ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਪੀਏਯੂ ਲੁਧਿਆਣਾ ਮੋਹਰੀ, ਮਿਲਿਆ 'ਸਰਦਾਰ ਪਟੇਲ ਐਵਾਰਡ'
Published : Mar 7, 2019, 3:20 pm IST
Updated : Mar 7, 2019, 3:26 pm IST
SHARE ARTICLE
Sardar Patel Award
Sardar Patel Award

ਭਾਰਤੀ ਖੇਤੀ ਖੋਜ ਕੌਂਸਲ ਨੇ ਕੌਮੀ ਪੱਧਰ ਦਾ ਸਰਦਾਰ ਪਟੇਲ ਐਵਾਰਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਪ੍ਰਦਾਨ ਕੀਤਾ ਹੈ। ਪੀਏਯੂ ਵੱਲੋਂ ਇਹ...

ਲੁਧਿਆਣਾ : ਭਾਰਤੀ ਖੇਤੀ ਖੋਜ ਕੌਂਸਲ ਨੇ ਕੌਮੀ ਪੱਧਰ ਦਾ ਸਰਦਾਰ ਪਟੇਲ ਐਵਾਰਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਪ੍ਰਦਾਨ ਕੀਤਾ ਹੈ। ਪੀਏਯੂ ਵੱਲੋਂ ਇਹ ਵੱਕਾਰੀ ਪੁਰਸਕਾਰ ਆਈਸੀਏਆਰ ਦੇ ਵਿਸ਼ੇਸ਼ ਸਮਾਗਮ ਵਿੱਚ ਨਵੀਂ ਦਿੱਲੀ ਵਿੱਚ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਜਨਰਲ ਡਾ. ਤਰਲੋਚਨ ਮੋਹਪਾਤਰਾ ਤੋਂ ਹਾਂਸਲ ਕੀਤਾ। ਇਹ ਮੌਕਾ ਇਸ ਕਰਕੇ ਵੀ ਇਤਿਹਾਸਕ ਮਹੱਤਵ ਵਾਲਾ ਹੈ ਕਿਉਂਕਿ ਪੀਏਯੂ ਨੂੰ 1995 ਤੋਂ ਬਾਅਦ ਦੁਬਾਰਾ ਇਹ ਐਵਾਰਡ ਪ੍ਰਾਪਤ ਹੋਇਆ ਹੈ।

PAUPAU

1995 ਵਿਚ ਪੀਏਯੂ ਨੂੰ 'ਸਰਵੋਤਮ ਸੰਸਥਾ ਐਵਾਰਡ' ਮਿਲਿਆ ਸੀ। ਇੱਥੇ ਵਰਣਨਯੋਗ ਹੈ ਕਿ ਬਾਅਦ ਵਿੱਚ ਇਸ ਦਾ ਨਾਂ 'ਸਰਦਾਰ ਪਟੇਲ ਆਊਟਸਟੈਡਿੰਗ ਆਈ ਸੀ ਏ ਆਰ ਇੰਸਟੀਚਿਊਸ਼ਨ ਐਵਾਰਡ' ਕਰ ਦਿੱਤਾ ਗਿਆ । ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਪੀਏਯੂ ਦੇ ਸਮੁੱਚੇ ਅਮਲੇ ਦੀ ਮਿਹਨਤ, ਲਗਨ ਅਤੇ ਸਮਰਪਨ ਨੂੰ ਇਸ ਸ਼ਾਨਦਾਰ ਪ੍ਰਾਪਤੀ ਦੀ ਊਰਜਾ ਕਹਿੰਦਿਆਂ ਵਧਾਈ ਪੇਸ਼ ਕੀਤੀ। ਭਾਰਤੀ ਖੇਤੀ ਖੋਜ ਕੌਂਸਲ ਹਰ ਸਾਲ ਕਿਸੇ ਇੱਕ ਸੰਸਥਾ ਨੂੰ ਉਸਦੇ ਪਿਛਲੇ ਪੰਜ ਸਾਲ ਵਿੱਚ ਖੋਜ, ਪਸਾਰ ਅਤੇ ਅਧਿਆਪਨ ਵਿੱਚ ਕੀਤੇ ਕੰਮਾਂ ਦੇ ਮਿਆਰ ਅਤੇ ਯੋਗਦਾਨ ਦੇ ਅਧਾਰ ਤੇ ਇਹ ਐਵਾਰਡ ਪ੍ਰਦਾਨ ਕਰਦੀ ਹੈ।

PAU Ludhiana PAU Ludhiana

ਭਾਰਤੀ ਖੇਤੀ ਖੋਜ ਕੌਂਸਲ ਸਾਰੇ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚ ਹੋ ਰਹੇ ਵਿੱਦਿਅਕ, ਖੋਜ ਅਤੇ ਪਸਾਰ ਕਾਰਜਾਂ ਨੂੰ ਅਧਾਰ ਬਣਾ ਕੇ ਸਰਵੋਤਮ ਯੂਨੀਵਰਸਿਟੀ ਦੀ ਚੋਣ ਕਰਦੀ ਹੈ ਅਤੇ ਉਸ ਯੂਨੀਵਰਸਿਟੀ ਨੂੰ ਸਰਦਾਰ ਪਟੇਲ ਸਰਵੋਤਮ ਸੰਸਥਾਨ ਪੁਰਸਕਾਰ ਨਾਲ ਨਿਵਾਜ਼ਿਆ ਜਾਂਦਾ ਹੈ। ਇਹ ਪੁਰਸਕਾਰ ਖੇਤੀ ਨਾਲ ਸੰਬੰਧਤ ਰਾਜਾਂ ਦੀਆਂ ਯੂਨੀਵਰਸਿਟੀਆਂ ਲਈ ਵਿਸ਼ੇਸ਼ ਵੱਕਾਰ ਵਾਲਾ ਹੈ । ਭਾਰਤੀ ਖੇਤੀ ਖੋਜ ਕੌਂਸਲ ਦਾ ਇਹ ਐਵਾਰਡ ਯੂਨੀਵਰਸਿਟੀ ਨੂੰ ਮਿਲਣਾ ਇਸ ਗੱਲ ਦਾ ਪ੍ਰਮਾਣ ਹੈ।

Baldev singh Dhillon Baldev singh Dhillon

ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਰਾਜ ਪੱਧਰ ਤੇ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ਤੇ ਭਾਰਤ ਦੇ ਸਿਖਰਲੇ ਖੇਤੀ ਸੰਸਥਾਨਾਂ ਵਿੱਚੋਂ ਇੱਕ ਹੈ। ਪੀਏਯੂ ਨੇ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਨ੍ਹਾਂ ਪੰਜ ਸਾਲਾਂ ਦੌਰਾਨ ਪੀਏਯੂ ਨੇ ਖੇਤ ਅਤੇ ਬਾਗਬਾਨੀ ਫ਼ਸਲਾਂ ਦੀਆਂ ਕਰੀਬਨ 153 ਕਿਸਮਾਂ ਜਾਰੀ ਕੀਤੀਆਂ ਹਨ ਜਿਨਾਂ ਵਿੱਚੋਂ 39 ਰਾਸ਼ਟਰ ਪੱਧਰ ਤੇ ਸਵੀਕਾਰ ਕੀਤੀਆਂ ਗਈਆਂ ਹਨ। ਛੋਟੀ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ, ਕੁੰਗੀ ਤੋਂ ਸੁਰੱਖਿਅਤ ਕਣਕ, ਕਨੌਲਾ ਗੋਭੀ ਸਰੋਂ, ਘੱਟ ਬੀਜਾਂ ਵਾਲਾ ਕਿੰਨੂ ਅਤੇ ਮਿਰਚਾਂ ਦੀ ਹਾਈਬ੍ਰਿਡ ਕਿਸਮ ਨੂੰ ਕਿਸਾਨਾਂ ਨੇ ਵਿਆਪਕ ਪੱਧਰ ਤੇ ਸਵੀਕਾਰ ਕੀਤਾ ਹੈ । 

PAU Ludhiana PAU Ludhiana

ਇਸ ਤੋਂ ਬਿਨਾਂ ਬੀ ਟੀ ਕਾਟਨ ਕਿਸਮ, ਜ਼ਿੰਕ ਯੁਕਤ ਕਣਕ, ਮੌਲੀਕਿਊਲਰ ਮਾਰਕਰ ਕਣਕ ਅਤੇ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਪੀਏਯੂ ਵੱਲੋਂ ਕੀਤਾ ਗਿਆ ਕਾਰਜ ਬੇਮਿਸਾਲ ਹੈ। ਪੀਏਯੂ ਨੇ ਕੁਦਰਤੀ ਸਾਧਨਾਂ ਦੀ ਢੁੱਕਵੀਂ ਵਰਤੋਂ ਦੇ ਨਾਲ-ਨਾਲ ਪਾਣੀ ਬਚਾਉਣ ਦੀਆਂ ਕਈ ਤਕਨੀਕਾਂ ਈਜਾਦ ਕਰਕੇ ਕਿਸਾਨਾਂ ਤੱਕ ਪਸਾਰੀਆਂ ਹਨ ਜਿਨਾਂ ਵਿੱਚੋਂ ਸੁਪਰ ਐਸ ਐਮ ਐਸ, ਸਟਰਾਅ ਕਟਰ-ਕਮ-ਸਪਰੈਡਰ, ਸੁਧਰਿਆ ਹੋਇਆ ਹੈਪੀਸੀਡਰ ਪ੍ਰਮੁੱਖ ਹਨ। ਇਹਨਾਂ ਤਕਨੀਕਾਂ ਨੂੰ ਆਧਾਰ ਬਣਾ ਕੇ ਪਰਾਲੀ ਦੀ ਸਾਂਭ-ਸੰਭਾਲ ਦੀ ਚੁਣੌਤੀ ਨਾਲ ਨਜਿੱਠਿਆ ਜਾ ਰਿਹਾ ਹੈ।

PAU Ludhiana PAU Ludhiana

ਜੈਵਿਕ ਖਾਦਾਂ ਦੀ ਵਰਤੋਂ ਨੂੰ ਕਿਸਾਨਾਂ ਤੱਕ ਪਹੁੰਚਾ ਕੇ ਪੀਏਯੂ ਨੇ ਸੰਯੁਕਤ ਪੋਸ਼ਕ ਪ੍ਰਬੰਧਨ ਦੇ ਖੇਤਰ ਵਿੱਚ ਵੱਡਾ ਹੰਭਲਾ ਮਾਰਿਆ ਹੈ। ਸੰਯੁਕਤ ਕੀਟ ਪ੍ਰਬੰਧ ਅਤੇ ਛਿੜਕਾਅ ਤਕਨੀਕਾਂ ਜੋ ਪੀਏਯੂ ਨੇ ਈਜਾਦ ਕੀਤੀਆਂ ਉਹਨਾਂ ਸਦਕਾ ਭੋਜਨ ਪਦਾਰਥਾਂ ਵਿੱਚ ਰਸਾਇਣਕ ਰਹਿੰਦ-ਖੂੰਹਦ ਖਤਮ ਹੋਣ ਦੇ ਕੰਢੇ ਆ ਗਈ ਹੈ। ਨਰਮੇ ਦੀ ਚਿੱਟੀ ਮੱਖੀ ਦੀ ਰੋਕਥਾਮ ਲਈ ਪੀਏਯੂ ਦੀ ਸਿਫ਼ਾਰਸ਼ਾਂ ਤੇ ਕਿਸਾਨਾਂ ਵੱਲੋਂ ਅਮਲ ਕਰਨ ਸਦਕਾ ਹੀ ਨਾ ਸਿਰਫ ਨਰਮੇ ਦਾ ਰਿਕਾਰਡ ਤੋੜ ਉਤਪਾਦਨ ਸੰਭਵ ਹੋਇਆ ਬਲਕਿ 2016-17 ਦੌਰਾਨ ਕੀਟ ਨਾਸ਼ਕਾਂ ਤੇ ਹੋਣ ਵਾਲੇ ਖਰਚੇ ਨੂੰ ਵੀ ਘਟਾਇਆ ਜਾ ਸਕਿਆ।

PAU Ludhiana PAU Ludhiana

 ਕਿਸਾਨਾਂ ਨਾਲ ਨੇੜਲੇ ਸੰਬੰਧਾਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਕਿਸਾਨ ਸਲਾਹਕਾਰ ਸੇਵਾ ਕੇਂਦਰ, ਸਕਿੱਲ ਡਿਵੈਲਪਮੈਂਟ ਸੈਂਟਰ, ਕਿਸਾਨ ਮੇਲੇ ਅਤੇ ਪੀਏਯੂ ਕਿਸਾਨ ਕਲੱਬ, ਤਕਨੀਕ ਪ੍ਰਦਰਸ਼ਨੀਆਂ, ਖੇਤੀ ਪ੍ਰਕਾਸ਼ਨਾਵਾਂ ਆਦਿ ਨੇ ਪੀਏਯੂ ਦੀਆਂ ਪਸਾਰ ਗਤੀਵਿਧੀਆਂ ਵਿੱਚ ਅਹਿਮ ਹਿੱਸਾ ਪਾਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement