ਅਦਰਕ ਦੀ ਖੇਤੀ ਕਰ ਕਮਾਓ ਲੱਖਾਂ ਰੁਪਏ, ਬਿਜਾਈ ਤੋਂ ਕਟਾਈ ਤੱਕ ਦੀ ਪੜ੍ਹੋ ਪੂਰੀ ਜਾਣਕਾਰੀ
Published : Oct 6, 2022, 5:32 pm IST
Updated : Oct 6, 2022, 5:32 pm IST
SHARE ARTICLE
 Earn lakhs of rupees by farming ginger
Earn lakhs of rupees by farming ginger

ਅਦਰਕ ਦੀ ਫਸਲ ਦੀ ਸਿੰਚਾਈ ਵਰਖਾ ਦੀ ਤੀਬਰਤਾ ਅਤੇ ਆਵਰਤੀ ਦੇ ਅਧਾਰ 'ਤੇ ਕਰੋ

 

ਭਾਰਤ ਅਦਰਕ ਦੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਹੈ। ਅਦਰਕ ਦੀ ਵਰਤੋਂ ਦਵਾਈਆਂ ਚ ਵੀ ਕੀਤੀ ਜਾਂਦੀ ਹੈ। ਇਸ ਵਿਚ ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਛੁੱਪਿਆ ਹੋਇਆ ਹੈ। ਤੁਹਾਨੂੰ ਦੱਸਾਂਗੇ ਕਿ ਕਿਵੇਂ ਇਸ ਦੀ ਬਿਜਾਈ ਕਰ ਕੇ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ...  
ਮਿੱਟੀ

ਇਹ ਫ਼ਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ। ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ। ਹਰ ਸਾਲ ਇੱਕੋ ਜ਼ਮੀਨ 'ਤੇ ਹੀ ਅਦਰਕ ਦੀ ਫਸਲ ਨਾ ਲਗਾਓ।

ਪ੍ਰਸਿੱਧ ਕਿਸਮਾਂ ਅਤੇ ਝਾੜ
IISR Varada: ਇਹ ਕਿਸਮ ਤਾਜ਼ਾ ਅਤੇ ਸੁੱਕੇ ਅਦਰਕ ਦੇ ਝਾੜ ਲਈ ਵਧੀਆ ਮੰਨੀ ਜਾਂਦੀ ਹੈ। ਇਹ 200 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀਆਂ ਕਿਸਮਾਂ IISR Mahima, Karthika, Suprabha, Suruchi ਹਨ। ਇਸ ਤੋਂ ਇਲਾਵਾ ਹਰੇ ਅਦਰਕ ਲਈ ਕਿਸਮਾਂ: Rio-De-Janerio, china, Varadha

ਖੇਤ ਦੀ ਤਿਆਰੀ
ਖੇਤ ਨੂੰ ਦੋ-ਤਿੰਨ ਵਾਰ ਵਾਹੋ ਅਤੇ ਫਿਰ ਸੁਹਾਗੇ ਨਾਲ ਪੱਧਰਾ ਕਰੋ। ਅਦਰਕ ਦੀ ਬਿਜਾਈ ਲਈ 15 ਸੈ.ਮੀ. ਉੱਚੇ ਅਤੇ 1 ਮੀ. ਚੌੜੇ ਬੈੱਡ ਬਣਾਓ। ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਰੱਖੋ।

ਬਿਜਾਈ ਦਾ ਸਮਾਂ ਤੇ ਫਾਸਲਾ
ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ।ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ।

ਬੀਜ ਦੀ ਡੂੰਘਾਈ, ਬਿਜਾਈ ਦਾ ਢੰਗ
ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ।

ਬੀਜ ਦੀ ਮਾਤਰਾ ਤੇ ਸੋਧ
ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ ।

ਖਾਦਾਂ ( ਕਿਲੋ ਪ੍ਰਤੀ ਏਕੜ)
UREA    SSP    MURIATE OF POTASH
55    60    16
 
ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ
ਬਿਜਾਈ ਤੋਂ 3 ਦਿਨ ਬਾਅਦ ਐਟਰਾਜ਼ੀਨ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਨਮੀ ਵਾਲੀ ਮਿੱਟੀ ਤੇ ਸਪਰੇਅ ਕਰੋ। ਉਨ੍ਹਾਂ ਨਦੀਨਾਂ ਨੂੰ ਖਤਮ ਕਰਨ ਲਈ ਜੋ ਪਹਿਲੀ ਨਦੀਨ-ਨਾਸ਼ਕ ਸਪਰੇਅ ਤੋਂ ਬਾਅਦ ਪੈਦਾ ਹੁੰਦੇ ਹਨ, ਬਿਜਾਈ ਤੋਂ 12-15 ਦਿਨਾਂ ਬਾਅਦ ਗਲਾਈਫੋਸੇਟ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਨਦੀਨ-ਨਾਸ਼ਕ ਦੀ ਸਪਰੇਅ ਕਰਨ ਤੋਂ ਬਾਅਦ ਖੇਤ ਨੂੰ ਹਰੀ ਖਾਦ ਨਾਲ ਜਾਂ ਝੋਨੇ ਦੀ ਪਰਾਲੀ ਨਾਲ ਢੱਕ ਦਿਓ। ਜੜ੍ਹਾਂ ਦੇ ਵਿਕਾਸ ਲਈ ਜੜ੍ਹਾਂ ਨਾਲ ਮਿੱਟੀ ਲਗਾਓ। ਬਿਜਾਈ ਤੋਂ 50-60 ਬਾਅਦ ਪਹਿਲੀ ਵਾਰ ਜੜ੍ਹਾਂ ਨਾਲ ਮਿੱਟੀ ਲਗਾਓ ਅਤੇ ਉਸ ਤੋਂ 40 ਦਿਨ ਬਾਅਦ ਦੁਬਾਰਾ ਮਿੱਟੀ ਲਗਾਓ।
 
ਸਿੰਚਾਈ
ਅਦਰਕ ਦੀ ਫਸਲ ਦੀ ਸਿੰਚਾਈ ਵਰਖਾ ਦੀ ਤੀਬਰਤਾ ਅਤੇ ਆਵਰਤੀ ਦੇ ਅਧਾਰ 'ਤੇ ਕਰੋ। ਬਿਜਾਈ ਤੋਂ ਬਾਅਦ ਫਸਲ ਨੂੰ 50 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ। ਹਰੇਕ ਖਾਦ ਪਾਉਣ ਤੋਂ ਬਾਅਦ 20 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਫਸਲ ਨੂੰ ਦੁਬਾਰਾ ਢਕੋ।
 
ਬਿਮਾਰੀਆਂ ਅਤੇ ਕੀੜੇ - ਮਕੌੜੇ ਤੋਂ ਰੋਕਥਾਮ
ਜੜ੍ਹਾਂ ਦਾ ਗਲਣਾ: ਇਸ ਬਿਮਾਰੀ ਨੂੰ ਰੋਕਣ ਲਈ ਫਸਲ ਨੂੰ ਬਿਜਾਈ ਤੋਂ 30, 60 ਅਤੇ 90 ਦਿਨਾਂ ਬਾਅਦ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਜਾਂ ਮੈਟਾਲੈਕਸਿਲ 1.25 ਗ੍ਰਾਮ ਪ੍ਰਤੀ ਲੀਟਰ ਵਿੱਚ ਡੋਬੋ।
ਪੌਦੇ ਦੀ ਮੱਖੀ:- ਜੇਕਰ ਇਸ ਮੱਖੀ ਦਾ ਹਮਲਾ ਖੇਤ ਵਿੱਚ ਦਿਖੇ ਤਾਂ, ਇਸ ਨੂੰ ਰੋਕਣ ਲਈ ਐਸਿਫੇਟ 75 ਐੱਸ ਪੀ 15 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਅਤੇ 10 ਦਿਨਾਂ ਬਾਅਦ ਦੁਬਾਰਾ ਸਪਰੇਅ ਕਰੋ।

ਫਸਲ ਦੀ ਕਟਾਈ
ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ।


 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement