Farming News: ਫਾਲਸੇ ਦੀ ਖੇਤੀ ਕਰ ਕੇ ਕਿਸਾਨ ਕਮਾ ਸਕਦੇ ਹਨ ਚੰਗਾ ਮੁਨਾਫ਼ਾ
Published : Apr 12, 2025, 6:54 am IST
Updated : Apr 12, 2025, 7:37 am IST
SHARE ARTICLE
Farmers can earn good profits by cultivating falsa Farming News
Farmers can earn good profits by cultivating falsa Farming News

Farming News: ਫਾਲਸੇ ਦੇ ਪੌਦੇ ਵਧੇਰੇ ਗਰਮ ਅਤੇ ਸੁੱਕੇ ਮੈਦਾਨੀ ਇਲਾਕਿਆਂ ਅਤੇ ਵਧੇਰੇ ਮੀਂਹ ਵਾਲੇ ਨਮੀ ਵਾਲੇ ਖੇਤਰਾਂ ਵਿਚ ਚੰਗੀ ਤਰ੍ਹਾਂ ਵਧਦੇ ਹਨ

Farmers can earn good profits by cultivating falsa Farming News: ਦੇਸ਼ ਦੇ ਕਿਸਾਨ ਹੁਣ ਸਵਾਦ ਦੇ ਨਾਲ-ਨਾਲ ਸਿਹਤ ਨੂੰ ਧਿਆਨ ਵਿਚ ਰੱਖ ਕੇ ਖੇਤੀ ਕਰ ਰਹੇ ਹਨ ਕਿਉਂਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਲੋਕਾਂ ਨੇ ਅਪਣੀ ਸਿਹਤ ਦਾ ਜ਼ਿਆਦਾ ਧਿਆਨ ਰਖਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਕਿਸਾਨ ਉਨ੍ਹਾਂ ਫ਼ਸਲਾਂ ਦੀ ਚੋਣ ਕਰਦੇ ਹਨ, ਜਿਨ੍ਹਾਂ ਵਿਚ ਸਵਾਦ ਨਾਲ ਸਿਹਤ ਦਾ ਵੀ ਸਬੰਧ ਹੁੰਦਾ ਹੈ। ਅਜਿਹੇ ਵਿਚ ਕਿਸਾਨਾਂ ਨੂੰ ਫਾਲਸੇ ਦੇ ਫਲਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਜੋ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ ਜਿਸ ਕਾਰਨ ਮੰਡੀ ਵਿਚ ਫ਼ਾਲਸੇ ਦੀ ਮੰਗ ਵੀ ਬਹੁਤ ਜ਼ਿਆਦਾ ਰਹਿੰਦੀ ਹੈ।

ਭਾਰਤ ਵਿਚ ਫਾਲਸਾ ਦਾ ਦਰੱਖ਼ਤ ਸਿਰਫ਼ ਸਵਾਦ ਲਈ ਹੀ ਨਹੀਂ ਸਗੋਂ ਸਿਹਤ ਦੇ ਨਜ਼ਰੀਏ ਤੋਂ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਵਿਚ ਮੌਜੂਦ ਐਂਟੀਆਕਸੀਡੈਂਟ ਸਰੀਰ ਵਿਚ ਚੁਸਤੀ ਵਧਾਉਣ ਦਾ ਕੰਮ ਕਰਦੇ ਹਨ। ਇਸ ਵਿਚ ਮੌਜੂਦ ਕੈਲਸ਼ੀਅਮ, ਆਇਰਨ, ਫ਼ਾਸਫ਼ੋਰਸ, ਸਿਟਰਿਕ ਐਸਿਡ, ਅਮੀਨੋ ਐਸਿਡ ਅਤੇ ਵਿਟਾਮਿਨ ਏ,ਬੀ ਅਤੇ ਸੀ ਵੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਅਤੇ ਇਹ ਸਾਡੇ ਲਈ ਵਰਦਾਨ ਤੋਂ ਘੱਟ ਨਹੀਂ ਹਨ। ਖੇਤੀ ਮਾਹਰਾਂ ਅਨੁਸਾਰ ਕਿਸਾਨ ਸਿਹਤ ਤੋਂ ਇਲਾਵਾ ਆਮਦਨ ਦੇ ਨਜ਼ਰੀਏ ਤੋਂ ਵੀ ਇਸ ਦੀ ਵਪਾਰਕ ਖੇਤੀ ਕਰ ਕੇ ਚੰਗਾ ਮੁਨਾਫ਼ਾ ਲੈ ਸਕਦੇ ਹਨ ਕਿਉਂਕਿ ਫਾਲਸੇ ਦੇ ਫਲ ਬਾਜ਼ਾਰ ਵਿਚ ਬਹੁਤ ਮਹਿੰਗੇ ਵਿਕਦੇ ਹਨ, ਕੱਚੇ ਫਾਲਸੇ ਦਾ ਰੰਗ ਨੀਲਾ ਲਾਲ ਅਤੇ ਜਾਮਨੀ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਕਾਲਾ ਹੋ ਜਾਂਦਾ ਹੈ।

ਫਾਲਸੇ ਦੇ ਪੌਦੇ ਵਧੇਰੇ ਗਰਮ ਅਤੇ ਸੁੱਕੇ ਮੈਦਾਨੀ ਇਲਾਕਿਆਂ ਅਤੇ ਵਧੇਰੇ ਮੀਂਹ ਵਾਲੇ ਨਮੀ ਵਾਲੇ ਖੇਤਰਾਂ ਵਿਚ ਚੰਗੀ ਤਰ੍ਹਾਂ ਵਧਦੇ ਹਨ। ਫਾਲਸਾ ਦਾ ਪੌਦਾ ਸਰਦੀਆਂ ਵਿਚ ਹਾਈਬਰਨੇਸ਼ਨ ਵਿਚ ਹੁੰਦਾ ਹੈ। ਇਸ ਲਈ ਇਹ ਠੰਢ ਨੂੰ ਆਸਾਨੀ ਨਾਲ ਬਰਦਾਸ਼ਤ ਕਰਦਾ ਹੈ। ਪੌਦਾ ਘੱਟੋ-ਘੱਟ 3 ਡਿਗਰੀ ਅਤੇ ਵੱਧ ਤੋਂ ਵੱਧ 45 ਡਿਗਰੀ ਤਾਪਮਾਨ ’ਤੇ ਵੀ ਵਧਦਾ ਹੈ। ਫਾਲਸੇ ਦੇ ਫਲ ਨੂੰ ਪੱਕਣ ਅਤੇ ਚੰਗੀ ਗੁਣਵੱਤਾ ਦੇ ਨਾਲ-ਨਾਲ ਰੰਗ ਪ੍ਰਾਪਤ ਕਰਨ ਲਈ ਲੋੜੀਂਦੀ ਧੁੱਪ ਅਤੇ ਗਰਮ ਤਾਪਮਾਨ ਦੀ ਲੋੜ ਹੁੰਦੀ ਹੈ। ਫਾਲਸੇ ਦੀ ਕਾਸ਼ਤ ਕਿਸੇ ਵੀ ਕਿਸਮ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ, ਪਰ ਚੰਗੇ ਵਾਧੇ ਅਤੇ ਝਾੜ ਲਈ ਚੰਗੀ ਨਿਕਾਸ ਵਾਲੀ ਦੁਮਟੀਆ ਮਿੱਟੀ ਸੱਭ ਤੋਂ ਵਧੀਆ ਮੰਨੀ ਜਾਂਦੀ ਹੈ।

ਪੌਦਿਆਂ ਦੀ ਬਿਜਾਈ ਮਾਨਸੂਨ ਦੇ ਮੌਸਮ ਵਿਚ ਯਾਨੀ ਜੂਨ ਤੋਂ ਜੁਲਾਈ ਦੇ ਮਹੀਨੇ ਵਿਚ ਹੋ ਜਾਂਦੀ ਹੈ। ਪੌਦੇ ਖੇਤ ਵਿਚ ਤਿਆਰ ਕਤਾਰਾਂ ਵਿਚ ਲਗਾਉਣੇ ਚਾਹੀਦੇ ਹਨ, ਕਤਾਰ 3&2 ਮੀਟਰ ਜਾਂ 3&1.5 ਮੀਟਰ ਦੀ ਦੂਰੀ ’ਤੇ ਤਿਆਰ ਕਰਨੀ ਚਾਹੀਦੀ ਹੈ। ਬਿਜਾਈ ਤੋਂ ਇਕ ਜਾਂ ਦੋ ਮਹੀਨੇ ਪਹਿਲਾਂ 60&60&60 ਸੈਂਟੀਮੀਟਰ ਦੇ ਆਕਾਰ ਦੇ ਟੋਏ ਗਰਮੀਆਂ ਵਿਚ ਅਰਥਾਤ ਮਈ ਤੋਂ ਜੂਨ ਦੇ ਮਹੀਨਿਆਂ ਵਿਚ ਪੁੱਟੇ ਜਾਣੇ ਚਾਹੀਦੇ ਹਨ।

