
ਪਿਛਲੇ ਦੋ ਦਹਾਕਿਆਂ ਵਿੱਚ ਵੱਡੇ ਪੱਧਰ ਉਤੇ ਸਨਅਤੀਕਰਨ ਅਤੇ ਆਬਾਦੀ ਵਧਣ ਨਾਲ ਮੰਗ ਪੂਰੀ ਕਰਨ ਲਈ ਪੋਲਟਰੀ ਤੇ ਬਰੌਲਰ ਫਾਰਮ
ਚੰਡੀਗੜ੍ਹ, ਪਿਛਲੇ ਦੋ ਦਹਾਕਿਆਂ ਵਿੱਚ ਵੱਡੇ ਪੱਧਰ ਉਤੇ ਸਨਅਤੀਕਰਨ ਅਤੇ ਆਬਾਦੀ ਵਧਣ ਨਾਲ ਮੰਗ ਪੂਰੀ ਕਰਨ ਲਈ ਪੋਲਟਰੀ ਤੇ ਬਰੌਲਰ ਫਾਰਮ ਕਾਫ਼ੀ ਗਿਣਤੀ ਵਿੱਚ ਹੋਂਦ ਵਿੱਚ ਆਏ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਖੜ੍ਹੀਆਂ ਹੋਈਆਂ ਹਨ, ਜਿਸ ਵਿੱਚ ਮੱਖੀਆਂ ਤੇ ਬਦਬੂ ਦੀ ਸਮੱਸਿਆ ਮੁੱਖ ਹੈ ਪਰ ਹੁਣ ਇਹ ਸਮੱਸਿਆਵਾਂ ਬੀਤੇ ਦੀ ਗੱਲ ਹੋ ਜਾਣਗੀਆਂ ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਡੀ ਪਹਿਲਕਦਮੀ ਕੀਤੀ ਹੈ।
Punjab Poultry Farmsਜ਼ਿਕਰਯੋਗ ਹੈ ਕਿ 80ਵਿਆਂ ਦੇ ਦਹਾਕੇ ਵਿੱਚ ਮੁਰਗੀਆਂ ਦੀ ਖਾਦ ਇਕੱਠੀ ਕਰਨ ਲਈ ਚੌਲਾਂ ਦੀ ਫੱਕ ਵਿਛਾਈ ਜਾਂਦੀ ਸੀ ਅਤੇ ਇਸ ਨੂੰ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਹਟਾਇਆ ਜਾਂਦਾ ਸੀ। ਇਸ ਵਿਧੀ ਨਾਲ ਜਿੱਥੇ ਜ਼ਿਆਦਾ ਸਮਾਂ ਲੱਗਦਾ ਸੀ, ਉਥੇ ਮੁਸ਼ਕ ਤੇ ਮੱਖੀਆਂ ਬਹੁਤ ਪੈਦਾ ਹੁੰਦੀਆਂ ਸਨ। ਹੁਣ ਪੰਜਾਬ ਤੇ ਨਾਲ ਲਗਦੇ ਰਾਜਾਂ ਵਿੱਚ ਪੋਲਟਰੀ ਫਾਰਮਾਂ ਵਿੱਚ ਨਵੀਂ ਵਿਧੀ ਅਪਣਾਈ ਜਾ ਰਹੀ ਹੈ, ਜਿਸ ਤਹਿਤ ਸ਼ੈੱਡਾਂ ਵਿੱਚ ਪੰਛੀਆਂ ਲਈ ਦੋਹਰੇ ਪਿੰਜਰੇ ਬਣਾਏ ਜਾ ਰਹੇ ਹਨ। ਸ਼ੈੱਡਾਂ ਨੂੰ ਵੀ ਧਰਤੀ ਤੋਂ ਚਾਰ ਤੋਂ ਛੇ ਫੁੱਟ ਉੱਚਾ ਬਣਾਇਆ ਜਾਂਦਾ ਹੈ।
Punjab Poultry Farmsਇਨ੍ਹਾਂ ਪਿੰਜਰਿਆਂ ਹੇਠਾਂ ਸਲੈਬਾਂ ਵਿਛਾਈਆਂ ਜਾਂਦੀਆਂ ਹਨ, ਜਿਨ੍ਹਾਂ ਪੰਛੀਆਂ ਦੀ ਖ਼ਾਦ ਆਸਾਨੀ ਨਾਲ ਸਾਫ਼ ਕੀਤੀ ਜਾਂਦੀ ਹੈ। ਪਹਿਲਾਂ ਇਸ ਖ਼ਾਦ ਤੋਂ ਮੇਕੇਪਟਨ, ਹਾਈਡਰੋਜਨ ਸਲਫਾਈਡ, ਥੀਓਫੇਨੋਲ ਅਤੇ ਅਮੋਨੀਆ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਸਨ। ਇਸ ਖ਼ਾਦ ਨੂੰ ਜ਼ਿਆਦਾ ਸਮੇਂ ਤੱਕ ਰੱਖਣ ਕਾਰਨ ਇਸ ਉਤੇ ਮੱਖੀਆਂ ਵੀ ਵੱਡੀ ਗਿਣਤੀ ਵਿੱਚ ਪੈਦਾ ਹੁੰਦੀਆਂ ਹਨ। ਪੋਲਟਰੀ ਫਾਰਮਾਂ ਨੇੜਲੇ ਰਿਹਾਇਸ਼ੀ ਇਲਾਕਿਆਂ ਦੇ ਬਸ਼ਿੰਦੇ ਅਕਸਰ ਇਹ ਸਮੱਸਿਆ ਉਠਾਉਂਦੇ ਹਨ ਕਿ ਫਾਰਮਾਂ ਵਿੱਚੋਂ ਬਦਬੂ ਅਤੇ ਮੱਖੀਆਂ ਵੱਡੀ ਗਿਣਤੀ ਵਿੱਚ ਪੈਦਾ ਹੁੰਦੀਆਂ ਹਨ। ਕਈ ਥਾਈਂ ਪਿੰਡਾਂ ਦੇ ਲੋਕਾਂ ਨੇ ਧਰਨੇ ਵੀ ਦਿੱਤੇ।
Punjab Poultry Farmsਰੀਜਨਲ ਦਫ਼ਤਰ ਪਟਿਆਲਾ ਦੇ ਵਾਤਾਵਰਣਕ ਇੰਜਨੀਅਰ ਐਸ.ਐਸ. ਮਠਾੜੂ ਨੇ ਕਿਹਾ ਕਿ ਹੁਣ ਇਸ ਸਮੱਸਿਆ ਦੇ ਖ਼ਾਤਮੇ ਲਈ ਖ਼ਾਦ ਨੂੰ ਬਾਕਾਇਦਾ ਸਾਫ਼ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। ਜ਼ਿਆਦਾਤਰ ਪੋਲਟਰੀ ਫਾਰਮਾਂ ਨੇ ਹੁਣ ਰੋਜ਼ਾਨਾ ਪੰਛੀਆਂ ਦੀ ਖ਼ਾਦ ਇਕੱਠੀ ਕਰਨ ਜਾਂ ਇਕ ਦੋ ਦਿਨਾਂ ਬਾਅਦ ਸਾਫ਼ ਕਰਨ ਦੀ ਤਕਨੀਕ ਵਿਕਸਤ ਕੀਤੀ ਹੈ। ਜਿਸ ਨਾਲ ਬਦਬੂ ਤੇ ਮੱਖੀਆਂ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਨਿਜ਼ਾਤ ਮਿਲੀ ਹੈ।