Farming News: ਸੇਵਾਮੁਕਤ ਅਧਿਆਪਕ ਔਸ਼ਧੀ ਪੌਦਿਆਂ ਰਾਹੀਂ ਫ਼ਸਲੀ ਵਿਭਿੰਨਤਾ ਅਪਣਾਉਣ ਦਾ ਦੇ ਰਹੇ ਹਨ ਸੰਦੇਸ਼
Published : Jul 14, 2025, 9:15 am IST
Updated : Jul 14, 2025, 9:20 am IST
SHARE ARTICLE
Retired teachers are giving the message of adopting crop diversification
Retired teachers are giving the message of adopting crop diversification

Farming News: ਘਰੇਲੂ ਬਗ਼ੀਚੇ 'ਚ 5 ਔਸ਼ਧੀ ਪੌਦਿਆਂ, ਨਿੰਬੂ ਘਾਹ, ਬ੍ਰਹਮੀ ਤੇ ਇਲਾਇਚੀ ਲਗਾਉਣ ਦੀ ਕੀਤੀ ਸਿਫ਼ਾਰਸ

Retired teachers are giving the message of adopting crop diversification: ਸਿਖਿਆ ਅਤੇ ਕੁਦਰਤ ਨਾਲ ਪਿਆਰ ਰੱਖਣ ਵਾਲੇ ਇਕ ਵਿਅਕਤੀ ਨੇ ਸਾਬਤ ਕੀਤਾ ਹੈ ਕਿ ਉਮਰ ਜਾਂ ਨੌਕਰੀ ਦੀ ਸੇਵਾ ਮੁਕਤੀ ਮਨੁੱਖ ਦਾ ਉਤਸ਼ਾਹ, ਸੇਵਾ ਅਤੇ ਸਮਰਪਣ ਦੇ ਰਸਤੇ ਵਿਚ ਰੁਕਾਵਟ ਨਹੀਂ ਬਣ ਸਕਦੀ। 66 ਸਾਲਾ ਦੇ ਸਟੇਟ ਐਵਾਰਡੀ ਜੋਗਾ ਸਿੰਘ (ਬੀ.ਐਸ.ਸੀ ਐਗਰੀਕਲਚਰ ਆਨਰਜ਼), ਜੋ ਕਿ ਇਕ ਸੇਵਾਮੁਕਤ ਹੈਂਡਮਾਸਟਰ ਹਨ। ਪੰਜਾਬ ਦੇ ਮਲੇਰਕੋਟਲਾ ਦੇ ਸੰਗਾਲਾ ਪਿੰਡ ਵਿਖੇ ਉਹ ਔਸ਼ਧੀ ਪਰਿਵਰਤਨ ਦਾ ਇਕ ਬਾਗ਼ ਉਗਾ ਰਹੇ ਹਨ ਜੋ ਔਸ਼ਧੀ ਪੌਦਿਆਂ ਅਤੇ ਕੁਦਰਤੀ ਇਲਾਜਾਂ ਰਾਹੀਂ ਨਵੀਂ ਲਹਿਰ ਲੈ ਕੇ ਆਏ ਹਨ ਜੋ ਕਿ ਅਗਾਂਹਵਧੂ ਸੋਚ ਵਾਲੇ ਨੌਜਵਾਨ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣਾ ਦੇ ਸੰਦੇਸ਼ ਦੇਣ ਦਾ ਉਪਰਾਲਾ ਸਾਦ ਕੇ ਦੋ ਏਕੜ ’ਚ ‘ਨੇਚਰ ਵਿਊ ਨਰਸਰੀ’ ਚਲਾ ਰਹੇ ਹਨ।

ਸੇਵਾਮੁਕਤ ਖੇਤੀਬਾੜੀ ਅਧਿਆਪਕ ਜਿਥੇ ਪੌਦਿਆਂ ਰਾਹੀਂ ਕੁਦਰਤੀ ਇਲਾਜ ਦਾ ਸੰਦੇਸ਼ ਦਿੰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਅਪਣਾ ਕੇ ਅਪਣਾ ਆਰਥਕ ਪੱਧਰ ਉਚਾ ਕਰ ਰਹੇ ਹਨ, ਉਥੇ ਹੀ ਉਹ ਇਕ ਸਿਖਿਅਕ ਵਜੋਂ ਅਪਣੀਆਂ ਜੜ੍ਹਾਂ (ਕਿਸਾਨਾਂ ਅਤੇ ਨੌਜਵਾਨਾਂ) ਨਾਲ ਸੱਚਾ ਗਿਆਨ ਯੂਟਿਊਬ ਚੈਨਲ ਰਾਹੀਂ ਸਾਂਝਾ ਕਰ ਰਹੇ ਹਨ। ਉਹ ਜੜੀ-ਬੂਟੀਆਂ ਦੇ ਇਲਾਜ ਅਤੇ ਟਿਕਾਊ ਖੇਤੀ ਬਾਰੇ ਜਾਗਰੂਕਤਾ ਵੀ ਪੈਦਾ ਕਰ ਰਹੇ ਹਨ। ਜੋਗਾ ਸਿੰਘ ਨੇ ਅਪਣੀ ਨਰਸਰੀ ’ਚ ਇਕ ਵਿਅਕਤੀਗਤ ਬਾਗ਼ ਤਿਆਰ ਕੀਤਾ ਹੈ ਜੋ ਨਾ ਸਿਰਫ਼ ਸੋਹਣਾ ਹੈ ਸਗੋਂ ਇਲਾਜ ਅਤੇ ਰਸੋਈ ਲਈ ਲਾਜਵਾਬ ਪੌਦਿਆਂ ਦੀ ਵਿਆਪਕ ਕਾਸ਼ਤ ਦਾ ਕੇਂਦਰ ਵੀ ਬਣ ਗਿਆ ਹੈ। ਉਨ੍ਹਾਂ ਵਲੋਂ ਉਗਾਏ ਜਾਂਦੇ ਪੌਦੇ-ਜਿਵੇਂ ਕਿ ਛੋਟੀ ਅਤੇ ਵੱਡੀ ਇਲਾਇਚੀ, ਦਾਲਚੀਨੀ, ਹਿੰਗ, ਕਰੀ ਪੱਤਾ, ਅਜਵਾਇਨ, ਤੇਜ ਪੱਤਾ, ਧਨੀਆ, ਤੁਲਸੀ, ਸੌਂਫ ਅਤੇ ਆਲਸਪਾਈਸ-ਪੰਜਾਬੀ ਖੇਤਾਂ ਵਿਚ ਅਕਸਰ ਨਾ ਉਗਾਏ ਜਾਣ ਵਾਲੇ ਮਸਾਲੇ ਅਤੇ ਔਸ਼ਧੀ ਪੌਦੇ ਹਨ।

ਇਹ ਪੌਦੇ ਸਿਰਫ਼ ਘਰੇਲੂ ਰਸੋਈ ਲਈ ਹੀ ਨਹੀਂ, ਸਗੋਂ ਆਯੁਰਵੈਦਿਕ ਇਲਾਜ ਲਈ ਵੀ ਬਹੁਤ ਮਹੱਤਵਪੂਰਣ ਹਨ। ਸੇਵਾਮੁਕਤੀ ਤੋਂ ਬਾਅਦ ਅਪਣੇ ਪੁਰਾਣੇ ਸ਼ੌਂਕ ਨੂੰ ਪੂਰੀ ਤਰ੍ਹਾਂ ਅਪਣਾਉਂਦੇ ਹੋਏ, ਜੋਗਾ ਸਿੰਘ ਨੇ ਯੂਟਿਊਬ ਪਲੇਟਫ਼ਾਰਮ ਰਾਹੀਂ ਅਗਾਂਹਵਧੂ ਸੋਚ ਵਾਲੇ ਨੌਜਵਾਨ ਕਿਸਾਨਾਂ ਅਤੇ ਘਰੇਲੂ ਵਰਤੋਂ ਲਈ ਆਮ ਲੋਕਾਂ ਨੂੰ ਅਪਣੇ ਅਨੁਭਵ ਸਾਂਝੇ ਕਰਨ ਦੀ ਇਕ ਵਿਲੱਖਣ ਕੋਸ਼ਿਸ਼ ਕੀਤੀ ਹੈ, ਉਹ ਅਪਣੇ ਵੀਡੀਉਜ਼ ਰਾਹੀਂ ਲੋਕਾਂ ਨੂੰ ਜੜੀ-ਬੂਟੀਆਂ ਦੀ ਉਪਯੋਗਤਾ, ਔਰਗੈਨਿਕ ਖੇਤੀ ਅਤੇ ਵਾਤਾਵਰਣ-ਮਿੱਤਰ ਪੱਧਤੀ ਬਾਰੇ ਜਾਣਕਾਰੀ ਦੇ ਰਹੇ ਹਨ।

ਸੇਵਾਮੁਕਤ ਹੈਂਡਮਾਸਟਰ ਨੇ ਅਪਣੇ ਹੋਰ ਤਜਰਬੇ ਸਾਂਝੇ ਕਰਦਿਆ ਘਰੇਲੂ ਬਗੀਚੇ ਵਿਚ ਔਸ਼ਧੀ ਪੌਦੇ ਲਗਾਉਣ ਦੀ ਸਿਫ਼ਾਰਸ ਕਰਦਿਆਂ ਕਿਹਾ ਕਿ ਸਾਨੂੰ ਅਪਣੀ ਘਰੇਲੂ ਬਗੀਚੇ ਵਿਚ ਇੰਨਸੂਲਿਨ, ਨਿੰਬੂ ਘਾਹ, ਬ੍ਰਹਮੀ ਅਤੇ ਇਲਾਇਚੀ ਦੇ ਪੌਦੇ ਜ਼ਰੂਰ ਲਗਾਉਂਣੇ ਚਾਹੀਦੇ ਹਨ। ਇਨ੍ਹਾਂ ਪੌਦਿਆਂ ਦੇ ਇਸਤੇਮਾਲ ਕਰਨ ਨਾਲ ਅਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਨਿਜਾਤ ਪਾ ਸਕਦੇ ਹਾਂ। ਡਿਪਟੀ ਡਾਇਰੈਕਟਰ ਬਾਗ਼ਬਾਨੀ ਮਾਲੇਰਕੋਟਲਾ ਡਾ. ਸੰਦੀਪ ਸਿੰਘ ਗਰੇਵਾਲ ਵਲੋਂ ਵੀ ਮਾਸਟਰ ਜੋਗਾ ਸਿੰਘ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਹੈ।

(For more news apart from “Retired teachers are giving the message of adopting crop diversification, ” stay tuned to Rozana Spokesman.)


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement