ਹਲਦੀ ਦੀ ਖੇਤੀ
Published : Jul 5, 2022, 1:41 pm IST
Updated : Jul 5, 2022, 1:41 pm IST
SHARE ARTICLE
Cultivation of turmeric
Cultivation of turmeric

ਲਦੀ ਦਵਾਈਆਂ ਲਈ ਵੀ ਵਰਤੀ ਜਾਂਦੀ ਹੈ ਕਿਉਂਕਿ ਇਸ ਵਿਚ ਕੈਂਸਰ ਅਤੇ ਵਿਸ਼ਾਣੂ ਵਿਰੋਧਕ ਤੱਤ ਮਿਲ ਜਾਂਦੇ ਹਨ।

 

ਮੁਹਾਲੀ: ਹਲਦੀ ਇਕ ਸਦਾਬਹਾਰ ਬੂਟੀ ਹੈ ਅਤੇ ਦਖਣੀ ਏਸ਼ੀਆ ਦੀ ਫ਼ਸਲ ਹੈ। ਇਸ ਨੂੰ ‘ਭਾਰਤੀ ਕੇਸਰ’ ਵੀ ਕਿਹਾ ਜਾਂਦਾ ਹੈ ਅਤੇ ਇਹ ਇਕ ਮਹੱਤਵਪੂਰਨ ਮਸਾਲਾ ਹੈ। ਇਹ ਰਸੋਈ ਦਾ ਮਹੱਤਵਪੂਰਨ ਪਦਾਰਥ ਹੈ ਅਤੇ ਸਵਾਦ ਅਤੇ ਰੰਗ ਲਈ ਵਰਤਿਆ ਜਾਂਦਾ ਹੈ। ਹਲਦੀ ਦਵਾਈਆਂ ਲਈ ਵੀ ਵਰਤੀ ਜਾਂਦੀ ਹੈ ਕਿਉਂਕਿ ਇਸ ਵਿਚ ਕੈਂਸਰ ਅਤੇ ਵਿਸ਼ਾਣੂ ਵਿਰੋਧਕ ਤੱਤ ਮਿਲ ਜਾਂਦੇ ਹਨ। ਇਸ ਨੂੰ ਧਾਰਮਕ ਅਤੇ ਰਸਮ-ਰਿਵਾਜਾਂ ਦੇ ਕੰਮਾਂ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦੇ ਪ੍ਰਜਣਨ (ਵਾਧੇ) ਲਈ ਰਹਾਈਜ਼ੋਮਸ ਵਰਤੇ ਜਾਂਦੇ ਹਨ।

 

Turmeric CultivationTurmeric Cultivation

 

ਇਸ ਦੇ ਪੱਤੇ ਲੰਬੇ, ਚੌੜੇ ਅਤੇ ਗੂੜ੍ਹੇ ਹਰੇ ਰੰਗ ਦੇ ਅਤੇ ਫੁੱਲ ਫਿੱਕੇ ਪੀਲੇ ਰੰਗ ਦੇ ਹੁੰਦੇ ਹਨ। ਭਾਰਤ ਸੰਸਾਰ ਵਿਚ ਸੱਭ ਤੋਂ ਵੱਧ ਹਲਦੀ ਉਗਾਉਣ, ਖਾਣ ਅਤੇ ਬਾਹਰ ਭੇਜਣ ਵਾਲਾ ਦੇਸ਼ ਹੈ। ਭਾਰਤ ਵਿਚ ਇਹ ਫ਼ਸਲ ਆਂਧਰਾ ਪ੍ਰਦੇਸ਼, ਉੜੀਸਾ, ਪਛਮੀ ਬੰਗਾਲ, ਕਰਨਾਟਕ ਅਤੇ ਕੇਰਲ ਵਿਚ ਉਗਾਈ ਜਾਂਦੀ ਹੈ। ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ, ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ।

 

TurmericTurmeric

 

ਖੇਤ ਵਿਚ ਪਾਣੀ ਖੜਾ ਨਾ ਹੋਣ ਦਿਉ ਕਿਉਂਕਿ ਇਹ ਫ਼ਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ। ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿਚ ਕਰੋ। ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤਕ ਪਨੀਰੀ ਖੇਤ ਵਿਚ ਲਾ ਦਿਉ। ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿਚ ਲਗਾਉ। ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਦੀ ਬਿਜਾਈ ਸਿੱਧੇ ਖੇਤ ਵਿਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ। ਬਿਜਾਈ ਤੋਂ 2-3 ਦਿਨਾਂ ਦੇ ਵਿਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ  200 ਲੀਟਰ ਪਾਣੀ ਵਿਚ ਪਾ ਕੇ ਸਪਰੇਅ ਕਰੋ। ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਉ।

 

TurmericTurmeric

ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਉ। ਇਹ ਘੱਟ ਬਾਰਸ਼ ਵਾਲੀ ਫ਼ਸਲ ਹੈ, ਇਸ ਲਈ ਬਾਰਸ਼ ਦੇ ਅਨੁਸਾਰ ਸਿੰਚਾਈ ਕਰੋ। ਹਲਕੀ ਜ਼ਮੀਨ ਵਿਚ ਫ਼ਸਲ ਨੂੰ ਕੁਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ। ਬਿਜਾਈ ਤੋਂ ਬਾਅਦ ਫ਼ਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਉ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement