ਮਸ਼ੀਨੀ ਯੁੱਗ ‘ਚ ਵੀ ਬਲਦਾਂ ਨਾਲ ਖੇਤੀ ਕਰਨ ਨੂੰ ਮਜਬੂਰ ਕਿਸਾਨ
Published : Aug 12, 2021, 2:09 pm IST
Updated : Aug 12, 2021, 2:21 pm IST
SHARE ARTICLE
Farmers are forced to cultivate with oxen
Farmers are forced to cultivate with oxen

ਤਿੰਨ ਕਨਾਲਾਂ ਪੈਲੀ ਦਾ ਮਾਲਕ ਹੈ ਕੁਲਵੰਤ ਸਿੰਘ

 

ਗੁਰਦਾਸਪੁਰ (ਅਵਤਾਰ ਸਿੰਘ) ਅੱਜ ਦੇ ਦੌਰ ਵਿੱਚ ਸ਼ਾਇਦ ਹੀ ਕੋਈ ਕਿਸਾਨ ਹੋਵੇਗਾ ਜੋ ਖੇਤੀ ਦੇ ਪੁਰਾਣੇ ਤਰੀਕਿਆਂ ਨੂੰ ਵਰਤਣ ਲਈ ਤਿਆਰ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਪੁਰਾਣੇ ਤਰੀਕਿਆਂ ਨਾਲ ਮਿਹਨਤ ਅਤੇ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ।

 

Farmers are forced to cultivate with oxenFarmers are forced to cultivate with oxen

 

 ਅਜਿਹੇ ਹਾਲਾਤਾਂ ਵਿਚ ਜੇ ਕੋਈ ਕਿਸਾਨ ਪੁਰਾਣੇ ਖੇਤੀ ਦੇ ਤਰੀਕਿਆਂ ਦੀ ਵਰਤੋਂ ਕਰਦਾ ਹੈ ਤਾਂ ਇਹ ਉਸ ਦਾ ਸ਼ੌਂਕ ਹੋਵੇਗਾ ਜਾਂ ਫਿਰ ਮਜਬੂਰੀ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੰਜਗਰਾਈਆਂ ਦੇ ਨਜ਼ਦੀਕ ਪਿੰਡ ਮੀਰਪੁਰ ਦਾ ਰਹਿਣ ਵਾਲਾ ਇਕ ਕਿਸਾਨ ਕੁਲਵੰਤ ਸਿੰਘ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਇਆ ਸੀ।

 

Farmers are forced to cultivate with oxenFarmers are forced to cultivate with oxen

 

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਵਿਚ ਇਹ ਕਿਸਾਨ ਬਲਦਾਂ ਨਾਲ ਆਪਣਾ ਖੇਤ ਜੋਤ ਰਿਹਾ ਸੀ। ਜਦ ਇਸ ਦੇ ਪਿੰਡ ਜਾ ਕੇ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਬਲਦਾਂ ਨਾਲ ਖੇਤੀ ਕਰਨਾ ਇਸ ਦੀ ਮਜਬੂਰੀ ਬਣ ਗਈ ਹੈ।

 

Farmers are forced to cultivate with oxenFarmers are forced to cultivate with oxen

 

ਕੁਲਵੰਤ ਸਿੰਘ ਤਿੰਨ ਕਨਾਲਾਂ ਪੈਲੀ ਦਾ ਮਾਲਕ ਹੈ ਪਰ ਮਹਿੰਗਾਈ ਦੇ ਦੌਰ ਵਿਚ ਤਿੰਨ ਕਨਾਲਾਂ ਨਾਲ ‌ ਟੱਬਰ ਪਾਲਣਾ ਬਹੁਤ ਮੁਸ਼ਕਿਲ ਹੈ। ਬੱਚਿਆਂ ਨੂੰ ਵੀ ਗਰੀਬੀ ਕਾਰਨ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦਾ। ਦੋਨੋਂ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ।

 

Farmers are forced to cultivate with oxenFarmers are forced to cultivate with oxen

 

ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਛੋਟੇ ਜ਼ਿਮੀਂਦਾਰਾਂ ਦੀ ਲਿਮਟ ਵੀ ਨਹੀਂ ਬਣਾਉਂਦੀ ਅਤੇ ਨਾ ਹੀ ਸਬਸਿਡੀ ਤੇ ਕਰਜਾ ਦਿੰਦੀ ਹੈ। ਜੋ ਕਰਜ਼ੇ ਬੈਂਕ ਵਿੱਚੋਂ ਮਿਲਦੇ ਹਨ ਉਨ੍ਹਾਂ ਦੇ ਵਿਆਜ ਕਾਫ਼ੀ ਹੈ ਜੋ ਉਸ ਦੀ ਹੈਸੀਅਤ ਤੋਂ ਬਾਹਰ ਹੈ। ਇਸ ਲਈ ਉਹ ਆਪਣੇ ਖੇਤਾਂ ਵਿਚ ਬਲਦਾਂ ਦੀ ਸਹਾਇਤਾ ਨਾਲ ਹੀ ਖੇਤੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਹੋਰ ਕਿਸਾਨ ਵੀ ਉਸ ਨੂੰ ਆਪਣੀ ਪੈਲੀ ਵਾਉਣ ਲਈ ਬੁਲਾਉਂਦੇ ਹਨ ਕਿਉਂਕਿ ਖੇਤਾਂ ਦੇ ਕੁਝ ਹਿੱਸਿਆਂ ਵਿਚ ਟ੍ਰੈਕਟਰ ਨਹੀਂ ਜਾ ਸਕਦਾ।

 

Farmers are forced to cultivate with oxenFarmers are forced to cultivate with oxen

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement