Strawberry Cultivation: ਵੱਡੀ ਪੱਧਰ ’ਤੇ ਕਿਸਾਨ ਕਰ ਰਹੇ ਹਨ ਸਟਰਾਬੇਰੀ ਦੀ ਖੇਤੀ ਅਤੇ ਕਮਾ ਰਹੇ ਹਨ ਲੱਖਾਂ ਰੁਪਏ
Published : Sep 9, 2024, 7:46 am IST
Updated : Sep 9, 2024, 7:46 am IST
SHARE ARTICLE
Farmers are doing strawberry cultivation on a large scale and are earning lakhs of rupees
Farmers are doing strawberry cultivation on a large scale and are earning lakhs of rupees

Strawberry Cultivation: ਇਹ ਫ਼ਸਲ ਠੰਢੇ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ।

 

 Strawberry Cultivation: ਕਿਸਾਨ ਇਹਨੀਂ ਦਿਨੀਂ ਵੱਡੇ ਪੱਧਰ ’ਤੇ ਸਟਰਾਬੇਰੀ ਦੀ ਖੇਤੀ ਕਰ ਰਹੇ ਹਨ। ਸਟਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਅਪਣੀ ਖੇਤੀ ਪ੍ਰਣਾਲੀ ਬਾਰੇ ਦਸਿਆ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਉਨ੍ਹਾਂ ਦਾ ਬੇਟਾ ਮਜ਼ਦੂਰੀ ਲਈ ਗਿਆ ਸੀ। ਇਤਫ਼ਾਕ ਨਾਲ ਉਹ ਸਟਰਾਬੇਰੀ ਦੇ ਖੇਤਾਂ ਵਿਚ ਮਜ਼ਦੂਰੀ ਕਰਨ ਲੱਗਾ।

ਸਮੇਂ ਦੇ ਨਾਲ-ਨਾਲ ਫ਼ਸਲ ਨਾਲ ਹੋਣ ਵਾਲੇ ਲਾਭ ਨੂੰ ਸਮਝਣ ਤੋਂ ਬਾਅਦ ਘਰ ਆ ਕੇ ਉਸ ਨੇ ਇਸ ਦੀ ਖੇਤੀ ਕਰਨ ਦੀ ਯੋਜਨਾ ਬਣਾਈ। ਹਰਿਆਣਾ ਦੇ ਹਿਸਾਰ ਤੋਂ ਸਾਲ 2012 ਵਿਚ ਸਿਰਫ਼ 7 ਪੌਦੇ ਲੈ ਕੇ ਇਸ ਮਜ਼ਦੂਰ ਨੂੰ ਇਸ ਖੇਤਰ ਵਿਚ ਵਿਸ਼ੇਸ਼ ਅਨੁਭਵ ਨਾ ਹੋਣ ਕਾਰਨ ਉਨ੍ਹਾਂ ਨੂੰ ਸ਼ੁਰੂ ਦੇ ਦੋ ਸਾਲਾਂ ’ਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਦੇ ਵਧੀਆ ਪ੍ਰਬੰਧ ਤੇ ਉਚਿਤ ਰੱਖ ਰਖਾਅ ਨਾਲ ਸਟਰਾਬੇਰੀ ਦੀ ਖੇਤੀ ’ਚ ਉਮੀਦ ਦੀ ਨਵੀਂ ਕਿਰਨ ਜਾਗੀ। ਸੰਘਰਸ਼ ਤੇ ਮਿਹਨਤ ਤੋਂ ਬਾਅਦ ਵੱਡੀ ਸਫ਼ਲਤਾ ਸਾਲ 2014 ਵਿਚ ਮਿਲੀ।

ਕਿਸਾਨ ਕਹਿੰਦੇ ਹਨ ਕਿ ਜਦੋਂ ਸਫ਼ਲਤਾ ਮਿਲੀ ਤਾਂ ਮਾਰਕੀਟਿੰਗ ਦੀ ਸਮੱਸਿਆ ਉਤਪੰਨ ਹੋ ਗਈ ਪਰ ਮਾਰਕੀਟਿੰਗ ਨਾ ਹੋਣ ਕਾਰਨ ਫ਼ਸਲ ਨੂੰ ਪਟਨਾ ਤੇ ਕਲਕੱਤਾ ਭੇਜਣਾ ਪਿਆ। ਇਸ ਦੀ ਖੇਤੀ ਲਈ ਮਿੱਟੀ ਤੇ ਜਲਵਾਯੂ ਤੈਅ ਨਹੀਂ। ਫਿਰ ਵੀ ਚੰਗੀ ਉਪਜ ਲੈਣ ਲਈ ਬਲੁਈ ਤੇ ਦੋਮਟ ਮਿੱਟੀ ਨੂੰ ਉਪਯੁਕਤ ਮੰਨਿਆ ਜਾਂਦਾ ਹੈ। ਇਸ ਦੀ ਖੇਤੀ ਲਈ 5.0 ਤੋਂ 6.5 ਤਕ ਵਾਲੀ ਮਿੱਟੀ ਉਪਜਾਊ ਹੁੰਦੀ ਹੈ। ਇਹ ਫ਼ਸਲ ਠੰਢੀ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ। 

ਤਾਪਮਾਨ ਵਧਣ ’ਤੇ ਪੌਦਿਆਂ ਨੂੰ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ। ਸਟਰਾਬੇਰੀ ਦਾ ਪੌਦਾ ਕਾਫ਼ੀ ਨਾਜ਼ੁਕ ਹੁੰਦਾ ਹੈ। ਨਮੀ ਦੀ ਮਾਤਰਾ ਜ਼ਿਆਦਾ ਹੋਵੇ ਅਜਿਹੀ ਜ਼ਮੀਨ ਜ਼ਿਆਦਾ ਅਨੁਕੂਲ ਹੁੰਦੀ ਹੈ। ਇਹ ਫ਼ਸਲ ਠੰਢੇ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ। ਤਾਪਮਾਨ ਵਧਣ ’ਤੇ ਪੌਦਿਆਂ ਵਿਚ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ।

ਇਸ ਦੀ ਖੇਤੀ ਕਰਨ ਵਾਲੇ ਕਿਸਾਨ ਦਸਦੇ ਹਨ ਕਿ ਸਟਰਾਬੇਰੀ ਦੇ ਪੌਦੇ ਲੋਕਲ ਉਪਲਭਧ ਨਾ ਹੋਣ ਕਾਰਨ ਮੈਨੂੰ ਅੱਜ ਵੀ ਪੁਣੇ-ਮਹਾਰਾਸ਼ਟਰ ਤੋਂ ਲਿਆਉਣਾ ਪੈਂਦਾ ਹੈ। ਜੋ ਆਵਾਜਾਈ ਦੌਰਾਨ ਕੁੱਝ ਪੈਸੇ ਖ਼ਰਾਬ ਹੁੰਦੇ ਹਨ ਜਿਸ ਦਾ ਨੁਕਸਾਨ ਮੈਨੂੰ ਚੁਕਣਾ ਪੈਂਦਾ ਹੈ। ਅੱਜ ਉਹ ਸਟਰਾਬੇਰੀ ਦੀ ਖੇਤੀ ਇਕ ਏਕੜ ਵਿਚ ਕਰ ਰਿਹਾ ਹੈ ਜਿਸ ਦੀ ਲਾਗਤ ਸਾਢੇ ਛੇ ਲੱਖ ਦੇ ਆਸ-ਪਾਸ ਹੈ। ਹੁਣ ਜ਼ਿਲ੍ਹੇ ਦੇ 15 ਕਿਸਾਨ ਇਸ ਦੀ ਖੇਤੀ ਕਰ ਰਹੇ ਹਨ। 

 

SHARE ARTICLE

ਏਜੰਸੀ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:17 PM

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM
Advertisement