ਇਸ ਦੇ ਪੌਦਿਆਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ, ਪਰ ਚੰਗਾ ਝਾੜ ਲੈਣ ਲਈ ਸਿੰਚਾਈ ਜ਼ਰੂਰੀ ਹੈ। ਗਰਮੀਆਂ ਦੇ ਮੌਸਮ ਵਿਚ ਸਿਰਫ਼ ਇਕ ਤੋਂ ਦੋ ਸਿੰਚਾਈਆਂ ਦੀ ਲੋੜ ਹੁੰਦੀ ਹੈ, ਜਦੋਂਕਿ ਦਸੰਬਰ ਅਤੇ ਜਨਵਰੀ ਤੋਂ ਬਾਅਦ 2 ਸਿੰਚਾਈ 15 ਦਿਨਾਂ ਦੇ ਵਕਫ਼ੇ ਨਾਲ ਕਰਨੀ ਚਾਹੀਦੀ ਹੈ। ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿਚ ਫੁੱਲ ਅਤੇ ਫਲ ਲੱਗਣ ਸਮੇਂ ਇਕ ਸਿੰਚਾਈ ਦੇਣੀ ਚਾਹੀਦੀ ਹੈ, ਤਾਂ ਜੋ ਫਲ ਦੀ ਗੁਣਵੱਤਾ ਅਤੇ ਵਿਕਾਸ ਵਧੀਆ ਹੋਵੇ।

ਫਲਸਾ ਦੇ ਪੌਦਿਆਂ ਦੀ ਇਕ ਛਾਂਟ-ਛਾਂਟ ਉਤਰੀ ਭਾਰਤ ਵਿਚ ਕੀਤੀ ਜਾਂਦੀ ਹੈ ਅਤੇ 2 ਛਾਂਟੀ-ਛਾਂਟ ਦਖਣੀ ਭਾਰਤ ਵਿਚ ਕੀਤੀ ਜਾਂਦੀ ਹੈ ਜਿਸ ਲਈ ਪੌਦਿਆਂ ਨੂੰ ਜਨਵਰੀ ਦੇ ਅੱਧ ਵਿਚ ਜ਼ਮੀਨ ਦੀ ਸੱਤਾ ਤੋਂ 15 ਤੋਂ 20 ਸੈਂਟੀਮੀਟਰ ਦੀ ਉਚਾਈ ਤੋਂ ਛਾਂਟਣਾ ਪੈਂਦਾ ਹੈ। ਕਾਂਟ-ਛਾਂਟ ਦੇ 2 ਮਹੀਨਿਆਂ ਬਾਅਦ ਪੌਦੇ ’ਤੇ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ। ਫੁੱਲ 15-20 ਦਿਨਾਂ ਵਿਚ ਪੂਰੀ ਤਰ੍ਹਾਂ ਖਿੜ ਜਾਂਦੇ ਹਨ। ਵਾਢੀ ਤੋਂ ਲਗਭਗ 90-100 ਦਿਨਾਂ ਬਾਅਦ, ਅਪ੍ਰੈਲ ਵਿਚ ਫਲਾਂ ਦੇ ਪੌਦਿਆਂ ’ਤੇ ਫਲ ਪੱਕਣ ਲੱਗ ਪੈਂਦੇ ਹਨ। ਫਾਲਸਾ ਦੇ ਫਲਾਂ ਦੀ ਕਟਾਈ ਅਪ੍ਰੈਲ ਦੇ ਆਖ਼ਰੀ ਹਫ਼ਤੇ ਤੋਂ ਕੀਤੀ ਜਾ ਸਕਦੀ ਹੈ। 

ਫਾਲਸੇ ਦੇ ਫਲਾਂ ਨੂੰ ਤੁਰਤ ਕੱਟ ਕੇ ਟੋਕਰੀ ਵਿਚ ਰੱਖੋ ਕਿਉਂਕਿ ਫਲ ਜਲਦੀ ਖ਼ਰਾਬ ਹੋਣ ਲਗਦੇ ਹਨ। ਇਸ ਲਈ ਫਲਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮੰਡੀ ਵਿਚ ਵੇਚ ਦਿਉ। ਇਕ ਏਕੜ ਵਿਚ 1200 ਤੋਂ 1500 ਪੌਦੇ ਲਗਾਏ ਜਾ ਸਕਦੇ ਹਨ, ਲਗਭਗ 50-60 ਕੁਇੰਟਲ ਫਾਲਸੇ ਦੀ ਪੈਦਾਵਾਰ ਹੋਵੇਗੀ ਅਤੇ ਜੇਕਰ ਫਾਲਸੇ ਨਾਲ ਸਬੰਧਤ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨਾਲ ਮਿਲ ਕੇ ਖੇਤੀ ਕੀਤੀ ਜਾਵੇ, ਤਾਂ ਮੁਨਾਫ਼ਾ ਹੋਰ ਵੱਧ ਹੁੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement