
ਲੋੜੀਂਦੀ ਗਿਣਤੀ ਵਿਚ ਟੀਕੇ ਮੁਹੱਈਆ ਕਰਵਾਉਣ ਲਈ ਕੇਂਦਰ ਦੇ ਦਖਲ ਦੀ ਕੀਤੀ ਮੰਗ
ਪਟਿਆਲਾ: ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਣਾ ਨੂੰ ਪੱਤਰ ਲਿਖ ਕੇ ਪਸ਼ੂਆਂ ਦੇ ਲੰਪੀ ਚਮੜੀ ਦੀ ਬਿਮਾਰੀ ਤੋਂ ਪ੍ਰਭਾਵਿਤ ਹੋਣ ਦੇ ਵੱਧ ਰਹੇ ਮਾਮਲਿਆਂ ਨੂੰ ਉਹਨਾਂ ਦੇ ਧਿਆਨ ਵਿਚ ਲਿਆਂਦਾ ਹੈ।
ਪ੍ਰਨੀਤ ਕੌਰ ਨੇ ਆਪਣੇ ਪੱਤਰ ਵਿਚ ਕਿਹਾ ਕਿ, "ਇਸ ਬਿਮਾਰੀ ਕਾਰਨ ਬਦਕਿਸਮਤੀ ਨਾਲ 400 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ 20,000 ਤੋਂ ਵੱਧ ਗਾਵਾਂ ਸਿਰਫ਼ ਪੰਜਾਬ ਵਿਚ ਹੀ ਪ੍ਰਭਾਵਿਤ ਹੋਈਆਂ ਹਨ।"
Preneet Kaur writes to Union Minister of Dairy
ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ, “ਹਾਲ ਹੀ ਵਿਚ ਆਈ ਇਕ ਖਬਰ ਅਨੁਸਾਰ ਸਿਰਫ਼ ਪਟਿਆਲਾ ਜ਼ਿਲ੍ਹੇ ਵਿਚ ਹੀ 4 ਲੱਖ ਤੋਂ ਵੱਧ ਪਸ਼ੂ ਹਨ ਅਤੇ ਪੰਜਾਬ ਸਰਕਾਰ ਨੇ ਹੁਣ ਤੱਕ ਸਿਰਫ਼ 3500 ਦੇ ਕਰੀਬ ਵੈਕਸੀਨ ਦੀਆਂ ਖੁਰਾਕਾਂ ਹੀ ਭੇਜੀਆਂ ਹਨ। ਸਰਕਾਰ ਜੰਗੀ ਪੱਧਰ 'ਤੇ ਪੰਜਾਬ ਵਿਚ ਟੀਕੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੁਝ ਠੋਸ ਰੋਕਥਾਮ ਕਦਮ ਚੁੱਕ ਕੇ ਇਸ ਮਾਮਲੇ ਵਿਚ ਤੁਰੰਤ ਦਖਲ ਦੇਵੇ।"