ਪਾਣੀ ਦੀ ਦੁਰਵਰਤੋਂ ਲਈ ਇਕੱਲੇ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਜਾਇਜ਼ ਨਹੀਂ
Published : Aug 24, 2020, 10:19 am IST
Updated : Aug 24, 2020, 10:19 am IST
SHARE ARTICLE
Farmer
Farmer

ਮਿਲਕ ਪਲਾਂਟਾਂ ਦੇ ਉਤਪਾਦਾਂ ਨੂੰ ਬਚਾ ਕੇ ਰਖਣ ਲਈ ਸੱਭ ਤੋਂ ਵੱਧ ਬਰਫ਼ ਰੂਪੀ ਪਾਣੀ ਦੀ ਲੋੜ  

 ਸੰਗਰੂਰ : ਹਿੰਦੋਸਤਾਨ ਵਾਸੀਆਂ ਨੂੰ ਇਹ ਭਾਰੀ ਭੁਲੇਖਾ ਹੈ ਕਿ ਕਿਸਾਨ ਸਭ ਤੋਂ ਵੱਧ ਪਾਣੀ ਖਪਤ ਕਰਦੇ ਹਨ ਪਰ ਜਦੋਂ ਉਹ ਇਸ ਦਿਸ਼ਾ ਵਿੱਚ ਸੋਚਦੇ ਹਨ ਤਾਂ ਇਸ ਸਚਾਈ ਨੂੰ ਭੁੱਲ ਕੇ ਦਰਕਿਨਾਰ ਕਰ ਦਿੰਦੇ ਹਨ ਕਿ ਇਹੀ ਕਿਸਾਨ ਹਨ ਜਿਹੜੇ 132 ਕਰੋੜ ਦੇਸ਼ ਵਾਸੀਆਂ ਦਾ ਪੇਟ ਭਰਦੇ ਹਨ। ਖੇਤੀਬਾੜੀ ਸੈਕਟਰ ਤੋਂ ਬਾਅਦ ਉਦਯੋਗਾਂ ਵਿੱਚ ਵੀ ਪਾਣੀ ਦੀ ਭਾਰੀ ਵਰਤੋਂ ਹੁੰਦੀ ਹੈ ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ

TubeWell TubeWell

ਕਿ ਇਹ ਉਦਯੋਗਾਂ ਵਾਲੇ ਤਕਰੀਬਨ 70 ਫੀ ਸਦੀ ਅਣਸੋਧਿਆ ਪਾਣੀ ਧਰਤੀ ਵਿੱਚ ਵਾਪਸ ਭੇਜ ਦਿੰਦੇ ਹਨ ਜਿਸ ਕਾਰਨ ਧਰਤੀ ਹੇਠਲਾ ਸਾਡਾ ਪੀਣ ਵਾਲਾ ਪਾਣੀ, ਨਦੀਆਂ, ਸਮੁੰਦਰ, ਛੱਪੜ ਅਤੇ ਝੀਲਾਂ ਗੰਦੀਆਂ ਹੋ ਰਹੀਆਂ ਹਨ। ਇਸ ਤੋਂ ਬਾਅਦ ਪਾਣੀ ਦੀ ਤੀਸਰੀ ਸਭ ਤੋਂ ਵੱਡੀ ਖਪਤਕਾਰ ਇਮਾਰਤਸਾਜੀ ਸੈਕਟਰ ਹੈ ਜਿੱਥੇ ਪਿੰਡਾਂ, ਸ਼ਹਿਰਾਂ ਅਤੇ ਮਹਾਂਨਗਰਾਂ 'ਚ ਇਕ ਦਿਨ 'ਚ ਅਰਬਾਂ ਖਰਬਾਂ ਲੀਟਰ ਪਾਣੀ ਬਹੁਤ ਬੇਰਹਿਮੀ ਨਾਲ ਵਹਾਇਆ ਜਾਂਦਾ ਹੈ।

Brick Kiln Brick Kiln

ਇਸ ਤੋਂ ਇਲਾਵਾ ਟੈਕਸਟਾਈਲ ਮਿੱਲਾਂ, ਪੇਪਰ ਮਿੱਲਾਂ, ਇੱਟਾਂ ਦੇ ਭੱਠੇ, ਹੋਟਲ ਢਾਬੇ,ਰੈਸਟੋਰੈਂਟ,ਡੇਅਰੀ ਫਾਰਮ ਵੀ ਪਾਣੀ ਦੀ ਦੁਰਵਰਤੋਂ ਕਰਦੇ ਆਮ ਵੇਖੇ ਜਾ ਸਕਦੇ ਹਨ ਇਸ ਤੋਂ ਇਲਾਵਾ ਮਿਲਕ ਪਲਾਟਾਂ ਦੇ ਬਣੇ ਸਾਰੇ ਉਤਪਾਦਾਂ ਨੂੰ ਬਚਾ ਕੇ ਰੱਖਣ ਲਈ ਸਭ ਤੋਂ ਵੱਧ ਪਾਣੀ ਰੂਪੀ ਬਰਫ ਦੀ ਲੋੜ ਹੈ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਵਿੱਚੋਂ ਸਿਰਫ ਤਿੰਨ ਫੀ ਸਦੀ ਸਾਫ ਸੁਥਰਾ ਪਾਣੀ ਹੈ ਜਿਸ ਵਿੱਚੋਂ ਸਿਰਫ ਇੱਕ ਫੀ ਸਦੀ ਪਾਣੀ ਮਨੁੱਖ ਦੇ ਵਰਤੋਂਯੋਗ ਹੈ।

Eucalyptus Clonal PlantEucalyptus Clonal Plant

ਬਹੁਤ ਸਾਰੇ ਬਨਸਪਤੀ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਨਦੀਆਂ,ਨਹਿਰਾਂ,ਸੜਕਾਂ ਅਤੇ ਸਾਂਝੇ ਥਾਵਾਂ ਤੇ ਲਗਾਇਆ ਸਫੈਦਾ ਪਾਣੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ।  ਅੰਗਰੇਜੀ ਵਿਚ ਇਸ ਬੂਟੇ ਨੂੰ ਈਕੋਲੌਜੀਕਲ ਟੈਰੋਰਿਸ਼ਟ (ਵਾਤਾਵਰਨ ਅੱਤਵਾਦੀ) ਵੀ ਕਿਹਾ ਜਾਂਦਾ ਹੈ। ਕੁੱਲ ਮਿਲਾਕੇ ਪਾਣੀ ਦੀ ਹਰ ਜਾਨਦਾਰ ਵਸਤੂ ਨੂੰ ਨਿਰੰਤਰ ਲੋੜ ਹੈ ਪਰ ਪੰਜਾਬ ਵਿੱਚ ਸਿਰਫ ਕਿਸਾਨਾਂ ਨੂੰ ਹੀ ਦੋਸ਼ ਦੇਣਾ ਬਹੁਤਾ ਕਾਰਗਰ ਨਹੀਂ।

PaddyPaddy

ਇਹ ਵੀ ਸੱਚ ਹੈ ਕਿ ਉੱਤਰੀ ਭਾਰਤ ਵਿੱਚ ਪਾਣੀ ਦੀ ਘਾਟ ਕਾਰਨ ਝੋਨੇ ਦੀ ਖੇਤੀ ਦਾ ਬਦਲ ਲੱਭਣ ਦੀ ਲੋੜ ਹੈ ਅਤੇ ਪੰਜਾਬ ਦੇ ਕਿਸਾਨ ਸਰਕਾਰ ਦਾ ਸਹਿਯੋਗ ਕਰਨ ਤੋਂ ਕਦੇ ਪਿੱਛੇ ਨਹੀਂ ਹਟਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement