ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਵਿਚ ਮੰਦਵਾੜੇ ਤੋਂ ਸਿਰਫ਼ ਖੇਤੀਬਾੜੀ ਦਾ ਕਾਰੋਬਾਰ ਹੀ ਬਚਿਆ
Published : Sep 10, 2020, 8:01 am IST
Updated : Sep 10, 2020, 8:01 am IST
SHARE ARTICLE
FARMER
FARMER

'ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ'

ਸੰਗਰੂਰ : ਪੰਜਾਬ ਦੀ ਬਹੁਤ ਪੁਰਾਣੀ ਕਹਾਵਤ ਮੁਤਾਬਕ ਇਹ ਲੰਮਾ ਸਮੇ ਤੋਂ ਕਿਹਾ ਜਾਂਦਾ ਰਿਹਾ ਹੈ ਕਿ 'ਉਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ' ਇਸ ਦਾ ਸਾਫ਼ ਅਤੇ ਸਪਸ਼ਟ ਅਰਥ ਇਹ ਸੀ ਕਿ ਪੰਜਾਬ ਅੰਦਰ ਖੇਤੀਬਾੜੀ ਦਾ ਧੰਦਾ ਸੱਭ ਤੋਂ ਵਧੀਆ, ਵਪਾਰ ਦਰਮਿਆਨਾ ਅਤੇ ਨੌਕਰੀ ਨੂੰ ਗੁਲਾਮੀ ਸਮਝਿਆ ਜਾਂਦਾ ਰਿਹਾ ਸੀ ਪਰ ਸਮੇਂ ਦੇ ਕਰਵਟ ਬਦਲਣ ਨਾਲ 21ਵੀਂ ਸਦੀ ਦੌਰਾਨ ਨੌਕਰੀ ਸੱਭ ਤੋਂ ਵਧੀਆ, ਵਪਾਰ ਦਰਮਿਆਨਾ ਅਤੇ ਖੇਤੀਬਾੜੀ ਸੱਭ ਤੋਂ ਹੇਠਲੇ ਪੱਧਰ 'ਤੇ ਖਿਸਕ ਗਈ।

FarmerFarmer

 ਪਰ ਦੇਸ਼ ਅੰਦਰ ਮਾਰਚ 2020 ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਪੱਧਰ ਦੇ ਕੋਰੋਨਾ ਮਹਾਂਮਾਰੀ ਸੰਕਟ ਦੇ ਕਰਫ਼ਿਊ ਅਤੇ ਤਾਲਾਬੰਦੀ ਨੇ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਬੁਰੀ ਤਰ੍ਹਾਂ ਢਿੱਲੀਆਂ ਕਰ ਦਿਤੀਆਂ ਹਨ ਜਿਸ ਦੇ ਚਲਦਿਆਂ ਪਹਿਲੀ ਤਿਮਾਹੀ ਦੌਰਾਨ ਘਰੇਲੁ ਪੈਦਾਵਾਰ (ਜੀਡੀਪੀ) ਵਿਚ 23.9 ਦੀ ਗਿਰਾਵਟ ਦਰਜ ਕੀਤੀ ਗਈ ਹੈ। 

GDP GDP

ਅਤੇ ਆਉਣ ਵਾਲੇ ਸਮੇਂ ਵਿਚ ਵੀ ਭਾਰਤੀ ਅਰਥਚਾਰੇ ਦੇ ਮਨਫੀ ਰਹਿਣ ਦਾ ਅਨੁਮਾਨ ਹੈ ਕਿਉਂਕਿ ਲਾਕਡਾਊਨ ਦੌਰਾਨ ਵਿੱਤੀ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਕੋਵਿਡ-19 ਤਾਲਾਬੰਦੀ ਦੌਰਾਨ ਦੁਨੀਆਂ ਦੇ ਸੱਭ ਤੋਂ ਬੁਰੀ ਤਰਾਂ ਪ੍ਰਭਾਵਤ ਅਰਥਚਾਰਿਆਂ ਵਿਚ ਭਾਰਤ, ਇੰਗਲੈਂਡ ਅਤੇ ਸਪੇਨ ਸ਼ਾਮਲ ਹਨ ਜਿਥੇ ਤਕਰੀਬਨ ਹਰ ਖੇਤਰ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

CoronavirusCoronavirus

ਪਰ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਇਸ ਸਮੁੱਚੇ ਵਰਤਾਰੇ ਦੌਰਾਨ ਦੇਸ਼ ਵਿਚ ਮੰਦਵਾੜੇ ਤੋਂ ਸਿਰਫ਼ ਖੇਤੀਬਾੜੀ ਦਾ ਕਾਰੋਬਾਰ ਹੀ ਬਚਿਆ ਰਿਹਾ ਜਦਕਿ ਦੇਸ਼ ਅੰਦਰ ਵਪਾਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਅਤੇ 14 ਕਰੋੜ ਲੋਕਾਂ ਦੀਆਂ ਨੌਕਰੀਆਂ ਵੀ ਜਾਂਦੀਆਂ ਰਹੀਆਂ ਜਿਹੜੀਆਂ ਨੌਕਰੀਆਂ ਬਚੀਆਂ ਰਹੀਆਂ, ਉਨ੍ਹਾਂ ਦੀਆਂ ਤਨਖਾਹਾਂ 'ਤੇ ਵੀ 50 ਫ਼ੀ ਸਦੀ ਤਕ ਕੱਟ ਲਗਾਇਆ ਗਿਆ ਹੈ।

SalarySalary

ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ 'ਖੇਤੀ ਹੁਣ ਵੀ ਸੱਭ ਤੋਂ ਉੱਤਮ' ਧੰਦਾ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਦੀਆਂ ਦਾਣਾ ਮੰਡੀਆਂ ਅਤੇ ਉਨ੍ਹਾਂ ਦੇ ਖੇਤਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਕਿਸਾਨ ਗਤੀਵਿਧੀ ਪ੍ਰਭਾਵਤ ਨਹੀਂ ਹੋਈ।

FarmerFarmer

ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਨੂੰ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਸੂਬਾ ਸਰਕਾਰ ਵਲੋਂ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿਤੀ ਗਈ। ਕਿਸਾਨੀ ਧੰਦੇ ਦੇ ਸਤਿਕਾਰ ਵਿਚ ਸਰਕਾਰ ਵਲੋਂ  ਕੋਵਿਡ-19 ਦੌਰਾਨ ਸਰਕਾਰ ਵਲੋਂ ਹਰ ਸਹਿਯੋਗ ਦਿਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement