ਇਹ ਹਨ ਦੇਸ਼ ਦੇ 4 ਕਰੋੜਪਤੀ ਕਿਸਾਨ, ਜੋ ਆਪਣੇ ਕਾਰੋਬਾਰ ਤੋਂ ਸਲਾਨਾ ਕਮਾਉਂਦੇ ਹਨ ਕਰੋੜਾਂ ਰੁਪਏ
Published : Jul 25, 2019, 4:05 pm IST
Updated : Jul 25, 2019, 4:44 pm IST
SHARE ARTICLE
Kissan
Kissan

ਦੇਸ਼ ਦਾ ਕਿਸਾਨ ਦਿਨੋਂ-ਦਿਨ ਗਰੀਬ ਹੁੰਦਾ ਜਾ ਰਿਹਾ ਹੈ। ਖੇਤੀਬਾੜੀ ਨੂੰ ਅਕਸਰ ਲੋਕ ਫਾਇਦੇ...

ਨਵੀਂ ਦਿੱਲੀ: ਦੇਸ਼ ਦਾ ਕਿਸਾਨ ਦਿਨੋਂ-ਦਿਨ ਗਰੀਬ ਹੁੰਦਾ ਜਾ ਰਿਹਾ ਹੈ। ਖੇਤੀਬਾੜੀ ਨੂੰ ਅਕਸਰ ਲੋਕ ਫਾਇਦੇ ਦਾ ਸੌਦਾ ਨਹੀਂ ਮੰਨਦੇ। ਇਸ ਲਈ ਕੋਈ ਵੀ ਖੇਤੀ ਵਿਚ ਆਪਣਾ ਭਵਿੱਖ ਨਹੀਂ ਦੇਖਦਾ ਇੱਥੋਂ ਤੱਕ ਕਿ ਖੁਦ ਕਿਸਾਨ ਵੀ ਖੇਤੀ ਛੱਡ ਕੇ ਕੋਈ ਹੋਰ ਕੰਮ ਕਰਨਾ ਚਾਹੁੰਦੇ ਹਨ, ਪਰ ਇਹਨਾਂ ਸਭ ਤੋਂ ਇਲਾਵਾ ਆਧੁਨਿਕ ਤਰੀਕਾਂ ਦਾ ਸਹਾਰਾ ਅਤੇ ਨਵੇਂ ਤਰੀਕਿਆਂ ਨਾਲ ਖੇਤੀ ਕਰਨ ਵਾਲੇ ਕਿਸਾਨ ਸਫਲਤਾ ਦੀ ਨਵੀਂ ਕਹਾਣੀ ਬਣਾ ਰਹੇ ਹਨ। ਦੇਸ਼ ਵਿਚ ਅਜਿਹੇ ਚਾਰ ਕਿਸਾਨ ਹਨ ਜਿੰਨਾਂ ਦਾ ਨਾਮ ਭਾਰਤ ਦੇ ਕਰੋੜਪਤੀ ਕਿਸਾਨਾਂ ਵਿਚ ਲਿਆ ਜਾਂਦਾ ਹੈ।

Kissan Kissan

ਇਹ ਚਾਰੋਂ ਕਿਸਾਨ ਅੱਜ ਕਨਟੈਕਟ ਖੇਤੀਬਾੜੀ ਨੂੰ ਆਧਾਰ ਬਣਾ ਕੇ ਹਰ ਸਾਲ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਹਨ। ਗੁਜਰਾਤ ਦੇ ਅਮੀਰ ਗੜ੍ਹ ਤਾਲੁਕਾ ਦੇ ਰਾਮਪੁਰ ਬਦਲਾ ਪਿੰਡ ਨਿਵਾਸੀ ਇਸਮਾਇਲਭਾਈ ਰਹੀਭਾਈ ਸ਼ੇਰੂ ਬੀਕਾੱਮ ਤੱਕ ਪੜ੍ਹੇ ਸਨ। ਸ਼ੁਰੂਆਤ ਵਿਚ ਮਾਤਾ ਪਿਤਾ ਨੇ ਇਹਨਾ ਨੂੰ ਨੌਕਰੀ ਕਰਾਉਣੀ ਚਾਹੀਦੀ, ਪਰ ਇਹਨਾਂ ਦਾ ਮਨ ਆਪਣੀ ਖੇਤੀ ਵਿਚ ਜਿਆਦਾ ਰਿਹਾ। ਪਰੰਪਰਾਗਤ ਖੇਤੀ ਕਰਦੇ-ਕਰਦੇ ਸ਼ੇਰੂ ਲਗਪਗ 15 ਸਾਲ ਪਹਿਲਾਂ ਮੈਕ ਡੋਨਾਲਡ ਅਤੇ ਫਿਰ ਮੈਕ ਕੇਨ ਜਿਹੀਆਂ ਕੰਪਨੀਆਂ ਦੇ ਸੰਪਰਕ ਵਿਚ ਆਇਆ।

Kissan Kissan

ਇਹਨਾਂ ਕੰਪਨੀਆਂ ਦੇ ਨਾਲ ਕਨਟੈਕਟ ਖੇਤੀ ਕਰਕੇ ਸ਼ੁਰੂ ਨੇ ਉੱਤਮ ਕਵਾਲਿਟੀ ਦੇ ਫਰੈਂਚ ਫ਼ਰਾਇਜ ਅਤੇ ਆਲੂ ਟਿੱਕੀ ਦੇ ਲਈ ਆਲੂ ਮੰਗਵਾਉਣੇ ਸ਼ੁਰੂ ਕਰ ਦਿੱਤੇ। ਆਮਦਨ ਦੀ ਗਰੰਟੀ ਦੇ ਚਲਦੇ ਇਹ ਦਿਨੋਂ-ਦਿਨ ਅੱਗੇ ਵਧਦਾ ਗਿਆ। ਮੀਡੀਆ ਰਿਪੋਰਟ ਦੇ ਮੁਤਾਬਿਕ ਸ਼ੇਰੂ ਭਾਈ ਦੇ ਕੋਲ ਅੱਜ 400 ਏਕੜ ਜਮੀਨ ਹੈ। ਜਿਸ ਤੋਂ ਉਹ ਹਰ ਸਾਲ ਕਰੋੜਾਂ ਰੁਪਏ ਕਮਾਉਂਦਾ ਹੈ। ਗੁਜਰਾਤ ਵਿਚ ਹੀ ਪਾਰਥੀਭਾਈ ਜੇਠਭਾਈ ਚੌਧਰੀ ਗੁਜਰਾਤ ਪੁਲਿਸ ਵਿਚ ਕੰਮ ਕਰਦੇ ਸਨ, ਪਰ ਲਗਪਗ 15 ਸਾਲ ਪਹਿਲਾਂ ਉਸਨੇ ਆਪਣੀ ਖੇਤੀ ਕਰਨ ਦੇ ਲਈ ਨੌਕਰੀ ਛੱਡ ਦਿੱਤੀ।

ਬਨਾਸਕਾਂਠਾ ਦੇ ਦਾਂਤੀਵਾਡਾ ਵਿਚ ਪਾਣੀ ਦੀ ਦਿੱਕਤ ਹੁੰਦੀ ਹੈ ਪਰ ਉਸਨੇ ਆਪਣੇ ਖੇਤਾਂ ਤੇ ਡਰਿੱਪ ਏਰੀਗੇਸ਼ਨ ਲਗਵਾਏ ਜਿਸ ਨਾਲ ਉਹ ਹਰ ਸਾਲ 750 ਐਮ.ਐਮ ਪਾਣੀ ਚਾਹੁਣ ਵਾਲੇ ਸਥਾਨ ਤੇ ਬਹੁਤ ਹੀ ਘੱਟ ਪਾਣੀ ਵਿਚ ਹੀ ਕੰਮ ਚਲਾਉਂਦਾ ਹੈ। ਚੌਧਰੀ ਦਾ ਵੀ ਮੈਕ ਕੇਨ ਦੇ ਨਾਲ ਆਲੂ ਪੈਦਾ ਕਰਨ ਦਾ ਹੀ ਕਣਟੈਕਟ ਹੈ। ਚੌਧਰੀ ਦੇ ਖੇਤਾਂ ਵਿਚ 2 ਕਿੱਲੋਗ੍ਰਾਮ ਤੱਕ ਦੇ ਆਲੂ ਹੁੰਦੇ ਹਨ ਜਿੰਨਾਂ ਨੂੰ ਹਰ ਹਰ ਸਾਲ ਨਿਸ਼ਚਿਤ ਦਰ ਤੇ ਵੇਚ ਦਿੰਦਾ ਹੈ। ਵਰਤਮਾਨ ਵਿਚ ਉਸਦੇ ਕੋਲ 87 ਏਕੜ ਖੇਤੀਬਾੜੀ ਜਮੀਨ ਆਪਣੀ ਅਤੇ ਇੰਨੀਂ ਹੀ ਠੇਕੇ ਤੇ ਹੈ। ਪਿਛਲੇ ਸਾਲ ਚੌਧਰੀ ਨੇ 3.5 ਕਰੋੜ ਰੁਪਏ ਦੇ ਆਲੂ ਵੇਚੇ ਸਨ।

ਮਹਾਂਰਾਸ਼ਟਰ ਦੇ ਜਲਗਾਂਵ ਦੇ ਰਹਿਣ ਵਾਲੇ ਤੇਨੂੰ ਡੋਂਗਰ ਬੋਰੋਲੇ 63 ਸਾਲ ਦੇ ਹੋ ਚੁੱਕੇ ਹਨ। ਕਰੀਬ 20 ਸਾਲ ਪਹਿਲਾਂ ਤੱਕ ਉਹ ਚਾਹ ਵੇਚਣ ਦਾ ਕੰਮ ਕਰਦੇ ਸਨ, ਪਰ ਉਸ ਦੌਰਾਨ ਉਹਨਾਂ ਨੇ ਕੇਲੇ ਦੀ ਖੇਤੀ ਦੇ ਬਾਰੇ ਜਾਣਕਾਰੀ ਦਿੱਤੀ। ਉਸਦੇ ਕੋਲ ਕੁੱਝ ਜਮੀਨ ਤਾਂ ਆਪਣੀ ਸੀ ਅਤੇ ਕੁੱਝ ਉਹਨਾਂ ਨੇ ਕਿਰਾਏ ਤੇ ਲਈ ਸੀ। ਇਸ ਤੋਂ ਬਾਅਦ ਉਹਨਾਂ ਨੇ ਇਸ ਤੇ ਕੇਲੇ ਦੀ ਖੇਤੀ ਸ਼ੁਰੂ ਕਰ ਦਿੱਤੀ। ਕੁਝ ਸਾਲ ਪਹਿਲਾਂ ਹੀ ਉਸਨੂੰ ਗ੍ਰੈਂਡ ਨਾਇਨ ਵਰਾਇਟੀ ਦੇ ਬਾਰੇ ਪਤਾ ਚੱਲਿਆ ਜਿਸ ਤੋਂ ਉਸਦੀ ਉਪਜ 3 ਗੁਣਾਂ ਹੋ ਗਈ। ਬੋਰੋਲੇ ਵਿਚ ਅੱਜ ਉਹ 100 ਏਕੜ ਵਿਚ ਖੇਤੀ ਕਰਦਾ ਹੈ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement