪਸ਼ੂਆਂ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਕਲੈਕਟ੍ਰੇਟ, ਪੁਲਿਸ ਨੂੰ ਆਇਆ ਪਸੀਨਾ
Published : Jan 5, 2019, 1:28 pm IST
Updated : Apr 10, 2020, 10:19 am IST
SHARE ARTICLE
ਅਵਾਰਾ ਪਸੂਆਂ ਨੂੰ ਭਜਾਉਂਂਦਾ ਕਿਸਾਨ
ਅਵਾਰਾ ਪਸੂਆਂ ਨੂੰ ਭਜਾਉਂਂਦਾ ਕਿਸਾਨ

ਉਤਰ ਪ੍ਰਦੇਸ ਦੇ ਸਿਧਾਰਥਨਗਰ ਜ਼ਿਲ੍ਹੇ ‘ਚ ਅਵਾਰਾ ਪਸ਼ੂਆਂ ਦੇ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਦੀ ਫ਼ਸਲ ਬਰਬਾਦ ਹੋਣ....

ਸਿਧਾਰਥਨਗਰ : ਉਤਰ ਪ੍ਰਦੇਸ ਦੇ ਸਿਧਾਰਥਨਗਰ ਜ਼ਿਲ੍ਹੇ ‘ਚ ਅਵਾਰਾ ਪਸ਼ੂਆਂ ਦੇ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਦੀ ਫ਼ਸਲ ਬਰਬਾਦ ਹੋਣ ਦੇ ਨਾਲ ਹੀ ਅਵਾਰਾ ਪਸ਼ੂ ਹੁਣ ਹਮਲਾਵਰ ਵੀ ਹੋ ਗਏ ਹਨ। ਫ਼ਸਲ ਬਚਾਉਣ ਨੂੰ ਲੈ ਕੇ ਕਿਸਨਾਂ ਅਤੇ ਅਵਾਰਾ ਪਸ਼ੂਆਂ ਦੇ ਵਿਚ ਸੰਘਰਸ਼ ਵਧਦੇ ਜਾ ਰਹੇ ਹਨ। ਜਿਲ੍ਹਾ ਪ੍ਰਸ਼ਾਸ਼ਨ ਦੁਆਰਾ ਇਹਨਾਂ ਪਸ਼ੂਆਂ ਦੀ ਵਧਦੀ ਤਾਦਾਦ ਉਤੇ ਰੋਕ ਦਾ ਕੋਈ ਰਸਤਾ ਨਾ ਕੱਢੇ ਜਾਣ ਤੋਂ ਕਿਸਾਨ ਅਪਣਾ ਧੀਰਜ਼ ਖੋਣ ਲੱਗੇ ਹਨ। ਸਿਧਾਰਥਨਗਰ ਵਿਚ ਇਸਦੀ ਮਿਸਾਲ ਸ਼ੁਕਰਵਾਰ ਨੂੰ ਦੇਖਣ ਨੂੰ ਮਿਲੀ ਹੈ।

ਇਥੋਂ ਦੇ ਕਿਸਾਨ ਅਵਾਰਾ ਪਸ਼ੂਆਂ ਦੇ ਝੂੰਡ ਨੂੰ ਇਕੱਠਾ ਕਰਕੇ ਕਲੈਕਟ੍ਰੇਟ ਇਮਾਰਤ ਵਿਚ ਲੈ ਆਏ ਹਨ ਜਿਸ ਤੋਂ ਬਾਅਦ ਉਤੇ ਅਫ਼ਰਾ-ਤਫ਼ਰੀ ਫੈਲ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਲਗਾਤਾਰ ਉਹਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਕਰਦੇ ਹਨ। ਜੇਕਰ ਇਹ ਸਿਲਸਿਲਾ ਇਸੇ ਤਰ੍ਹਾ ਜਾਰੀ ਰਿਹਾ ਤਾਂ ਉਹ ਭੁੱਖਮਰੀ ਦੀ ਕਗਾਰ ਉਤੇ ਪਹੁੰਚ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਫ਼ਸਲ ਬਰਬਾਦ ਕਰਨ ਦੇ ਨਾਹ ਹੀ ਅਵਾਰਾ ਪਸ਼ੂਆਂ ਦੀ ਆਬਾਦੀ ਵਿਚ ਵੀ ਹੜ੍ਹ ਮਚਾ ਰਹੇ ਹਨ। ਇਹਨਾਂ ਦੇ ਹਮਲਿਆਂ ਵਿਚ ਕਈ ਬੱਚੇ, ਔਰਤਾਂ ਅਤੇ ਬਜ਼ੁਰਗਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।

ਪ੍ਰਦਰਸ਼ਨ ਵਿਚ ਸ਼ਾਮਲ ਕਿਸਾਨਾਂ ਦਾ ਕਹਿਣਾ ਸੀ ਕਿ ਅਵਾਰਾ ਪਸ਼ੂ ਇਨ੍ਹੇ ਖ਼ੁੰਖਾਰ ਨਹੀ ਸੀ। ਪਰ ਹੁਣ ਝੁੰਡ ਵਿਚ ਰਹਿਣ ਦੇ ਕਾਰਨ ਹੋਰ ਵੀ ਤਾਦਾਦ ਵਧਣ ਦੇ ਕਾਰਨ ਲੋਕਾਂ ਉਤੇ ਹਮਲਾ ਕਰਨੇ ਤੋਂ ਵੀ ਪਿੱਛੇ ਨਹੀ ਹੱਟਦੇ। ਕਿਸਾਨਾਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਇਹਨਾਂ ਸਮੱਸਿਆਵਾਂ ਦੀ ਰੋਕਥਾਮ ਦੇ ਲਈ ਕੋਈ ਹੱਲ ਨਹੀਂ ਕੱਢਿਆ ਜਾਂਦਾ, ਤਾਂ ਉਹ ਵੱਡੇ ਪੈਮਾਨੇ ਉਤੇ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ। ਹਾਲਾਂਕਿ, ਪੁਲਿਸ ਵੱਡੀ ਮੁਸ਼ਕਿਲ ਤੋਂ ਬਾਅਦ ਕਿਸਾਨਾਂ ਨੂੰ ਮਨਾਉਣ ਵਿਚ ਸਫ਼ਲ ਰਹੀ ਅਤੇ ਲਗਪਗ ਦੋ ਘੰਟਿਆਂ ਬਾਅਦ ਹੰਗਾਮਾ ਖ਼ਤਮ ਹੋ ਗਿਆ।

ਇਸ ਬਾਰੇ ਸਿਧਾਰਧਨਗਰ ਦੇ ਡੀਐਮ ਕੁਨਾਲ ਸ਼ਿਲਕੂ ਨੇਕ ਹਾ ਕਿ ਅਵਾਰਾ ਪਸੂਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਲਦੀ ਹੀ ਕਾਨ੍ਹਿਆ ਹਾਊਸ ਅਤੇ ਹੈਲਪ ਲਾਇਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement