
ਦੁੱਧ ਵੇਚਣ ਦਾ ਕੰਮ ਵੀ ਕੀਤਾ ਸ਼ੁਰੂ
ਮੁਹਾਲੀ: ਕਹਿੰਦੇ ਹਨ ਕਿ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਕਾਮਯਾਬੀ ਪੈਰ ਚੁੰਮਦੀ ਹੈ, ਅਜਿਹੀ ਹੀ ਉਦਾਹਰਣ ਮੁਹਾਲੀ ਦੇ ਪਿੰਡ ਪੰਡਵਾਲੇ ਦੇ ਕਿਸਾਨ ਅਮਰਿੰਦਰ ਸਿੰਘ ਨੇ ਪੇਸ਼ ਕੀਤੀ ਹੈ।
Farm
ਅਮਰਿੰਦਰ ਸਿੰਘ ਪਿਛਲੇ 3 ਸਾਲਾਂ ਤੋਂ ਫਸਲੀ ਰਹਿੰਦ-ਖੂਹੰਦ ਨੂੰ ਸਾੜੇ ਬਿਨਾਂ ਫ਼ਸਲਾਂ ਦਾ ਚੰਗਾ ਝਾੜ ਲੈ ਰਿਹਾ ਹੈ ਅਤੇ ਆਪਣੇ ਆਪ ’ਚ ਮਿਸਾਲ ਬਣ ਚੁੱਕਾ ਹੈ। ਉਹ ਹਰ ਸਾਲ 9 ਏਕੜ 'ਚ ਝੋਨੇ ਦੀ ਫ਼ਸਲ ਦੀ ਬੀਜਾਈ ਕਰਦਾ ਹੈ ਅਤੇ ਬਾਕੀ 7 ਏਕੜ ਰਕਬੇ 'ਚ ਦੂਜੀਆਂ ਫਸਲਾਂ ਬੀਜਦਾ ਹੈ।
Amarinder Singh
ਇਸ ਨਾਲ ਉਸ ਦੀ ਆਮਦਨ 'ਚ ਵੀ ਕਈ ਗੁਣਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਸਹਾਇਕ ਧੰਦੇ ਪਸ਼ੂ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ ਉਸ ਕੋਲ 35 ਪਸ਼ੂ ਹਨ ਜਿਹਨਾਂ ਦਾ ਦੁੱਧ ਵੇਚ ਕੇ ਉਹ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰ ਰਿਹਾ ਹੈ।
Milk
ਕਿਸਾਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ 3 ਸਾਲਾਂ ਤੋਂ ਆਪਣੀਆਂ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਾਈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਨਾਲ ਫ਼ਸਲਾਂ ਦਾ ਚੰਗਾ ਝਾੜ ਮਿਲ ਰਿਹਾ ਹੈ।