
‘ਪੀਬੀਡਬਲਯੂ-1 ਚਪਾਤੀ’ ਨਵੀਂ ਕਿਸਮ ਦਾ ਨਾਂਅ
ਲੁਧਿਆਣਾ (ਰਾਜ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਅਕਸਰ ਹੀ ਅਪਣੀਆਂ ਨਵੀਆਂ ਖੋਜਾਂ ਕਰਕੇ ਜਾਣਿਆ ਜਾਂਦਾ ਹੈ। ਹੁਣ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ‘ਪੀਬੀਡਬਲਯੂ-ਵਨ ਚਪਾਤੀ’ ਨਾਂਅ ਦੀ ਇਕ ਨਵੀਂ ਕਣਕ ਦੀ ਕਿਸਮ ਤਿਆਰ ਕੀਤੀ ਗਈ ਹੈ, ਜਿਸ ਨੂੰ ਦੇਸੀ ਕਣਕ ਵੀ ਕਿਹਾ ਜਾਂਦਾ ਹੈ। ਪੀਏਯੂ ਦੇ ਮਾਹਿਰਾਂ ਵੱਲੋਂ ਤਿਆਰ ਕੀਤੀ ਇਹ ਕਣਕ ਹੁਣ ਐਮਪੀ ਦੀ ਕਣਕ ਨੂੰ ਟੱਕਰ ਦੇਵੇਗੀ।
New wheat made by PAU
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਾ. ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਕਣਕ ਦੀ ਰੋਟੀ 24 ਘੰਟੇ ਬਾਅਦ ਵੀ ਨਰਮ ਰਹੇਗੀ ਅਤੇ ਆਟਾ ਵੀ ਕਾਲਾ ਨਹੀਂ ਹੋਵੇਗਾ।
Dr. Virinder Singh
ਉਨ੍ਹਾਂ ਦੱਸਿਆ ਕਿ ਇਹ ਕਣਕ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਹੋਵੇਗੀ ਕਿਉਂਕਿ ਇਸ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੈ। ਇਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਸਤੰਬਰ ਤਕ ਇਹ ਕਿਸਾਨਾਂ ਨੂੰ ਬੀਜਣ ਲਈ ਦੇ ਦਿੱਤੀ ਜਾਵੇਗੀ।
New wheat made by PAU
ਦੱਸ ਦਈਏ ਕਿ ਇਸ ਤੋਂ ਪਹਿਲਾਂ ਐਮਪੀ ਦੀ ਕਣਕ ਨੂੰ ਕਾਫ਼ੀ ਵਧੀਆ ਮੰਨਿਆ ਜਾਂਦਾ ਪਰ ਦੇਖਣਾ ਹੋਵੇਗਾ ਕਿ ਪੀਏਯੂ ਦੀ ਇਹ ਨਵੀਂ ਕਣਕ ਲੋਕਾਂ ਦੇ ਕਿੰਨੀ ਕੁ ਫਿੱਟ ਬੈਠਦੀ ਹੈ।