Farming News: ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ
Published : Jun 26, 2025, 6:24 am IST
Updated : Jun 26, 2025, 7:11 am IST
SHARE ARTICLE
The business of selling paddy seedlings can be profitable Farming News
The business of selling paddy seedlings can be profitable Farming News

ਜਾਬ ਦੇ ਦਰਿਆਵਾਂ ਨੇੜੇ ਪੈਂਦੇ ਇਲਾਕਿਆਂ ਜਾਂ ਫਿਰ ਨੀਵੀਆਂ ਜ਼ਮੀਨਾਂ ਵਾਲੇ ਜ਼ਿਲ੍ਹਿਆਂ ਵਿਚ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ ਬਹੁਤ ਵੱਡੇ ਪੱਧਰ ’ਤੇ ਚਲਦਾ ਹੈ

Paddy seedlings Selling p can be profitable Farming News: ਪੰਜਾਬ ਵਿਚ ਬਹੁਤੇ ਕਿਸਾਨ ਅਤੇ ਸਬਜ਼ੀ ਕਾਸ਼ਤਕਾਰ ਪਨੀਰੀ ਰਾਹੀਂ ਪੈਦਾ ਹੋਣ ਵਾਲੀਆਂ ਫ਼ਸਲਾਂ ਦੀ ਬੀਜਾਈ ਕਰਨ ਲਈ ਬਾਜ਼ਾਰ ਵਿਚੋਂ ਤਿਆਰ ਪਨੀਰੀ ਅਤੇ ਵੇਲਾਂ ਖ਼ਰੀਦ ਕੇ ਖੇਤਾਂ ’ਚ ਬੀਜਦੇ ਹਨ। ਜਿਵੇਂ ਕਿ ਬਾਗਬਾਨੀ ਨਾਲ ਸਬੰਧਤ ਬੂਟਿਆਂ ਦੀਆਂ ਕਲਮਾਂ, ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪਨੀਰੀ, ਕਈ ਕਿਸਮ ਦੇ ਕੁੱਦੂ ਦੀਆਂ ਤਿਆਰ ਵੇਲਾਂ ਕਿਸਾਨਾਂ ਨੂੰ ਬਜ਼ਾਰ ਵਿਚੋਂ ਮਿਲਦੀਆਂ ਹਨ। ਇਸ ਤੋਂ ਇਲਾਵਾ ਮਿਰਚਾਂ, ਕਰੇਲੇ, ਗੋਭੀ, ਪਿਆਜ ਆਦਿ ਵਰਗੀਆਂ ਬਹੁਤ ਸਾਰੀਆਂ ਅਜਿਹੀਆਂ ਕਿਸਮਾਂ ਹਨ, ਜਿਨ੍ਹਾਂ ਦੀ ਕਾਸ਼ਤ ਕਰ ਕੇ ਅੱਗੇ ਵੇਚਣ ਦਾ ਵਧੀਆ ਕਾਰੋਬਾਰ ਕੀਤਾ ਜਾ ਸਕਦਾ ਹੈ। ਝੋਨੇ ਦੀ ਪਨੀਰੀ ਵੇਚਣਾ ਇਕ ਅਜਿਹਾ ਕਾਰੋਬਾਰ ਹੈ ਜਿਸ ਨੂੰ ਕਰਨ ਵਾਸਤੇ ਕਿਸਾਨਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਪਰ ਇਹ ਕਾਰੋਬਾਰ ਵੀ ਸਬਜ਼ੀਆਂ ਦੀ ਤਰ੍ਹਾਂ ਮੌਸਮ ’ਤੇ ਨਿਰਭਰ ਕਰਦਾ ਹੈ। ਪੰਜਾਬ ਵਿਚ ਬਰਸਾਤਾਂ ਵਾਲਾ ਮੌਸਮ ਆਮ ਤੌਰ ’ਤੇ ਚਲਦਾ ਰਹਿੰਦਾ ਹੈ।

ਨੀਵੀਆਂ ਜ਼ਮੀਨਾਂ ਵਿਚ ਬਰਸਾਤ ਦਾ ਪਾਣੀ ਭਰਨ ਕਰ ਕੇ ਫ਼ਸਲ ਡੁੱਬ ਜਾਂਦੀ ਹੈ ਅਤੇ ਪੀਤੜ ਕਿਸਾਨਾਂ ਨੂੰ ਝੋਨਾ ਦੁਬਾਰਾ ਲਗਾਉਣਾ ਪੈਂਦਾ ਹੈ। ਕਈ ਪਿੰਡਾਂ ਵਿਚ ਜਿਨ੍ਹਾਂ ਕਿਸਾਨਾਂ ਕੋਲ ਵਾਧੂ ਝੋਨੇ ਪਨੀਰੀ ਖੜ੍ਹੀ ਹੁੰਦੀ ਹੈ ਉਹ ਕਿਸਾਨਾਂ ਨੂੰ ਮੁਫ਼ਤ ’ਚ ਵੀ ਅਪਣੇ ਖੇਤ ਵਿਚੋਂ ਪਟਵਾ ਦਿੰਦੇ ਹਨ ਪਰ ਜਿਹੜੇ ਕਿਸਾਨ ਪਨੀਰੀ ਨੂੰ ਬਜ਼ਾਰ ਦੇ ਮੁਤਾਬਕ ਬੀਜਦੇ ਹਨ, ਉਹ ਪਨੀਰੀ ਮੁੱਲ ਦਿੰਦੇ ਹਨ। ਪੰਜਾਬ ਦੇ ਦਰਿਆਵਾਂ ਨੇੜੇ ਪੈਂਦੇ ਇਲਾਕਿਆਂ ਜਾਂ ਫਿਰ ਨੀਵੀਆਂ ਜ਼ਮੀਨਾਂ ਵਾਲੇ ਜ਼ਿਲ੍ਹਿਆਂ ਵਿਚ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ ਬਹੁਤ ਵੱਡੇ ਪੱਧਰ ’ਤੇ ਚਲਦਾ ਹੈ ਅਤੇ 25 ਤੋਂ 35 ਦਿਨਾਂ ਦੀ ਇਹ ਪਨੀਰੀ ਦੋਹਾਂ ਹੀ ਤਰ੍ਹਾਂ ਕਿਸਾਨਾਂ ਲਈ ਆਮਦਨ ਦਾ ਸਾਧਨ ਬਣਦੀ ਹੈ ਕਿਉਕਿ ਜੀਰੀ ਕਿਸਾਨ ਨੂੰ ਸਮੇਂ ਸਿਰ ਝੋਨੇ ਦੀ ਪਨੀਰੀ ਮਿਲ ਗਈ ਅਤੇ ਪਨੀਰੀ ਬੀਜਣ ਵਾਲੇ ਕਿਸਾਨ ਨੂੰ ਆਮਦਨ ਹੋ ਗਈ।

ਇਕ ਏਕੜ ’ਚ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਤਕਰੀਬਨ 5 ਕੁਇੰਟਲ ਬੀਜ ਕਿਸਮਾਂ ਧਰਤੀ ਦੇ ਹਿਸਾਬ ਨਾਲ ਘੱਟ ਵੱਧ ਹੋ ਸਕਦਾ ਹੈ। 10 ਕੁ ਹਜ਼ਾਰ ਦੀਆਂ ਖਾਦਾਂ/ਦਵਾਈਆਂ, ਪੰਜ ਹਜ਼ਾਰ ਰੁਪਏ ਜ਼ਮੀਨ ਤਿਆਰ ਕਰਵਾਈ ਆਦਿ ’ਤੇ ਮੋਟਾ ਜਿਹਾ ਖ਼ਰਚ ਆਉਂਦਾ ਹੈ। ਅੰਦਾਜ਼ਨ 75 ਹਜ਼ਾਰ ਤੋਂ ਲੱਖ ਰੁਪਏ ’ਚ ਇਕ ਏਕੜ ’ਚ ਪਨੀਰੀ ਤਿਆਰ  ਹੁੰਦੀ ਹੈ। ਜਿਹੜੀ ਡੇਢ ਤੋਂ 2 ਲੱਖ ਰੁਪਏ ਤਕ ਵਿਕ ਸਕਦੀ ਹੈ ਅਤੇ ਸਬਜ਼ੀਆਂ ਵਾਂਗ ਕੀਮਤ ਵਧ ਜਾਵੇ ਤਾਂ ਇਕ ਦੋ ਮਹੀਨੇ ’ਚ ਹੀ ਵਾਰੇ-ਨਿਆਰੇ ਵੀ ਕਰ ਸਕਦੀ ਹੈ।

ਹੋਰ ਕੋਈ ਅਜਿਹਾ ਕਾਰੋਬਾਰ ਨਹੀਂ ਹੈ ਜਿਹੜਾ 25 ਤੋਂ 35 ਦਿਨਾਂ ’ਚ ਹਜ਼ਾਰਾਂ ਰੁਪਏ ਦੀ ਆਮਦਨ ਦੇ ਸਕਦਾ ਹੋਵੇ ਪਰ ਸਬਜ਼ੀਆਂ ਦੀ ਪਨੀਰੀ ਅਤੇ ਫ਼ਸਲ ਦੀ ਤਰ੍ਹਾਂ ਝੋਨੇ ਦੀ ਪਨੀਰੀ ਤਿਆਰ ਕਰ ਕੇ ਵੇਚਣੀ ਵੀ ਹਰ ਕਿਸੇ ਕਿਸਾਨ ਦੇ ਵਸ ਦੀ ਗੱਲ ਨਹੀਂ ਹੈ, ਜੇਕਰ ਕਮਾਈ ਕਰਨੀ ਐਨੀ ਸੌਖੀ ਹੁੰਦੀ ਤਾਂ ਹਰ ਕਿਸਾਨ ਅਜਿਹਾ ਧੰਦੇ ਸ਼ੁਰੂ ਕਰ ਲੈਂਦਾ। ਜਿਹੜੇ ਕਿਸਾਨ ਲਗਾਤਾਰ ਇੱਕ ਹੀ ਕਾਰੋਬਾਰ ਕਰ ਰਹੇ ਹਨ ਉਨ੍ਹਾਂ ਦੇ ਕਿਸੇ ਸਾਲ ਪੈਸੇ ਪੂਰੇ ਹੀ ਹੁੰਦੇ ਹਨ ਪਰ ਕਿਸੇ ਸਾਲ ਸਾਰੇ ਘਾਟੇ ਵਾਧੇ ਪੂਰੇ ਹੋ ਜਾਂਦੇ ਹਨ। ਕੁਦਰਤ ਦਾ ਇਹ ਨਿਯਮ ਹਰ ਕਿਤੇ ਲਾਗੂ ਹੁੰਦਾ ਹੈ। ਧਨੀਏ ਦੀ ਕਾਸ਼ਤ ਕਰਨ ਵਾਲੇ ਕਿਸੇ ਸਾਲ ਘਾਟੇ ’ਚ ਪਰ ਦੂਜੇ ਸਾਲ ਪੈਸੇ ਦੁੱਗਣੇ ਤਿੱਗਣੇ। ਕਮਾਦ, ਆਲੂ, ਸਬਜ਼ੀ, ਪੋਲਟਰੀ, ਦੁਕਾਨਦਾਰੀ ਹਰ ਕਿਸੇ ਕਾਰੋਬਾਰ ’ਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਜਿਸ ਕਰ ਕੇ ਇਨਸਾਨ ਨੂੰ ਅਪਣੇ ਦਿਮਾਗ ਨਾਲ ਕਾਰੋਬਾਰ ਕਰਦੇ ਰਹਿਣਾ ਚਾਹੀਦਾ ਹੈ। 

ਸਬਜੀਆਂ ਵਾਲੀਆਂ ਵੇਲਾਂ : ਕੱਦੂ ਦੀਆਂ ਤਿੰਨ/ਚਾਰ ਪੱਤਿਆਂ ਤਕ ਪਹੁੰਚਣ ਵਾਲੀਆਂ ਵੇਲਾਂ ਆਮ ਹੀ ਬਾਜ਼ਾਰ ਵਿਚ ਮਿਲ ਜਾਂਦੀਆਂ ਹਨ, ਜਿਨ੍ਹਾਂ ਨੂੰ ਅਗੇਤੀਆਂ ਹੀ ਸ਼ੈਡਾਂ ਜਾਂ ਪਲਾਸਟਿਕ ਦੀਆਂ ਸ਼ੀਟਾਂ ਆਦਿ ਹੇੇਠਾਂ ਸਰਦੀ ਦੇ ਮੌਸਮ ਵਿਚ ਹੀ ਉਗਾਇਆ ਜਾਂਦਾ ਹੈ ਕਿਉਂਕਿ ਗਰਮ ਰੁੱਤ ਦੀਆਂ ਫ਼ਸਲਾਂ ਨੂੰ ਠੰਢਾ ਮੌਸਮ ਉੱਗਣ ਨਹੀਂ ਦਿੰਦਾ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰ ਕੇ ਸਿਆਲ ਵਿਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਨੂੰ ਠੰਢ ਦੇ ਮੌਸਮ ਵਿਚ ਪੈਦਾ ਕਰਨ ਦੀ ਵਿਗਿਆਨਕਾਂ ਨੇ ਖੋਜ ਕੀਤੀ ਹੈ। ਜਿਸ ਦੌਰਾਨ ਕੱਦੂ ਜਾਤੀ ਦੀਆਂ ਸਬਜ਼ੀਆਂ ਸਿਆਲ ਵਿਚ ਪੈਦਾ ਕੀਤੀਆਂ ਜਾ ਸਕਦੀਆ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement