
ਸਾਰੇ ਕਿਸਾਨਾਂ ਤੱਕ ਪਹੁੰਚਾਓ ਇਹ ਜਾਣਕਾਰੀ...
ਚੰਡੀਗੜ੍ਹ : ਇਹ ਗੱਲ ਤੋਂ ਤਾਂ ਸਾਰੇ ਕਿਸਾਨ ਜਾਣੂ ਹਨ ਕਿ ਖੇਤੀਬਾੜੀ ਵਿਚ ਫ਼ਸਲਾਂ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਅਤੇ ਜੇਕਰ ਕਿਸੇ ਦੀ ਗਲਤ ਸਲਾਹ ਨਾਲ ਕਿਸੇ ਗਲਤ ਕੀਟਨਾਸ਼ਕ ਦਾ ਛਿੜਕਾਅ ਫ਼ਸਲ ‘ਤੇ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਕਿਸੇ ਖੇਤੀ ਮਾਹਰ ਦੀ ਸਲਾਹ ਨਾਲ ਹੀ ਕਿਸੇ ਕੀਟਨਾਸ਼ਕ ਦਾ ਇਸਤੇਮਾਲ ਕੀਤਾ ਜਾਵੇ।
Paddy
ਅੱਜ ਖ਼ਪਤਕਾਰਾਂ ਵਿਚ ਵੀ ਬਗੈਰ ਕੀਟਨਾਸ਼ਕਾਂ ਜਾਂ ਘੱਟ ਤੋਂ ਘੱਟ ਵਰਤੋਂ ਵਾਲੇ ਖੇਤੀ ਉਤਪਾਦਾਂ ਦੀ ਮੰਗ ਵਧਣ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਵਾਲੇ ਖੇਤੀ ਉਤਵਾਦਾਂ ਦੀ ਮੰਡੀ ਵਿਚ ਵਾਜ਼ਿਬ ਭਾਅ ਨਹੀਂ ਮਿਲਦਾ। ਇਨ੍ਹਾਂ ਉਤਪਾਦਾਂ ਦੀ ਵਰਤੋਂ ਹਮੇਸ਼ਾ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਜੇਕਰ ਝੋਨੇ ਦੀ ਪਨੀਰੀ ਵਿਚ ਪਾਣੀ ਦੀ ਘਾਟ ਹੋਵੇ ਜਾਂ ਪਾਣੀ ਦੇਰ ਨਾਲ ਲਗਦਾ ਹੋਵੇ ਤਾਂ ਲੋਹੇ ਦੀ ਘਾਟ ਆ ਸਕਦੀ ਹੈ ਜਿਸ ਕਾਰਨ ਫ਼ਸਲ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਪਨੀਰੀ ਧੋੜੀਆਂ ਵਿਚ ਪੀਲੀ ਪੈ ਜਾਂਦੀ ਹੈ।
Paddy
ਕਿਸਾਨ ਪੀਲੀ ਪਈ ਪਨੀਰੀ/ਫ਼ਸਲ ਨੂੰ ਆਂਢੀ-ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ਤੇ ਕਈ ਤਰਾਂ ਨਾਲ ਇਲਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਨਲਾ ਫ਼ਾਇਦੇ ਦੀ ਜਗ੍ਹਾ ਨੁਕਸਾਨ ਹੋ ਜਾਂਦਾ ਹੈ। ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਕਿਸਾਨ ਦੁਕਾਨਦਾਰਾਂ ਦੇ ਕਹੇ ਤੋਂ ਕਿਸਾਨ ਲੋਹੇ ਅਤੇ ਜ਼ਿੰਕ ਦੇ ਮਿਸ਼ਰਣ ਦਾ ਛਿੜਕਾ ਕਰਦੇ ਹਨ। ਇਸ ਨਾਲ ਫ਼ਸਲ ਨੂੰ ਕੋਈ ਰਾਹਤ ਨਹੀਂ ਮਿਲਦੀ। ਜੇਕਰ ਪਨੀਰੀ ਵਿਚ ਲੋਹੇ ਤੇ ਜ਼ਿੰਕ ਦੀ ਘਾਟ ਆਵੇ ਤਾਂ ਹੇਠ ਪੜ੍ਹੋ:
Paddy
ਲੋਹਾ :- ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਂਦੇ ਹਨ। ਰੋਕਥਾਮ ਫੈਰਸ ਸਲਫ਼ੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ। ਫੈਰਸ ਸਲਫ਼ੇਟ ਦ 0.5-1.0 ਫ਼ੀਸਦੀ (ਅੱਧੇ ਤੋ ਇੱਕ ਕਿੱਲੋ ਫੈਰਸ ਸਲਫ਼ੇਟ ਅਤੇ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦਾ ਛਿੜਕਾਅ ਕਰੋ।
Paddy
ਜ਼ਿੰਕ :- ਪਨੀਰੀ ਦੇ ਪੁਰਾਣੇ ਪੱਤੇ ਜੰਗਾਲੇ ਹੋ ਜਾਂਦੇ ਹਨ। ਰੋਕਥਾਮ :- 0.5 ਫ਼ੀਸਦੀ ਜ਼ਿੰਕ ਸਲਫ਼ੇਟ ਹੈਪਟਾਡਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਡਾਈਡ੍ਰੇਟ ਅਤੇ 100 ਲੀਟਰ ਪਾਣੀ) ਜਾਂ 0.3 ਫ਼ੀਸਦੀ ਜ਼ਿੰਕ ਮੌਨੇਹਾਈਡ੍ਰੇਟ (300 ਗ੍ਰਾਮ ਜ਼ਿੰਕ ਮੌਨੇਹਾਈਡ੍ਰੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।