ਇਸ ਆਧੁਨਿਕ ਤਰੀਕੇ ਨਾਲ ਵੀ ਵੱਧ ਸਕਦਾ ਹੈ ਪਸ਼ੂਆਂ ਦਾ ਦੁੱਧ
Published : Aug 14, 2018, 4:09 pm IST
Updated : Aug 14, 2018, 4:09 pm IST
SHARE ARTICLE
cows
cows

ਜੇਕਰ ਹਰ ਖੇਤਰ ਵਿਚ ਨਵੀਆਂ ਤਕਨੀਕਾਂ ਵਰਤ ਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ ਤਾਂ ਇਸੇ ਤਰ੍ਹਾਂ ਹੀ ਡੇਅਰੀ ਦੇ ਕਿੱਤੇ ਵਿਚ ਵੀ ਨਵੇਂ ਤਰੀਕੇ ਅਪਨਾਉਣੇ ਜ਼ਰੂਰੀ ਹਨ

ਜੇਕਰ ਹਰ ਖੇਤਰ ਵਿੱਚ ਨਵੀਆਂ ਤਕਨੀਕਾਂ ਵਰਤ ਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ ਤਾਂ ਇਸੇ ਤਰ੍ਹਾਂ ਹੀ ਡੇਅਰੀ ਦੇ ਕਿੱਤੇ ਵਿੱਚ ਵੀ ਨਵੇਂ ਤਰੀਕੇ ਅਪਨਾਉਣੇ ਜ਼ਰੂਰੀ ਹਨ।

ਅੱਜ-ਕੱਲ ਡੇਅਰੀ ਫਾਰਮ ਅਤੇ ਘਰਾਂ ਵਿੱਚ ਪਸ਼ੂਆਂ ਲਈ ਮੈਟ(ਗੱਦੇ) ਬਹੁਤ ਵਰਤੇ ਜਾਂਦੇ ਹਨ। ਪਸ਼ੂਆਂ ਲਈ ਮੈਟ ਵਿਛਾਉਣ ਸੰਬੰਧੀ ਜਾਣਕਾਰੀ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

CattlesCattles

ਕਿਹੋ ਜਿਹੇ ਹੋਣੇ ਚਾਹੀਦੇ ਹਨ ਮੈਟ? 
ਪਸ਼ੂਆਂ ਲਈ ਅਲੱਗ ਅਲੱਗ ਤਰ੍ਹਾਂ ਦੇ ਮੈਟ ਆਉਂਦੇ ਹਨ। ਇਹ ਰਬੜ ਅਤੇ ਫੋਮ ਦੇ ਹੁੰਦੇ ਹਨ। ਇੱਕ ਸਾਈਜ਼ 8*10 ਦਾ ਹੁੰਦਾ ਹੈ ਜੋ ਕਿ ਲਗਭਗ ਇੱਕ ਸਾਲ ਤੱਕ ਖਰਾਬ ਨਹੀਂ ਹੁੰਦਾ। ਇਸ ਨੂੰ ਅਸਾਨੀ ਨਾਲ ਚੱਕ ਕੇ ਧੋਇਆ ਵੀ ਜਾ ਸਕਦਾ ਹੈ। ਇਸ ਦਾ ਰੇਟ ਲਗਭਗ 1400 ਰੁਪਏ ਤੱਕ ਹੁੰਦਾ ਹੈ। ਇਸ ਤੋਂ ਵਧੀਆ 2200 ਰੁਪਏ ਤੱਕ ਹੁੰਦਾ ਹੈ ਜੋ ਕਿ ਕਈ ਸਾਲਾਂ ਤੱਕ ਖਰਾਬ ਨਹੀਂ ਹੁੰਦਾ, ਪਰ ਇਹ ਭਾਰਾ ਅਤੇ ਸਖਤ ਹੋਣ ਕਾਰਨ ਚੁੱਕਣਾ ਮੁਸ਼ਕਿਲ ਹੈ।

ਇਸ ਦਾ ਸਾਇਜ਼ 7*4 ਹੁੰਦਾ ਹੈ। ਇਹ ਇੱਕ ਪਸ਼ੂ ਲਈ ਇੱਕ ਚਾਹੀਦਾ ਹੈ। ਧੋਂਦੇ ਰਹਿਣ ਕਾਰਨ ਫੋਮ ਦੇ ਗੱਦੇ ਲਗਭਗ ਇੱਕ ਸਾਲ ਬਾਅਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਰਬੜ ਦੇ ਗੱਦੇ ਜਿਆਦਾ ਸਮੇਂ ਤੱਕ ਚੱਲ ਜਾਂਦੇ ਹਨ। ਜੇਕਰ ਇਹ ਮੈਟ ਪੱਕੇ ਥਾਂ 'ਤੇ ਵਿਛਾਏ ਜਾਣ ਤਾਂ ਵਧੀਆ ਰਹਿੰਦੇ ਹਨ।

CattlesCattles

ਗੱਦਿਆਂ ਦੇ ਫਾਇਦੇ:
ਸਫਾਈ ਰਹਿਣ ਕਾਰਨ ਚਿੱਚੜ ਘੱਟ ਲੱਗਦੇ ਹਨ।
ਥਣਾਂ ਦੀਆਂ ਬਿਮਾਰੀਆਂ ਤੋਂ ਬਚਾਅ।
ਸੁੱਕ ਜਾਂ ਰੇਤਾ ਵਿਛਾਉਣ ਦਾ ਕੰਮ ਖਤਮ
ਬੈਕਟੀਰੀਆ ਫੈਲਣ ਤੋਂ ਬਚਾਅ

CattlesCattles

ਪਸ਼ੂ ਅਰਾਮ ਮਹਿਸੂਸ ਕਰਦੇ ਹਨ।
ਪਸ਼ੂਆਂ ਦੇ ਖ਼ੁਰ ਸਹੀ ਰਹਿੰਦੇ ਹਨ।
ਸਫਾਈ ਰੱਖਣੀ ਸੌਖੀ ਹੋ ਜਾਂਦੀ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement