ਸਰ੍ਹੋਂ ਦਾ ਚੰਗਾ ਝਾੜ ਹੋਣ ਕਾਰਨ ਕਾਸ਼ਤਕਾਰ ਕਿਸਾਨਾਂ ਦੇ ਚਿਹਰੇ ਖਿੜੇ
Published : Mar 25, 2022, 8:39 am IST
Updated : Mar 25, 2022, 9:11 am IST
SHARE ARTICLE
Photo
Photo

ਪ੍ਰਤੀ ਏਕੜ 60 ਤੋਂ 75 ਹਜ਼ਾਰ ਦੀ ਹੋ ਰਹੀ ਹੈ ਆਮਦਨ

 

ਸਰਦੂਲਗੜ੍ਹ (ਵਿਨੋਦ ਜੈਨ) : ਇਸ ਵਾਰ ਸਰ੍ਹੋਂ ਦੀ ਚੰਗੀ ਪੈਦਾਵਾਰ ਹੋਣ ਕਾਰਨ ਸਰ੍ਹੋਂ ਦੇ ਕਾਸ਼ਤਕਾਰਾ ਦੇ ਚਿਹਰੇ ਤੇ ਰੋਣਕ ਆ ਗਈ ਹੈ। ਸਰ੍ਹੋਂ ਦਾ ਝਾੜ 25 ਤੋ 30 ਮਣ ਨਿਕਲ ਰਿਹਾ ਹੈ। ਸਰ੍ਹੋਂ ਦਾ ਰੇਟ ਵੀ ਇਸ ਵਾਰ 6000 ਰੁਪਏ ਤੋ ਲੈ ਕੇ 6500 ਰੁਪਏ ਪ੍ਰਤੀ ਕੁਇੰਟਲ ਹੈ। ਰੇਟ ਚੰਗਾ ਹੋਣ ਕਾਰਨ ਕਿਸਾਨਾ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ। ਪਿਛਲੇ ਸਾਲ ਨਾਲੋਂ ਸਰ੍ਹੋਂ ਦਾ ਬਿਜਾਈ ਦਾ ਰਕਬਾ ਵੀ 5 ਗੁਣਾ ਵੱਧ ਗਿਆ ਹੈ।

 

PHOTOPHOTO

 

ਅਨਾਜ ਮੰਡੀ ਵਿਚ ਸਰ੍ਹੋਂ ਵੇਚਣ ਲਈ ਖੈਰਾ ਕਲਾਂ ਤੋ ਆਏ ਕਿਸਾਨ ਸਰਵਣ ਰਾਮ ਨੇ ਦਸਿਆ ਕਿ ਉਨ੍ਹਾਂ ਦੇ ਖੇਤ ’ਚੋਂ ਇਸ ਵਾਰ ਸਰ੍ਹੋਂ ਦਾ ਝਾੜ 30 ਮਣ ਦੇ ਕਰੀਬ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਉਸ ਦੀ ਸਰ੍ਹੋਂ 6250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ, ਜਿਸ ਕਾਰਨ ਪ੍ਰਤੀ ਏਕੜ 75 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ। ਕਿਸਾਨ ਬਲਦੇਵ ਸਿੰਘ ਮੀਰਪੁਰ ਨੇ ਕਿਹਾ ਕਿ ਇਸ ਵਾਰ ਸਰ੍ਹੋਂ ਦਾ ਝਾੜ ਕਾਫੀ ਚੰਗਾ ਨਿਕਲ ਰਿਹਾ ਹੈ, ਜਿਸ ਨਾਲ ਕਿਸਾਨਾ ਨੂੰ ਕਾਫੀ ਮੁਨਾਫ਼ਾ ਹੋ ਰਿਹਾ ਹੈ। 

 ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਫ਼ਸਲ ਪਕਾਉਣ ’ਤੇ ਖ਼ਰਚਾ ਵੀ ਘੱਟ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਹਰਿਆਣਾ ਅਤੇ ਰਾਜਸਥਾਨ ਸਰਕਾਰ ਵਾਂਗ  ਸਰ੍ਹੋਂ ਦੀ ਸਰਕਾਰੀ  ਖ਼ਰੀਦ ਸ਼ੁਰੂ ਕਰੇ ਤਾਂ ਕਿਸਾਨਾਂ ਦਾ ਰੁਝਾਨ ਨਰਮਾ ਅਤੇ ਝੋਨੇ ਆਦਿ ਰਵਾਇਤੀ ਫ਼ਸਲਾ ਨੂੰ ਛੱਡ ਕੇ ਦੂਸਰੀਆ ਫ਼ਸਲਾਂ ਵਲ ਹੋ ਜਾਵੇਗਾ। ਕਿਉਕਿ ਸਰਕਾਰ ਪਹਿਲਾਂ ਹੀ ਕਹਿ ਰਹੀ ਹੈ ਕਿ ਝੋਨੇ ਦੀ ਬਿਜਾਈ ਕਰਨ ਨਾਲ ਪੰਜਾਬ ਦਾ ਧਰਤੀ ਹੇਠਲਾ ਪਾਣੀ ਕਾਫੀ ਥੱਲੇ ਜਾ ਚੁਕਾ ਹੈ। 

ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਗੁਰਇੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਸਰ੍ਹੋਂ ਦੀ ਬਿਜਾਈ ਤਕਰੀਬਨ ਇਕ ਹਜ਼ਾਰ ਤੋਂ ਲੈ ਕੇ 1200  ਏਕੜ ਹੋਈ ਸੀ, ਜੋ ਕਿ ਇਸ ਸਾਲ ਵੱਧ ਕੇ ਚਾਰ ਤੋਂ ਪੰਜ ਹਜ਼ਾਰ ਏਕੜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰ੍ਹੋਂ ਦਾ ਝਾੜ ਵੀ ਚੰਗਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement