
ਘਰੇਲੂ ਬਗੀਚੀ ਲਾਉਣ ਪਿੰਡ ਭੋਲੂਵਾਲਾ ਵਿਖੇ ਲਇਆ ਜਾਗਰੂਕਤਾ ਕੈਂਪ
ਫ਼ਰੀਦਕੋਟ, 16 ਜੂਨ, (ਬੀ.ਐੱਸ.ਢਿੱਲੋਂ), ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਗਬਾਨੀ ਵਿਭਾਗ ਵੱਲੋਂ ਜੈਵਿਕ ਫਲ ਤੇ ਸਬਜੀਆਂ ਆਪ ਉਗਾਉਣ ਨੂੰ ਪ੍ਰੇਰਿਤ ਕਰਨ ਵਾਸਤੇ ਸੀਜਨ ਅਨੁਸਾਰ 2000 ਘਰੇਲੂ ਬਗੀਚੀ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮਕਸਦ ਲਈ ਪਿੰਡ ਭੋਲੂਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ 'ਚ ਬਾਗਾਂ ਅਤੇ ਸਬਜ਼ੀ ਦੇ ਕਾਸ਼ਤਕਾਰਾਂ ਨੇ ਹਿੱਸਾ ਲਿਆ।
House Garden of Vegetablesਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟਰੀਸ਼ਨ ਹੈਦਰਾਬਾਦ ਮੁਤਾਬਿਕ ਇਕ ਵਿਅਕਤੀ ਨੂੰ ਰੋਜ਼ਾਨਾ 300 ਗ੍ਰਾਮ ਸਬਜੀਆਂ ਦੀ ਜਰੂਰਤ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਨੂੰ ਆਪਣੀਆਂ ਮੁੱਢਲੀਆ ਲੋੜਾਂ ਪੂਰੀਆਂ ਕਰਨ ਲਈ ਜ਼ਹਿਰ ਮੁਕਤ ਸਬਜ਼ੀਆਂ ਪੈਦਾ ਕਰਨ ਲਈ ਘਰੇਲੂ ਬਗੀਚੀ ਵਾਸਤੇ ਗਰਮੀਆਂ 'ਚ ਭਿੰਡੀ, ਕੱਦੂ, ਘੀਆ, ਕਰੇਲਾ, ਤੋਰੀ, ਟਿੰਡਾ, ਚੱਪਣ ਕੱਦੂ, ਖੀਰੇ ਤਰ ਦੇ ਲੋਬੀਆ ਅਤੇ ਸਰਦੀਆਂ 'ਚ ਮਟਰ, ਗੋਭੀ, ਗਾਜ਼ਰ, ਸ਼ਲਗਮ, ਮੂਲੀ, ਪਾਲਕ, ਲੈਟਸ ਫਲੀਆਂ ਆਦਿ ਦੇ ਬੀਜ ਉਪਲੱਬਧ ਕਰਵਾਏ ਜਾ ਰਹੇ ਹਨ।
House Garden ਕੈਂਪ ਦੌਰਾਨ ਜ਼ਿਲਾ ਬਾਗਬਾਨੀ ਅਫਸਰ ਨਵਦੀਪ ਸਿੰਘ ਬਰਾੜ ਨੇ ਪਾਬੰਦੀ ਸ਼ੁਦਾ ਐਗਰੋ ਕੈਮੀਕਲਜ਼ ਨੂੰ ਨਾ ਵਰਤਣ ਦੀ ਸਲਾਹ ਦਿੱਤੀ ਅਤੇ ਪੀ.ਏ.ਯੂ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਿਕ ਐਗਰੋ ਕੈਮੀਕਲਜ ਦੀ ਸਪਰੇਅ ਕਰਨ ਉਪਰੰਤ ਸਬਜੀਆਂ ਅਤੇ ਫਲਾਂ ਦੀ ਤੁੜਾਈ ਕਿੰਨੇ ਦਿਨ ਬਾਅਦ ਕਰਨੀ ਹੈ, ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪਰਾਲੀ, ਘਾਹ ਫੂਸ, ਸਬਜ਼ੀਆਂ, ਫਲਾਂ ਦੇ ਛਿਲਕੇ ਆਦਿ 30-45 ਦਿਨਾਂ ਅੰਦਰ ਗਲ ਸੜ ਕੇ ਵਧੀਆ ਖਾਦ ਬਣ ਜਾਂਦੀ ਹੈ। ਇਸ ਦੀ ਵਰਤੋਂ ਨਾਲ ਜ਼ਮੀਨ ਨਰਮ ਅਤੇ ਉਪਜਾਊ ਹੋ ਜਾਂਦੀ ਹੈ।
House Gardenਫਲਦਾਰ ਬੂਟਿਆਂ, ਫੁੱਲਾਂ, ਸਬਜ਼ੀਆਂ ਅਤੇ ਹੋਰ ਸਾਰੀਆਂ ਫਸਲਾਂ ਉੱਪਰ ਛਿੜਕਾਅ ਕਰਨ ਨਾਲ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ਅਤੇ ਫ਼ਸਲ ਨੂੰ ਕੋਈ ਵੀ ਉੱਲੀ ਦੀ ਬਿਮਾਰੀ ਨਹੀਂ ਲਗਦੀ। ਉਹਨਾਂ ਸਬਜ਼ੀ ਕਾਸ਼ਤਕਾਰਾਂ ਨੂੰ ਇਹ ਖਾਦ ਬਣਾਉਣ ਦਾ ਤਰੀਕਾ ਵੀ ਦੱਸਿਆ। ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਕਿਰਨਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸੇਠੀ, ਗੁਰਦੀਪ ਸਿੰਘ ਅਤੇ ਸਰਪੰਚ ਗੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।