Cultivation of Black Pepper: ਕਿਸਾਨਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ ਕਾਲੀ ਮਿਰਚ ਦੀ ਖੇਤੀ
Published : Feb 24, 2025, 7:03 am IST
Updated : Feb 24, 2025, 7:03 am IST
SHARE ARTICLE
Cultivation of black pepper is proving very beneficial for the farmers
Cultivation of black pepper is proving very beneficial for the farmers

ਕਾਲੀ ਮਿਰਚ ਭਾਰਤ ਦੇ ਪਛਮੀ ਘਾਟ ਦੇ ਗਰਮ ਖੰਡੀ ਜੰਗਲਾਂ ਦੀ ਮੁੱਖ ਫ਼ਸਲ ਹੈ, ਜੋ ਭਾਰਤ ਵਿਚ ਵੱਡੇ ਪੱਧਰ ’ਤੇ ਪੈਦਾ ਹੁੰਦੀ ਹੈ।

 

Cultivation of Black Pepper: ਕਾਲੀ ਮਿਰਚ ਦੀ ਕਾਸ਼ਤ ਅੱਜ ਦੇ ਸਮੇਂ ਵਿਚ ਕਿਸਾਨਾਂ ਲਈ ਬਹੁਤ ਲਾਹੇਵੰਦ ਧੰਦਾ ਸਾਬਤ ਹੋ ਰਹੀ ਹੈ। ਕਾਲੀ ਮਿਰਚ ਇਕ ਵੇਲ ਵਰਗਾ ਦਰੱਖ਼ਤ ਹੁੰਦਾ ਹੈ ਜਿਸ ਦੀਆਂ ਵੇਲਾਂ ਫੈਲੀਆਂ ਹੁੰਦੀਆਂ ਹਨ। ਕਾਲੀ ਮਿਰਚ ਭਾਰਤ ਦੇ ਪਛਮੀ ਘਾਟ ਦੇ ਗਰਮ ਖੰਡੀ ਜੰਗਲਾਂ ਦੀ ਮੁੱਖ ਫ਼ਸਲ ਹੈ, ਜੋ ਭਾਰਤ ਵਿਚ ਵੱਡੇ ਪੱਧਰ ’ਤੇ ਪੈਦਾ ਹੁੰਦੀ ਹੈ।

ਜੇਕਰ ਸਰਕਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਭਾਰਤ ਵਿਚ 1.36 ਲੱਖ ਹੈਕਟੇਅਰ ਜ਼ਮੀਨ ’ਤੇ ਸਾਲਾਨਾ 32 ਹਜ਼ਾਰ ਟਨ ਕਾਲੀ ਮਿਰਚ ਪੈਦਾ ਹੁੰਦੀ ਹੈ ਜਿਸ ਵਿਚ ਸੱਭ ਤੋਂ ਵੱਧ ਕੇਰਲਾ (94 ਫ਼ੀ ਸਦੀ), ਕਰਨਾਟਕ (5 ਫ਼ੀ ਸਦੀ) ਅਤੇ ਤਾਮਿਲਨਾਡੂ, ਆਂਧਰਾ ਵਿਚ ਹੁੰਦੀ ਹੈ। ਭਾਰਤ 41000 ਟਨ ਕਾਲੀ ਮਿਰਚ ਬਰਾਮਦ ਕਰ ਕੇ ਸਾਲਾਨਾ 240 ਕਰੋੜ ਰੁਪਏ ਕਮਾ ਰਿਹਾ ਹੈ। ਅਜਿਹੇ ਵਿਚ ਜੇਕਰ ਤੁਸੀਂ ਕਾਲੀ ਮਿਰਚ ਦੀ ਖੇਤੀ ਕਰ ਕੇ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਇਹ ਕਦਮ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

ਕਾਲੀ ਮਿਰਚ ਮੁੱਖ ਤੌਰ ’ਤੇ ਬਰਸਾਤੀ ਫ਼ਸਲ ਵਜੋਂ ਉਗਾਈ ਜਾਂਦੀ ਹੈ। ਕਾਲੀ ਮਿਰਚ ਨੂੰ ਭਾਰੀ ਮੀਂਹ (150-250 ਸੈਂਟੀਮੀਟਰ), ਉਚ ਨਮੀ ਅਤੇ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ। ਹੁਮਸ ਦੀ ਸਮੱਗਰੀ ਨਾਲ ਭਰਪੂਰ ਤਾਜ਼ੀ ਮਿੱਟੀ ’ਤੇ ਸੱਭ ਤੋਂ ਵਧੀਆ ਫਲਦਾ ਹੈ ਅਤੇ ਫ਼ਸਲ 1500 ਮੀਟਰ ਦੀ ਉਚਾਈ ’ਤੇ ਉਗਾਈ ਜਾ ਸਕਦੀ ਹੈ। ਕਾਲੀ ਮਿਰਚ ਇਕ ਸਦੀਵੀ ਫ਼ਸਲ ਹੈ ਜਿਸ ਨੂੰ ਜੇਕਰ ਜੂਨ ਤੋਂ ਦਸੰਬਰ ਤਕ ਬੀਜਿਆ ਜਾਵੇ ਤਾਂ ਚੰਗਾ ਉਤਪਾਦਨ ਮਿਲਦਾ ਹੈ।

ਕਾਲੀ ਮਿਰਚ ਦੀ ਕਾਸ਼ਤ ਲਈ ਕਲਮ ਵਿਧੀ ਅਪਣਾਈ ਜਾਂਦੀ ਹੈ ਜਿਸ ਵਿਚ ਸੱਭ ਤੋਂ ਪਹਿਲਾਂ ਬੂਟੇ ਇਸ ਤਰੀਕੇ ਨਾਲ ਲਗਾਏ ਜਾਣ ਕਿ ਪੱਛਮ ਅਤੇ ਦੱਖਣ ਵਲ ਢਲਾਣ ਹੋਣ ਤੋਂ ਬਚਿਆ ਜਾ ਸਕੇ। ਫ਼ਸਲ ਦੇ ਚੰਗੇ ਉਤਪਾਦਨ ਲਈ ਜ਼ਰੂਰੀ ਹੈ ਕਿ ਤੁਸੀਂ ਪੌਦਿਆਂ ਨੂੰ ਖਾਦ ਪਾਉਂਦੇ ਰਹੋ, ਜੇਕਰ ਖਾਦ ਪੂਰੀ ਤਰ੍ਹਾਂ ਆਰਗੈਨਿਕ ਹੈ ਤਾਂ ਇਸ ਨਾਲ ਤੁਹਾਨੂੰ, ਤੁਹਾਡੀ ਫ਼ਸਲ ਅਤੇ ਲੋਕਾਂ ਨੂੰ ਬਹੁਤ ਲਾਭ ਹੁੰਦਾ ਹੈ। ਮਿਰਚ ਦੇ ਪੌਦਿਆਂ ਨੂੰ ਖਾਦ ਪਾਉਣ ਲਈ, ਮਾਨਸੂਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ 10 ਕਿਲੋਗ੍ਰਾਮ ਪ੍ਰਤੀ ਵੇਲ ਦੀ ਖਾਦ ਪਾਉ।

ਕਾਲੀ ਮਿਰਚ ਦੀ ਕਾਸ਼ਤ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਮੌਨਸੂਨ ਦੇ ਦਿਨਾਂ ਦੌਰਾਨ ਪੌਦਿਆਂ ਨੂੰ ਪਾਣੀ ਮਿਲਦਾ ਰਹਿੰਦਾ ਹੈ, ਇਸ ਤੋਂ ਇਲਾਵਾ ਸੁਰੱਖਿਆ ਦਾ ਧਿਆਨ ਰਖਦੇ ਹੋਏ ਦਸੰਬਰ ਤੋਂ ਮਈ ਤਕ 10 ਦਿਨਾਂ ਦੇ ਅੰਤਰਾਲ ’ਤੇ ਸਾਰੀ ਫ਼ਸਲ ਦੀ ਸਿੰਚਾਈ ਕਰਨੀ ਚਾਹੀਦੀ ਹੈ। ਕਾਲੀ ਮਿਰਚ ਦੀ ਬਿਜਾਈ ਤੋਂ ਬਾਅਦ ਜਦੋਂ ਬੂਟੇ ਉਗਣੇ ਸ਼ੁਰੂ ਹੋਣ ਤਾਂ ਜੂਨ-ਜੁਲਾਈ ਅਤੇ ਅਕਤੂਬਰ-ਨਵੰਬਰ ਦੇ ਮਹੀਨਿਆਂ ਦੌਰਾਨ ਨਦੀਨਾਂ ਦੀ ਕਟਾਈ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਨੁਕਸਾਨੀਆਂ ਵੇਲਾਂ ਅਤੇ ਪੱਤਿਆਂ ਨੂੰ ਬਾਕੀ ਪੌਦਿਆਂ ਤੋਂ ਵੱਖ ਕਰ ਕੇ ਨਸ਼ਟ ਕਰ ਦਿਉ। ਮਿਰਚ ਦੇ ਪੌਦਿਆਂ ਨੂੰ ਪੋਲੂ ਬੀਟਲ ਅਤੇ ਪੱਤਾ ਕੈਟਰਪਿਲਰ ਵਰਗੇ ਕੀੜਿਆਂ ਤੋਂ ਬਚਾਉਣ ਲਈ ਜੁਲਾਈ ਅਤੇ ਅਕਤੂਬਰ ਵਿਚ ਗਊ ਪੰਚਗਵਿਆ ਦਾ ਛਿੜਕਾਅ ਕਰੋ।

ਕਾਲੀ ਮਿਰਚ ਦੀਆਂ ਵੇਲਾਂ ਆਮ ਤੌਰ ’ਤੇ ਤੀਜੇ ਜਾਂ ਚੌਥੇ ਸਾਲ ਤੋਂ ਝਾੜ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਵੇਲਾਂ ਮਈ-ਜੂਨ ਵਿਚ ਫੁਲਦੀਆਂ ਹਨ। ਇਸ ਨੂੰ ਫੁੱਲ ਆਉਣ ਤੋਂ ਲੈ ਕੇ ਪੱਕਣ ਤਕ 6 ਤੋਂ 8 ਮਹੀਨੇ ਲਗਦੇ ਹਨ। ਕਟਾਈ ਮੈਦਾਨੀ ਇਲਾਕਿਆਂ ਵਿਚ ਨਵੰਬਰ ਤੋਂ ਫ਼ਰਵਰੀ ਤਕ ਅਤੇ ਪਹਾੜੀਆਂ ਵਿਚ ਜਨਵਰੀ ਤੋਂ ਮਾਰਚ ਤਕ ਕੀਤੀ ਜਾਂਦੀ ਹੈ। ਜੇਕਰ ਅਸੀਂ ਕਾਲੀ ਮਿਰਚ ਦਾ ਮੁਨਾਫ਼ਾ ਦੇਖਦੇ ਹਾਂ ਤਾਂ ਅਸੀਂ ਇਕ ਰੁੱਖ ਤੋਂ ਲਗਭਗ 10 ਤੋਂ 12 ਹਜ਼ਾਰ ਦੀ ਕਮਾਈ ਕਰ ਸਕਦੇ ਹਾਂ ਜੋ ਕਿ ਹੁਣ ਪਿਛਲੇ ਕੁੱਝ ਸਮੇਂ ਤੋਂ 400 ਤੋਂ 450 ਪ੍ਰਤੀ ਕਿਲੋ ਦਾ ਬਾਜ਼ਾਰੀ ਰੇਟ ਦੇਖਣ ਨੂੰ ਮਿਲ ਰਿਹਾ ਹੈ, ਇਸ ਤਰ੍ਹਾਂ ਜੇਕਰ ਅਸੀਂ 500 ਰੁੱਖ ਲਗਾ ਕੇ ਕਾਲੀ ਮਿਰਚ ਦੀ ਖੇਤੀ ਕਰਦੇ ਹੋ ਤਾਂ 50 ਤੋਂ 60 ਲੱਖ ਰੁਪਏ ਸਾਲਾਨਾ ਕਮਾ ਸਕਦੇ ਹੋ।


 

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement