
ਬਹੁਤੀਆਂ ਹਸਤ ਕਲਾਵਾਂ ਬਜ਼ੁਰਗਾਂ ਦੇ ਨਾਲ ਹੀ ਦਮ ਤੋੜ ਗਈਆਂ। ਕਈ ਕਲਾਵਾਂ ਨੂੰ ਕਈਆਂ ਮਜਬੂਰੀਵਸ ਜਾਂ ਸ਼ੌਂਕ ਨਾਲ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਹੋਇਆ ਹੈ।
ਬੱਚਿਆਂ ਨੂੰ ਸਕੂਲ ਇਤਿਹਾਸ ਦੀਆਂ ਕਿਤਾਬਾਂ ਵਿਚ ਪੜ੍ਹਾਇਆ ਜਾਂਦਾ ਹੈ ਕਿ ਅੰਗਰੇਜ਼ਾਂ ਦੀ ਉਦਯੋਗਿਕ ਕ੍ਰਾਂਤੀ ਨੇ ਭਾਰਤ ਦੀ ਹਸਤ ਕਲਾ ਨੂੰ ਬੜੀ ਢਾਹ ਲਾਈ। ਉਹ ਵਿਦੇਸ਼ੀ ਢਾਹ ਸੀ ਪਰ ਆਜ਼ਾਦੀ ਉਪਰੰਤ ਦੇਸੀ ਮਸ਼ੀਨੀਕਰਨ ਨੇ ਵੀ ਹੱਥ ਨਾਲ ਵਸਤਾਂ ਤਿਆਰ ਕਰਨ ਵਾਲੇ ਹੁਨਰਮੰਦਾਂ ਨੂੰ ਆਰਥਕ ਤੌਰ 'ਤੇ ਮਧੋਲਣ ਵਿਚ ਕੋਈ ਕਸਰ ਨਾ ਛੱਡੀ। ਬਹੁਤੀਆਂ ਹਸਤ ਕਲਾਵਾਂ ਬਜ਼ੁਰਗਾਂ ਦੇ ਨਾਲ ਹੀ ਦਮ ਤੋੜ ਗਈਆਂ। ਕਈ ਕਲਾਵਾਂ ਨੂੰ ਕਈਆਂ ਮਜਬੂਰੀਵਸ ਜਾਂ ਸ਼ੌਂਕ ਨਾਲ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਹੋਇਆ ਹੈ।
wooden baskets
ਮਜਬੂਰੀਵਸਾਂ ਦਾ ਵੱਡਾ ਕਾਰਨ ਤਾਂ ਇਹੀ ਹੈ ਕਿ ਉਹ ਤਕਨੀਕੀ ਤੌਰ 'ਤੇ ਸਮੇਂ ਦੇ ਹਾਣੀ ਨਾ ਬਣ ਸਕੇ। ਅਜਿਹੇ ਹੀ ਮਜਬੂਰੀਵਸਾਂ ਵਿਚ ਇਕ ਨਾਮ ਸਿਰੀ ਪ੍ਰੇਮ ਲਾਲ ਵਲਦ ਸ਼ਾਦੀ ਰਾਮ, ਪਿੰਡ ਟਾਹਲੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵੀ ਹੈ, ਜੋ ਰਾਜ ਮਿਸਤਰੀ ਦਾ ਕੰਮ ਜਾਣਦਿਆਂ ਵੀ ਪਿਛਲੀ ਉਮਰੇ ਗੋਡਿਆਂ ਦੀ ਤਕਲੀਫ਼ ਕਾਰਨ ਟੋਕਰੇ ਬਣਾ ਕੇ ਗੁਜ਼ਾਰਾ ਕਰਦੈ।
ਪ੍ਰੇਮ ਲਾਲ ਇੰਜ ਬੋਲਦੇ ਨੇ, ਲੋੜਵੰਦ ਜਿਨ੍ਹਾਂ ਵਿਚ ਬਹੁਤਾਤ ਕਿਸਾਨ ਫ਼ਿਰਕੇ ਦੀ ਐ, ਤੂਤ ਦੀਆਂ ਛਿਟੀਆਂ ਦੇ ਸੱਥਰ ਦੇ ਜਾਂਦੇ ਆ। ਦਿਹਾੜੀ ਦੇ ਕੋਈ ਤਿੰਨ ਟੋਕਰੇ ਤਿਆਰ ਕਰ ਦਿੰਦਾਂ। ਪ੍ਰਤੀ ਟੋਕਰਾ 150 ਰੁਪਏ ਦੇ ਹਿਸਾਬ ਚੰਗੀ ਦਿਹਾੜੀ ਬਣ ਜਾਂਦੀ ਹੈ। ਵੈਸੇ ਪ੍ਰਤੀ ਟੋਕਰਾ 200 ਅਤੇ ਛਾਬਾ 70 ਰੁਪਏ ਵਿਚ ਵੇਚਦੇ ਹਾਂ। ਧੀਆਂ ਪੁੱਤਰ ਸੱਭ ਵਿਆਹੇ ਵਰ੍ਹੇ ਨੇ। ਇਕ ਲਵੇਰੀ ਵੀ ਰੱਖੀ ਹੋਈ ਹੈ। ਕੁੱਝ ਦੁੱਧ ਵੀ ਵੇਚ ਲਈਦੈ ਜਿਸ ਨਾਲ ਸਾਡੇ ਮੀਆਂ ਬੀਵੀ ਦਾ ਗੁਜ਼ਾਰਾ ਵਧੀਆ ਚਲੀ ਜਾਂਦੈ। ਮੇਰਾ ਬਾਪ ਵੀ ਇਹੀ ਕੰਮ ਕਰਦਾ ਸੀ।
wooden baskets
ਮੈਂ ਉਸੇ ਤੋਂ ਕੰਮ ਸਿਖਿਆ। ਪੁਰਾਣੇ ਵੇਲਿਆਂ ਵਿਚ ਵਿਆਹਾਂ ਦੀ ਭਾਜੀ, ਘਰ ਦਾ ਨਿਕ ਸੁਕ ਅਤੇ ਫ਼ਸਲੀ ਜਿਣਸਾਂ ਨੂੰ ਸਾਂਭਣ ਲਈ ਅਕਸਰ ਟੋਕਰਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਅਫ਼ਸੋਸ ਘਾਟੇ ਦਾ ਸੌਦਾ ਜਾਣ ਕੇ ਮੇਰੇ ਕਿਸੇ ਪੁੱਤਰ ਨੇ ਅੱਗੋਂ ਇਹ ਕੰਮ ਨਹੀਂ ਅਪਣਾਇਆ। ਕਿਉਂ ਜੋ ਪਲਾਸਟਿਕ, ਐਲਮੂਨੀਅਮ ਦੇ ਬਰਤਨਾਂ ਨੇ ਕਾਫ਼ੀ ਹੱਦ ਤਕ ਟੋਕਰਿਆਂ ਦੀ ਥਾਂ ਲੈ ਲਈ ਹੈ। ਸੋ ਗਾਹਕ ਅਕਸਰ ਘੱਟ ਹੀ ਪੈਂਦੈ। ਪਿੰਡ ਵਿਚ ਇਹ ਕੰਮ ਹੋਰ ਕੋਈ ਨਹੀਂ ਕਰਦਾ।
wooden baskets
ਸੋ ਅਫ਼ਸੋਸ ਇਹ ਕਿ ਪਿੰਡ ਵਿਚ ਮੇਰੇ ਨਾਲ ਹੀ ਇਹ ਹੁਨਰ ਵੀ ਦਫਨ ਹੋ ਜਾਵੇਗਾ। ਅਜਿਹੀਆਂ ਵਿਰਾਸਤੀ ਦਸਤ ਕਲਾਵਾਂ ਨੂੰ ਬਰਕਰਾਰ ਰੱਖਣ ਲਈ, ਸਰਕਾਰ ਨੂੰ ਅਜਿਹੇ ਧੰਦਿਆਂ ਨੂੰ ਕੁਟੀਰ ਉਦਯੋਗ ਵਜੋਂ ਕੁੱਝ ਲਾਹੇਵੰਦ ਬਣਾਉਣ ਲਈ ਯਤਨ ਕਰਨਾ ਲੋੜੀਂਦਾ ਹੈ।
-ਸਤਵੀਰ ਸਿੰਘ ਚਾਨੀਆਂ 92569-73526