ਖੇਤੀਬਾੜੀ ਮਸ਼ੀਨਾਂ ‘ਤੇ ਮਿਲ ਰਹੀ ਹੈ 50 ਫ਼ੀਸਦੀ ਤੱਕ ਸਬਸਿਡੀ
Published : Jun 26, 2019, 1:19 pm IST
Updated : Jun 26, 2019, 1:20 pm IST
SHARE ARTICLE
Kissan
Kissan

ਸਰਕਾਰ ਵੱਲੋਂ ਖੇਤੀਬਾੜੀ ਮਸ਼ੀਨੀਕਰਨ ਦੇ ਉਪ ਮਿਸ਼ਨ ਸਮੈਮ ਸਕੀਮ ਦੇ ਤਹਿਤ ਮਸ਼ੀਨਾਂ/ਸੰਦ...

ਚੰਡੀਗੜ੍ਹ: ਸਰਕਾਰ ਵੱਲੋਂ ਖੇਤੀਬਾੜੀ ਮਸ਼ੀਨੀਕਰਨ ਦੇ ਉਪ ਮਿਸ਼ਨ ਸਮੈਮ ਸਕੀਮ ਦੇ ਤਹਿਤ ਮਸ਼ੀਨਾਂ/ਸੰਦ ਲਈ 50 ਫ਼ੀਸਦੀ ਸਬਸਿਡੀ ਤੇ ਮੁਹਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸਦੇ ਇਲਾਵਾ ਵਿਸ਼ੇਸ਼ ਫ਼ਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ ਸਕੀਮ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਇਹ ਸਬਸਿਡੀ ਸਰਕਾਰ ਦੁਆਰਾ ਸਮੈਮ ਅਤੇ ਆਰ ਕੇ ਵੀ ਆਈ (ਟੇਕਨੋਲਾਜੀ ਫਾਰ ਕਰਾਪ ਰੈਜਿਡਿਊ ਮੈਨੇਜਮੇਂਟ) ਸਕੀਮ ਦੇ ਤਹਿਤ ਦਿੱਤੀ ਜਾ ਰਹੀ ਹੈ।

combinecombine

ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਉੱਤੇ ਸੁਪਰ ਐਸਐਮਐਸ ਕੰਬਾਇਨਾਂ ਉਤੇ ਲਗਾਉਣ ਦੇ ਲਈ ,ਹੈਪੀ ਸੀਡਰ ,ਪੈਡੀ ਸਟਰਾ ,ਪੈਡੀ ਮਲਚਰ, ਪਲਟਣ ਵਾਲੇ ਹੱਲ, ਰੋਟਰੀ ਸਲੈਸ਼ਰ, ਰੋਟਾਵੇਟਰ, ਟਰੈਕਟਰ ਬੂਮ ਸਪ੍ਰੇਅਰ, ਇਲੈਕਟ੍ਰਿਕ ਸਪ੍ਰੇਅਰ, ਝੋਨਾ ਲਗਾਉਣ ਵਾਲੀ ਮਸ਼ੀਨ,ਸ਼ੁਗਰਕੇਨ ਪਲਾਂਟਰ ਜੀਰੋ ਟਿਲ ਡਰਿੱਲ ਮਸ਼ੀਨ ਸਮੇਤ ਹੋਰ ਕਈ ਆਧੁਨਿਕ ਖੇਤੀ ਯੰਤਰ ਦਿੱਤੇ ਜਾ ਰਹੇ ਹਨ। ਇਹ ਦਰਖਾਸਤਾਂ ਖੇਤੀਬਾੜੀ ਵਿਭਾਗ ਦੇ ਬਲਾਕ ਅਧਿਕਾਰੀਆਂ ਜਾਂ ਜਿਲ੍ਹਾ ਅਧਿਕਾਰੀਆਂ ਨੂੰ ਸਾਡੇ ਕਾਗਜ ਤੇ ਦਰਖ਼ਾਸਤ ਲਿਖ ਕੇ ਦਿੱਤੀਆਂ ਜਾ ਸਕਦੀਆਂ ਹਨ।

rotaveterrotaveter

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨ/ਕਿਸਾਨ ਗਰੁੱਪ /ਸਹਿਕਾਰੀ ਸਭਾਵਾਂ ਤੋਂ ਆਈਆਂ ਅਰਜ਼ੀਆਂ ਦੇ ਅਧਾਰ ਤੇ ਭਾਰਤ ਸਰਕਾਰ ਵਲੋਂ ਰਜਿਸਟਰ ਕੀਤਾ ਜਾਵੇਗਾ ਖੇਤੀਬਾੜੀ ਵਿਭਾਗ ਵਲੋਂ ਲਾਭਕਾਰੀਆਂ ਤੋਂ ਜਮੀਨ ਦੇ ਕਾਗਜ ਤੇ ਪਹਿਚਾਣ ਪੱਤਰ ਦੀ ਮੰਗ ਕੀਤੀ ਜਾਵੇਗੀ। ਜੋ ਕਿਸਾਨ ਗਰੁੱਪ ਇਹ ਮਸ਼ੀਨਰੀ ਜਾਂ ਕਸਟਮ ਹਾਇਰਿੰਗ ਸੇਂਟਰ, ਫ਼ਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਦੇ ਚਾਹਵਾਨ ਹਨ ਤਾ ਉਹ ਆਪਣੀ ਅਰਜੀ ਫ਼ਾਰਮ ਨਾਲ ਜ਼ਮੀਨ ਦੀ ਫਰਦ, ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ, ਟਰੈਕਟਰ ਦੀ ਆਰਸੀ ਦੀ ਕਾਪੀ ਆਦਿ ਸਬੰਧਤ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਜਮਾਂ ਕਰਵਾ ਸਕਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement