
'Pusa Wheat Gaurav: ‘ਡਿਊਰਮ’ ਕਣਕ ਦੀ ਇਹ ਨਵੀਂ ਕਿਸਮ ਇਸ ਤਰ੍ਹਾਂ ਵਿਕਸਤ ਕੀਤੀ ਗਈ ਹੈ
'Pusa Wheat Gaurav: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲ ਹੀ ’ਚ ਦੇਸ਼ ਨੂੰ ਸਮਰਪਿਤ ਕੀਤੀਆਂ ਗਈਆਂ ਫ਼ਸਲਾਂ ਦੀਆਂ 109 ਬਿਹਤਰ ਕਿਸਮਾਂ ‘ਪੂਸਾ ਕਣਕ ਗੌਰਵ’ (ਐਚ.ਆਈ.8840) ਘਰੇਲੂ ਅਤੇ ਵਿਦੇਸ਼ੀ ਪਕਵਾਨਾਂ ਦੀ ਕਸੌਟੀ ’ਤੇ ਖਰੀ ਉਤਰੀ ਹੈ।
‘ਡਿਊਰਮ’ ਕਣਕ ਦੀ ਇਹ ਨਵੀਂ ਕਿਸਮ ਇਸ ਤਰ੍ਹਾਂ ਵਿਕਸਤ ਕੀਤੀ ਗਈ ਹੈ ਕਿ ਇਸ ਤੋਂ ਰੋਟੀ ਅਤੇ ਪਾਸਤਾ ਦੋਵੇਂ ਬਣਾਏ ਜਾ ਸਕਦੇ ਹਨ। ਅਧਿਕਾਰੀਆਂ ਨੇ ਬੁਧਵਾਰ ਨੂੰ ਦਸਿਆ ਕਿ ‘ਪੂਸਾ ਕਣਕ ਗੌਰਵ’ ਨੂੰ ਪ੍ਰਮੁੱਖ ਵਿਗਿਆਨੀ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈਸੀਏਆਰ) ਦੇ ਇੰਦੌਰ ਸਥਿਤ ਖੇਤਰੀ ਕੇਂਦਰ ਦੇ ਮੁਖੀ ਡਾ. ਜੰਗ ਬਹਾਦਰ ਸਿੰਘ ਨੇ ਵਿਕਸਿਤ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ‘ਡਿਊਰਮ’ ਕਣਕ ਦੀ ਕਿਸਮ ਦੇ ਆਟੇ ਤੋਂ ਰੋਟੀ ਬਣਾਉਣ ’ਚ ਸਮੱਸਿਆ ਹੈ ਪਰ ਇਹ ਸਮੱਸਿਆ ‘ਪੂਸਾ ਕਣਕ ਗੌਰਵ’ ਨਾਲ ਨਹੀਂ ਹੈ।