ਕੇਂਦਰ ਨੇ ਸ਼ੁਰੂ ਕੀਤੀ ਕਣਕ ਦੀ ਖ਼ਰੀਦ, ਖ਼ਰੀਦਿਆ 19.31 ਲੱਖ ਟਨ ਤਾਜ਼ਾ ਅਨਾਜ
Published : Apr 10, 2018, 3:13 am IST
Updated : Apr 10, 2018, 3:13 am IST
SHARE ARTICLE
Wheat
Wheat

ਪੰਜਾਬ ਤੋਂ 119 ਲੱਖ ਟਨ ਕਣਕ ਖ਼ਰੀਦਣ ਦਾ ਹੈ ਸਰਕਾਰੀ ਟੀਚਾ

ਸਰਕਾਰ ਨੇ ਸਾਲ 2018-19 ਲਈ 320 ਲੱਖ ਟਨ ਕਣਕ ਖਰੀਦਣ ਦਾ ਟੀਚਾ ਨਿਰਧਾਰਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇੰਡੀਅਨ ਫ਼ੂਡ ਕਾਰਪੋਰੇਸ਼ਨ (ਐਫ਼.ਸੀ.ਆਈ.) ਵਲੋਂ 308 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ।ਹਾਲਾਂ ਕਿ ਕਣਕ ਵਪਾਰਕ ਸਾਲ ਅਪ੍ਰੈਲ ਮਹੀਨੇ ਤੋਂ ਲੈ ਕੇ ਅਗਲੇ ਸਾਲ ਮਾਰਚ ਤਕ ਦਾ ਹੁੰਦਾ ਹੈ ਪਰ ਕਣਕ ਦੀ ਜ਼ਿਆਦਾਤਰ ਖ਼ਰੀਦ ਇਸ ਦੇ ਪਹਿਲੇ ਤਿੰਨ ਮਹੀਨਿਆਂ 'ਚ ਹੁੰਦੀ ਹੈ। ਸਰਕਾਰ ਵਲੋਂ ਐਫ਼.ਸੀ.ਆਈ. ਅਤੇ ਸਰਕਾਰ ਏਜੰਸੀਆਂ ਘੱਟੋ-ਘੱਟ ਸਮਰਥਨ ਮੁਲ (ਐਮ.ਐਸ.ਪੀ.) 'ਤੇ ਇਹ ਖ਼ਰੀਦ ਕਰਦੀਆਂ ਹਨ। ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤੀ ਖ਼ਾਦ ਨਿਗਮ (ਐਫ਼.ਸੀ.ਆਈ.) ਨੇ ਇਸ ਸਾਲ ਹੁਣ ਤਕ 19.31 ਲੱਖ ਟਨ ਕਣਕ ਖ਼ਰੀਦੀ ਹੈ, ਜੋ ਪਿਛਲੇ ਸਾਲ ਦੀ ਆਮ ਮਿਆਦ 'ਚ ਕੀਤੀ ਗਈ ਸੀ।

WheatWheat

20.79 ਲੱਖ ਟਨ ਦੀ ਖ਼ਰੀਦ ਤੋਂ ਥੋੜ੍ਹੀ ਘੱਟ ਹੈ।ਮੌਜੂਦਾ ਸਮੇਂ ਮੱਧ ਪ੍ਰਦੇਸ਼, ਹਰਿਆਣਾ ਅਤੇ ਉਤਰ-ਪ੍ਰਦੇਸ਼ ਤੋਂ ਜ਼ਿਆਦਾਤਕ ਖ਼ਰੀਦ ਹੋ ਰਹੀ ਹੈ, ਕਿਉਂ ਕਿ ਇਨ੍ਹਾਂ ਸੂਬਿਆਂ 'ਚ ਤਾਜ਼ਾ ਕਣਕ ਦਾ ਆਉਣਾ ਪੂਰੇ ਜ਼ੋਰਾਂ 'ਤੇ ਹੈ। ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਖ਼ਰੀਦ ਵਧਣ ਦੀ ਉਮੀਦ ਹੈ। ਪੰਜਾਬ ਤੋਂ ਸਰਕਾਰ ਦਾ ਟੀਚਾ 119 ਲੱਖ ਟਨ ਕਣਕ ਖ਼ਰੀਦਣ ਦਾ ਹੈ।ਇਸ ਸਾਲ ਅਜੇ ਤਕ ਐਫ਼.ਸੀ.ਆਈ. ਨੇ 14,183 ਟਨ ਕਣਕ ਖ਼ਰੀਦੀ ਹੈ, ਜਦੋਂ ਕਿ ਪਿਛਲੇ ਸਾਲ ਦੀ ਆਮ ਮਿਆਦ 'ਚ ਇਹ ਖ਼ਰੀਦ 10,644 ਟਨ ਦੀ ਹੋਈ ਸੀ।    (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement