ਨਾਡੇਪ ਕੰਪੋਸਟ ਰਾਹੀਂ ਤਿਆਰ ਕੀਤੀ ਜਾਂਦੀ ਖਾਦ ਖੇਤੀ ਉਤਪਾਦਨ ਲਈ ਲਾਹੇਵੰਦ : ਈਸ਼ਾ ਕਾਲੀਆ
Published : Apr 5, 2018, 5:17 pm IST
Updated : Apr 5, 2018, 6:00 pm IST
SHARE ARTICLE
nadep
nadep

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਧਲ ਨੇ ਹੋਰ ਦੱਸਿਆ ਕਿ ਇਕ ਨਾਡੇਪ ਕੰਪੋਸਟ 10700 ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਂਦਾ ਹੈ

ਅਬੋਹਰ, 5 ਅਪ੍ਰੈਲ (ਤੇਜਿੰਦਰ ਸਿੰਘ ਖਾਲਸਾ) ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਨਾਡੇਪ ਕੰਪੋਸਟ ਰਾਹੀਂ  ਤਿਆਰ ਕੀਤੀ ਜਾਂਦੀ ਖਾਦ ਖੇਤੀ ਉਤਪਾਦਨ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ।  ਨਾਡੇਪ ਕੰਪੋਸਟ ਗੰਦਗੀ ਤੇ ਕੂੜੇਕਰਕਟ ਤੋ ਇਕ ਠੋਸ ਰਹਿੰਦ-ਖੂੰਹਦ ਨੂੰ ਵਰਤਣਾ ਅਤੇ ਪ੍ਰੋਸੈਸ ਕਰਨ ਦੀ ਪ੍ਰਕਿਰਿਆ ਹੈ। ਜਿਸ ਰਾਹੀਂ ਇਸ ਦੇ ਜੈਵਿਕ ਪਦਾਰਥ ਨੂੰ ਬਾਇਓਲੋਜੀ ਤੌਰ 'ਤੇ ਖੋਦਣ ਲਈ ਕੰਪੋਜ਼ ਕੀਤਾ ਜਾਂਦਾ ਹੈ। ਜਿਸ ਨੂੰ ਬਾਅਦ 'ਚ ਖੇਤੀਬਾੜੀ ਲਈ ਖਾਦ ਵੱਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ 5 ਬਲਾਕਾਂ ਲਈ 1351 ਨਾਡੇਪ ਕੰਪੋਸਟ ਸੈਕਸ਼ਨ ਕੀਤੇ ਗਏ ਸਨ ਜਿਸ ਵਿੱਚੋਂ 412 ਨਾਡੇਪ ਕੰਪੋਸਟ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਬਾਕੀਆਂ ਦਾ ਕੰਮ ਪ੍ਰਗਤੀਸ਼ੀਲ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਰਣਬੀਰ ਸਿੰਘ ਮੁਧਲ ਨੇ ਦੱਸਿਆ ਕਿ ਨਾਡੇਪ ਕੰਪੋਸਟਿੰਗ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਜਿਵੇਂ ਕਿ ਅਬੋਹਰ ਨੂੰ 174 ਕੰਪੋਸਟ ਸੈਕਸ਼ਨ ਕੀਤੇ ਗਏ ਸਨ ਜਿਸ ਵਿਚੋਂ 140, ਅਰਨੀਵਾਲਾ ਬਲਾਕ ਨੂੰ 67 ਕੰਪੋਸਟ ਜਿਸ ਵਿੱਚੋਂ 45, ਫਾਜ਼ਿਲਕਾ ਬਲਾਕ ਨੂੰ 150 ਜਿਸ ਵਿੱਚੋਂ 15, ਬਲਾਕ ਜਲਾਲਾਬਾਦ ਨੂੰ 636 ਜਿਸ ਵਿੱਚੋਂ 127 ਅਤੇ ਬਲਾਕ ਖੂਈਆਂ ਸਰਵਰ ਨੂੰ 324 ਕੰਪੋਸਟ ਸੈਕਸ਼ਨ ਕੀਤੇ ਹਨ ਜਿਸ ਵਿੱਚੋਂ 85 ਨਾਡੇਪ ਕੰਪੋਸਟ ਬਣਾਏ ਜਾ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਧਲ ਨੇ ਹੋਰ ਦੱਸਿਆ ਕਿ ਇਕ ਨਾਡੇਪ ਕੰਪੋਸਟ 10700 ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ  ਦੱਸਿਆ ਕਿ ਪ੍ਰਤੀ ਕੰਪੋਸਟ ਤੋਂ ਤਿਆਰ ਕੀਤੀ ਗਈ ਖਾਦ ਦੀ ਕਾਸ਼ਤ 0.25 ਹੈਕਟੇਅਰ ਦੀ ਖੇਤੀਬਾੜੀ ਭੂਮੀ ਲਈ ਕਾਫੀ ਹੈ। ਉਨ੍ਹਾਂ ਹੋਰ ਦੱਸਿਆ ਕਿ ਸਹੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਨਾਡੇਪ ਟੋਏ ਨੂੰ ਜਾਲੀਦਾਰ ਇੱਟ ਦੀ ਉਸਾਰੀ ਨਾਲ ਬਣਾਇਆ ਜਾਂਦਾ ਹੈ। ਇਸ ਖੱਡੇ ਦੇ ਅੰਦਰ ਖੇਤੀਬਾੜੀ ਦੀ ਰਹਿੰਦ-ਖੂੰਹਦ ਤੇ ਕੂੜੇਕਰਕਟ  ਨੂੰ ਵਰਤ ਕੇ ਇਸ ਕਪੋਸਟ ਵਿਧੀ ਨਾਲ 2-3 ਮਹੀਨਿਆਂ ਅੰਦਰ ਗੰਦਗੀ ਮੁਕਤ ਗੂੜ੍ਹੇ ਭੂਰੇ, ਫੁਲਣਯੋਗ ਤੇ ਨਰਮ ਖਾਦ ਤਿਆਰ ਹੋ ਜਾਂਦੀ ਹੈ ਜੋ ਕਿ ਖੇਤੀ ਉਤਪਾਦਨ ਲਈ ਲਾਹੇਵੰਦ ਸਾਬਿਤ ਹੁੰਦੀ ਹੈ। ਉਨ੍ਹਾਂ  ਕਿਹਾ ਕਿ ਇਸ ਵਿਧੀ ਦੁਆਰਾ ਜਿੱਥੇ ਗੰਦਗੀ ਦੇ ਢੇਰਾਂ ਤੋਂ  ਛੁਟਕਾਰਾ ਮਿਲਦਾ ਹੈ ਉਥੇ ਹੀ ਖੇਤੀ ਉਤਪਾਦਨ ਲਈ ਲਾਹੇਵੰਦ ਖਾਦ ਤਿਆਰ ਹੁੰਦੀ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਧਲ ਨੇ ਨਾਡੇਪ ਕੰਪੋਸਟ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਗਨਰੇਗਾ ਅਧੀਨ ਇਸ ਗਤੀਵਿਧੀ ਲਈ ਪਰਿਵਾਰਾਂ ਦੀ ਚੋਣ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਜ਼ਮੀਨਾਂ 'ਤੇ ਕੰਮ ਕਰਨ ਲਈ ਮਗਨਰੇਗਾ ਦੇ ਅਧੀਨ ਕਿਸੇ ਵੀ ਪਰਿਵਾਰ ਲਈ ਦੂਜੀ ਨਾਡੇਪ ਪਿਟ ਲੈਣ ਤੋਂ ਪਹਿਲਾਂ ਇਹ ਸੁਨਿਸ਼ਿਚਤ ਹੋਣਾ ਲਾਜ਼ਮੀ ਹੈ ਕਿ ਸਾਰੇ ਯੋਗ ਮਗਨਰੇਗਾ ਘਰਾਂ ਨੂੰ ਇਹ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਕ ਨਾਡੇਪ ਟੋਏ ਨਾਲ ਕਵਰ ਕੀਤਾ ਗਿਆ ਹੈ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement