
ਅੱਗ ਗੁੱਸੇ ਵਿਚ ਆਏ ਕਿਸਾਨਾਂ ਵੱਲੋਂ ਬਕਾਇਆ ਰਕਮ ਨਾ ਮਿਲਣ ‘ਤੇ ਕਿਸਾਨਾਂ ਨੇ ਸੰਗਰਸ਼ ਤਿੱਖਾ ਕਰ ਦਿੱਤਾ ਹੈ...
ਸੰਗਰੂਰ : ਅੱਗ ਗੁੱਸੇ ਵਿਚ ਆਏ ਕਿਸਾਨਾਂ ਵੱਲੋਂ ਬਕਾਇਆ ਰਕਮ ਨਾ ਮਿਲਣ ‘ਤੇ ਕਿਸਾਨਾਂ ਨੇ ਸੰਗਰਸ਼ ਤਿੱਖਾ ਕਰ ਦਿੱਤਾ ਹੈ। ਪਿਛਲੇ 20 ਦਿਨਾਂ ਤੋਂ ਸ਼ੂਗਰ ਮਿਲ ਵੱਲੋਂ ਗੰਨੇ ਦੀ ਬਕਾਇਆ ਰਕਮ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ।
Kissan Protest
ਜਾਣਕਾਰੀ ਮੁਤਾਬਿਕ ਪ੍ਰਦਰਸ਼ਨਕਾਰੀ ਕਿਸਨਾਂ ਵਿਚੋਂ 4 ਕਿਸਾਨ ਪਟਰੌਲ ਅਤੇ ਸਲਫ਼ਾਸ ਦੀਆਂ ਗੋਲੀਆਂ ਲੈ ਕੇ ਐਸਡੀਐਮ ਦਫ਼ਤਰ ਉੱਤੇ ਚੜ੍ਹ ਗਏ ਹਨ ਅਤੇ ਲਗਾਤਾਰ ਸਰਕਾਰ, ਵਿਧਾਇਕ ਅਤੇ ਮਿਲ ਪ੍ਰਬੰਧਨ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ, ਇਨ੍ਹਾ ਹੀ ਨਹੀਂ ਵੱਡੀ ਗਿਣਤੀ ਵਿਚ ਕਿਸਾਨ ਐਸਡੀਐਮ ਦਫ਼ਤਰ ਦੇ ਅੱਗੇ ਧਰਨੇ ਉੱਤੇ ਬੈਠ ਗਏ ਹਨ।