ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ 20 ਲੱਖ ਰੁਪਏ ਦੀ ਸਬਸਿਡੀ
Published : Oct 12, 2018, 5:31 pm IST
Updated : Oct 12, 2018, 5:31 pm IST
SHARE ARTICLE
Balbir Singh Sidhu
Balbir Singh Sidhu

ਪੰਜਾਬ ਸਰਕਾਰ ਨੇ ਦੁਧਾਰੂ ਪਸ਼ੁਆਂ ਲਈ ਹਰੇ ਚਾਰੇ ਤੋਂ ਬਣਨ ਵਾਲੇ ਅਚਾਰ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਡੇਅਰੀ ਸਰਵਿਸ...

ਚੰਡੀਗੜ੍ਹ, ਅਕਤੂਬਰ 12 : (ਸਸਸ) ਪੰਜਾਬ ਸਰਕਾਰ ਨੇ ਦੁਧਾਰੂ ਪਸ਼ੁਆਂ ਲਈ ਹਰੇ ਚਾਰੇ ਤੋਂ ਬਣਨ ਵਾਲੇ ਅਚਾਰ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਲਈ ਅਗਾਂਹਵਧੂ ਡੇਅਰੀ ਫਾਰਮਰਾਂ ਤੇ ਉੱਦਮੀਆਂ ਨੂੰ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਈ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਪੰਜਾਬ, ਮੰਤਰੀ ਸ  ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ

ਸੂਬੇ ਵਿੱਚ ਦੁੱਧ ਦੀ ਪੈਦਾਵਾਰ ਨੂੰ ਵਧਾਉਣ ਦੇ ਮੰਤਵ ਨਾਲ ਡੇਅਰੀ ਵਿਕਾਸ ਵਿਭਾਗ ਨੇ ਹਰੇ ਚਾਰੇ ਤੋਂ ਆਚਾਰ ਬਣਾਉਣ ਵਾਲੀ ਮਸ਼ੀਨਰੀ, ਸਬਸਿਡੀ ਉਪਰ ਮੁਹੱਈਆ ਕਰਵਾਕੇ ਆਧੁਨਿਕ ‘ਡੇਅਰੀ ਸਰਵਿਸ ਕੇਂਦਰ ਸਥਾਪਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਜਿਸ ਅਧੀਨ ਹਰੇਕ ਡੇਅਰੀ ਸਰਵਿਸ ਸੈਂਟਰ 'ਤੇ 20 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾੜ੍ਹੀ ਅਤੇ ਸਾਉਣੀ ਦੇ ਸਮੇਂ ਵਿਚ ਹਰੇ ਚਾਰੇ ਦੀ ਭਰਪੂਰ ਉਪਜ ਕੀਤੀ ਜਾਂਦੀ ਹੈ ਪਰ ਤੋਟ ਵਾਲੇ ਮਹੀਨੇ ਅਕਤੂਬਰ-ਨਵੰਬਰ ਵਿਚ ਹਰੇ ਚਾਰੇ ਦੀ ਉਪਲੱਬਧਤਾ ਨਹੀਂ ਹੁੰਦੀ ਅਤੇ

ਦੂਜੇ ਪਾਸੇ ਕਈ ਵਾਰ ਹਰਾ ਚਾਰੇ ਦੀ ਪੈਦਾਵਾਰ ਵਾਧੂ ਹੋ ਜਾਣ ਕਾਰਣ ਉਸ ਨੂੰ ਸੰਭਾਲ ਕੇ ਰੱਖਣਾ ਬਹੁਤ ਜਰੂਰੀ ਹੋ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਵਿਚ ਪੋਸ਼ਟਿਕ ਅਚਾਰ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਡੇਅਰੀ ਸੇਵਾ ਕੇਂਦਰ ਸਥਾਪਿਤ ਕੀਤੇ ਜਾਣਗੇ। ਪਸ਼ੂ ਪਾਲਣ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਵੀ ਇਹ ਤਕਨੀਕ ਕਾਫੀ ਵਿਕਸਤ ਹੋ ਚੁੱਕੀ ਹੈ ਅਤੇ ਪੰਜਾਬ ਦੇ ਬਹੁਤ ਸਾਰੇ ਉੱਦਮੀ ਮੱਕੀ ਤੋਂ ਆਚਾਰ ਬਣਾਕੇ ਪੰਜਾਬ ਹੀ ਨਹੀਂ ਸਗੋਂ ਦੂਜੇ ਰਾਜਾਂ ਦੇ ਬੇਜਮੀਨੇ ਦੁੱਧ ਉਤਪਾਦਕਾਂ ਨੂੰ ਵੇਚ ਰਹੇ ਹਨ।

ਜਿਸ ਨਾਲ ਜਿੱਥੇ ਹਜਾਰਾਂ ਲੋਕਾਂ ਨੂੰ ਰੋਜਗਾਰ ਮਿਲਿਆ ਹੈ, ਉਥੇ ਦੁਧਾਰੂ ਪਸ਼ੂਆਂ ਨੂੰ ਭਰਪੂਰ ਤੱਤਾਂ ਵਾਲੇ ਰਾਸ਼ਨ ਉਪਲੱਬਧ ਹੋਇਆ ਹੈ। ਜਿਸ ਨਾਲ ਪੰਜਾਬ ਦੇ ਖੇਤੀ ਆਰਥਿਕ ਚਾਰੇ ਵਿੱਚ ਫਸਲ ਵਿਭਿੰਨਤਾ ਆਈ ਹੈ। ਇਸ ਮੋਕੇ ਤੇ ਹਾਜਰ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਡੇਅਰੀ ਫਾਰਮਿੰਗ ਦੇ ਕਾਰੋਬਾਰ ਨੂੰ ਸਫਲ ਬਣਾਉਣ ਲਈ ਸਾਰਾ ਸਾਲ ਹਰੇ ਚਾਰੇ ਤੋਂ ਬਣਨ ਵਾਲੇ ਆਚਾਰ ਦੀ ਉਪਲੱਬਧਤਾ ਹੋਣਾ ਬਹੁਤ ਜਰੂਰੀ ਹੈ ਅਤੇ ਡੇਅਰੀ ਫਾਰਮਿੰਗ ਦੇ ਖੇਤਰ ਵਿਚ ਆਪਣਾ ਲੋਹਾ ਮੰਨਵਾ ਚੁੱਕੇ ਦੇਸ਼ਾਂ ਨੇ ਇਨ੍ਹਾਂ ਆਧੁਨਿਕ ਡੇਅਰੀ ਸੇਵਾ ਕੇਂਦਰਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਮੱਕੀ ਤੋਂ ਆਚਾਰ ਬਣਾ ਕੇ ਝੋਨੇ ਨਾਲੋ ਵੱਧ ਮੁਨਾਫਾ ਲਿਆ ਜਾ ਸਕਦਾ ਹੈ ਅਤੇ ਇਸ ਨਾਲ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆਂ ਕਿ ਜਦੋਂ ਮੱਕੀ ਜਾਂ ਚਰੀ ਵਿੱਚ ਦੋਧਿਆਂ ਉਤੇ ਆਉਂਦੀ ਹੈ ਤਾਂ ਉਸ ਵੇਲੇ ਇਕੋ ਸਮੇਂ ਮਸ਼ੀਨਾਂ ਨਾਲ ਕੱਟ ਕੇ ਜਿੱਥੇ ਖੇਤ ਜਲਦੀ ਖਾਲੀ ਹੋ ਜਾਂਦਾ ਹੈ, ਉਥੇ ਤੱਤਾਂ ਦੀ ਭਰਪੂਰ ਕਾਰਨ ਵਧੀਆ ਰਾਸ਼ਨ ਵੀ ਉਪਲੱਬਧ ਹੁੰਦਾ ਹੈ। ਸ. ਇੰਦਰਜੀਤ ਸਿੰਘ ਨੇ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਗਰੁੱਪ ਬਣਾ ਕੇ ਇਹ ਮਸ਼ੀਨਰੀ ਜਿਸ ਵਿੱਚ ਸੈਲਫ ਪ੍ਰੋਪੈਲਡ ਫੋਡਰ ਕੱਟਰ, ਹਾਈਡ੍ਰੋਲਿਕ ਟਰਾਲੀਆਂ,

ਟਰੈਕਟਰ ਅਤੇ ਮੱਕੀ ਬੀਜਣ ਵਾਲੀ ਸੀਟਡਰਿੱਲ ਲੈ ਕੇ ਸਕੀਮ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਪਣੀ ਲੋੜ ਲਈ ਆਚਾਰ ਪਾਉਣ ਤੋਂ ਬਾਅਦ ਉਹ ਦੂਸਰੇ ਕਿਸਾਨਾਂ ਲਈ ਆਚਾਰ ਪਾ ਕੇ ਉਪ-ਜੀਵਿਕਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਜਾਂ ਇਸ ਵਿਭਾਗ ਦੇ ਹੈਲਪ ਲਾਈਨ ਨੰਬਰ 0172-2217020,5027285 ਉਤੇ ਸੰਪਰਕ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement