
Farming News: ਨਿੰਮ ਦੀ ਵਰਤੋਂ ਕੀਟਨਾਸ਼ਕ, ਖਾਦ, ਉੱਲੀ ਰੋਗ, ਜੀਵਾਣੂ ਰੋਗ ਅਤੇ ਹੋਰ ਕਈ ਤਰ੍ਹਾਂ ਦੇ ਜ਼ਰੂਰੀ ਤੱਤ ਪ੍ਰਦਾਨ ਕਰਨ ਵਾਸਤੇ ਕੀਤੀ ਜਾ ਸਕਦੀ ਹੈ।
Neem is very useful for Farming News in punjabi : ਨਿੰਮ ਬਹੁਤ ਹੀ ਉਪਯੋਗੀ ਰੁੱਖ ਹੈ। ਇਸ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ ਪਰ ਹੁਣ ਦੇ ਦਿਨਾਂ ਵਿਚ ਅਸੀਂ ਇਸ ਦੀ ਮਹੱਤਤਾ ਨੂੰ ਭੁਲ ਚੁੱਕੇ ਹਾਂ। ਅੱਜ ਵੀ ਇਸ ਦੀ ਵਰਤੋਂ ਖੇਤੀਬਾੜੀ ਵਿਚ ਬਹੁਤ ਜਗ੍ਹਾ ’ਤੇ ਕੀਤੀ ਜਾਂਦੀ ਹੈ। ਨਿੰਮ ਦੀ ਵਰਤੋਂ ਕੀਟਨਾਸ਼ਕ, ਖਾਦ, ਉੱਲੀ ਰੋਗ, ਜੀਵਾਣੂ ਰੋਗ ਅਤੇ ਹੋਰ ਕਈ ਤਰ੍ਹਾਂ ਦੇ ਜ਼ਰੂਰੀ ਤੱਤ ਪ੍ਰਦਾਨ ਕਰਨ ਵਾਸਤੇ ਕੀਤੀ ਜਾ ਸਕਦੀ ਹੈ। ਆਉ ਜਾਣਦੇ ਹਾਂ ਨਿੰਮ ਦੀ ਵੱਖ-ਵੱਖ ਤਰ੍ਹਾਂ ਨਾਲ ਖੇਤਾਂ ਵਿਚ ਵਰਤੋਂ।
ਰਸਾਇਣਿਕ ਦਵਾਈਆਂ ਦੀ ਸਪਰੇਅ ਨਿੰਮ ਨਾਲ ਮਿਲਾ ਕੇ ਕਰੋ। ਇਸ ਤਰ੍ਹਾਂ ਕਰਨ ਨਾਲ ਰਸਾਇਣਿਕ ਦਵਾਈਆਂ ਦੀ ਵਰਤੋਂ ਵਿਚ 25-30 ਫ਼ੀ ਸਦੀ ਕਮੀ ਆਉਂਦੀ ਹੈ। ਨਿੰਮ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ। ਨਿੰਮ ਕੇਕ ਪਾਊਡਰ ਪਾਉਣ ਨਾਲ ਖੇਤ ਵਿਚ ਬਹੁ-ਪੱਖੀ ਪ੍ਰਭਾਵ ਦੇਖੇ ਜਾ ਸਕਦੇ ਹਨ। ਜਿਵੇਂ ਕਿ ਇਸ ਨਾਲ ਪੌਦੇ ਨਿਮਾਟੋਡ ਅਤੇ ਫ਼ੰਗਸ ਤੋਂ ਬਚੇ ਰਹਿੰਦੇ ਹਨ।
ਇਸ ਵਿਧੀ ਨਾਲ ਜ਼ਮੀਨ ਦੇ ਤੱਤ ਆਸਾਨੀ ਨਾਲ ਪੌਦੇ ਨਾਲ ਮਿਲ ਜਾਂਦੇ ਹਨ। ਨਿੰਮ ਹਾਨੀਕਾਰਕ ਕੀਟਾਂ ਦੇ ਜੀਵਨ-ਚੱਕਰ ਨੂੰ ਵੀ ਪ੍ਰਭਾਵਤ ਕਰਦੀ ਹੈ, ਜਿਵੇਂ ਕਿ ਅੰਡੇ, ਲਾਰਵਾ ਆਦਿ। ਇਸ ਤੋਂ ਇਲਾਵਾ ਭੂੰਡੀਆਂ, ਸੁੰਡੀਆਂ ਅਤੇ ਟਿੱਡਿਆਂ ਆਦਿ ’ਤੇ ਵੀ ਪ੍ਰਭਾਵ ਪੈਂਦਾ ਹੈ। ਇਹ ਰਸ ਚੂਸਣ ਵਾਲੇ ਕੀੜਿਆਂ ਦੀ ਜ਼ਿਆਦਾ ਰੋਧਕ ਨਹੀਂ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜੇਕਰ ਨਿੰਮ ਦਾ ਗੁੱਦਾ ਯੂਰੀਆ ਨਾਲ ਵਰਤਿਆ ਜਾਵੇ ਤਾਂ ਖਾਦ ਦਾ ਪ੍ਰਭਾਵ ਵੱਧ ਜਾਂਦਾ ਹੈ ਅਤੇ ਜ਼ਮੀਨ ਵਿਚਲੀਆਂ ਹਾਨੀਕਾਰਕ ਬੀਮਾਰੀਆਂ ਅਤੇ ਕੀਟਾਂ ਤੋਂ ਬਚਾਅ ਹੁੰਦਾ ਹੈ। ਸਿਉਂਕ ਤੋਂ ਬਚਾਅ ਲਈ 3-5 ਕਿਲੋ ਨਿੰਮ ਪਾਊਡਰ ਨੂੰ ਬਿਜਾਈ ਤੋਂ ਪਹਿਲਾਂ ਇਕ ਏਕੜ ਮਿੱਟੀ ਵਿਚ ਮਿਲਾਉ। ਮੁੰਗਫਲੀ ਵਿਚ ਪੱਤੇ ਦੇ ਸੁਰੰਗੀ ਕੀੜੇ ਲਈ 1.0 ਫ਼ੀ ਸਦੀ ਦੇ ਬੀਜਾਂ ਦੇ ਰਸ ਜਾਂ 2 ਫ਼ੀ ਸਦੀ ਨਿੰਮ ਦੇ ਤੇਲ ਦੀ ਸਪਰੇਅ ਬਿਜਾਈ ਤੋਂ 35-40 ਦਿਨਾਂ ਬਾਅਦ ਕਰੋ। ਜੜ੍ਹਾਂ ਵਿਚ ਗੰਢਾਂ ਬਣਨ ਦੀ ਬੀਮਾਰੀ ਦੀ ਰੋਕਥਾਮ ਲਈ 50 ਗ੍ਰਾਮ ਨਿੰਮ ਪਾਊਡਰ ਨੂੰ 50 ਲੀਟਰ ਪਾਣੀ ਵਿਚ ਪੂਰੀ ਰਾਤ ਡੋਬੋ ਅਤੇ ਫਿਰ ਸਪਰੇਅ ਕਰੋ।
(For more Pnjabi news apart from Neem is very useful for Farming News in punjabi , stay tuned to Rozana Spokesman)