ਇਹ ਕਿਸਾਨ ਲਗਾਉਂਦਾ ਹੈ 165 ਕਿਸਮਾਂ ਦਾ ਝੋਨਾ
Published : Feb 5, 2019, 5:25 pm IST
Updated : Feb 5, 2019, 5:25 pm IST
SHARE ARTICLE
P Devkant
P Devkant

ਮਨੀਪੁਰ ਦੇ ਕਿਸਾਨ ਪੀ ਦੇਵਕਾਂਤ ਨੇ ਜੀਰੀ ਦੀਆਂ ਇੱਕ ਸੌ ਤੋਂ ਵੱਧ ਕਿਸਮਾਂ ਦੀ ਆਰਗੇਨਿਕ ਖੇਤੀ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਹ ਕੇਵਲ ਜੀਰੀ ਦੀ ਖੇਤੀ ਹੀ ਨਹੀਂ...

ਮਨੀਪੁਰ : ਮਨੀਪੁਰ ਦੇ ਕਿਸਾਨ ਪੀ ਦੇਵਕਾਂਤ ਨੇ ਜੀਰੀ ਦੀਆਂ ਇੱਕ ਸੌ ਤੋਂ ਵੱਧ ਕਿਸਮਾਂ ਦੀ ਆਰਗੇਨਿਕ ਖੇਤੀ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਹ ਕੇਵਲ ਜੀਰੀ ਦੀ ਖੇਤੀ ਹੀ ਨਹੀਂ ਕਰਦੇ ਸਗੋਂ ਅਜਿਹੀਆਂ ਕਿਸਮਾਂ ਦ ਪੈਦਾਵਾਰ ਵੀ ਕਰਦੇ ਹਨ ਜਿਨ੍ਹਾਂ ਬਾਰੇ ਹੁਣ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਰਹੀ। ਅਜਿਹੀ ਹੀ ਇੱਕ ਕਿਸਮ ਹੈ ‘ਚਖਾਓ ਪੋਰਟਨ’। ਇਹ ਚੌਲ ਕਾਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਵਿਚ ਬਿਮਾਰੀਆਂ ਨੂੰ ਠੀਕ ਕਰਨ ਦੀ ਭਰਪੂਰ ਤਾਕਤ ਹੈ।

Farmer P DevkantFarmer P Devkant

ਇਸ ਕਿਸਮ ਦੇ ਚੌਲ ਬੁਖ਼ਾਰ ਤੋਂ ਲੈ ਕੇ ਡੇਂਗੂ ਅਤੇ ਕੈਂਸਰ ਜਿਹੀ ਬਿਮਾਰੀ ਨੂੰ ਵੀ ਠੀਕ ਕਰ ਸਕਦੇ ਹਨ। ਪੀ ਦੇਵਕਾਂਤ ਨੇ ਇੰਫਾਲ ਵਿਚ ਅਪਣੇ ਜਨੂੰਨ ਨਾਲ 165 ਕਿਸਮ ਦੀ ਜੀਰੀ ਦੀ ਪੈਦਾਵਾਰ ਕੀਤੀ ਹੈ। ਪੰਜ ਸਾਲ ਪਹਿਲਾਂ ਉਨ੍ਹਾਂ ਨੇ ਅਪਣੇ ਘਰ ਵਿਚ ਹੀ ਚਾਰ ਤਰ੍ਹਾਂ ਦੀਆਂ ਕਿਸਮਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ।

PaddyPaddy

ਉਹ ਮਨੀਪੁਰ ਦੇ ਹਰ ਇਲਾਕੇ ਵਿਚ ਜਾ ਕੇ ਜੀਰੀ ਦੀ ਕਿਸਮ ਲੱਭ ਕੇ ਲਿਆਉਂਦੇ ਹਨ। ਪਿੱਛੇ ਜਿਹੇ ਹੋਏ ਨੈਸ਼ਨਲ ਸੀਡ ਡਾਈ ਵਰਸਿਟੀ ਫ਼ੈਸਟੀਵਲ ਵਿਚ ਦੇਵਕਾਂਤ ਨੇ ਆਪਣਾ ਕਮਾਲ ਵਿਖਾਇਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਿਸਮਾਂ ਨੂੰ ਤਿਆਰ ਕਰਨਾ ਸੌਖਾ ਨਹੀਂ ਸੀ। ਕਈਂ ਕਿਸਮਾਂ ਤਾਂ ਖ਼ਤਮ ਹੋ ਗਈਆਂ ਮੰਨੀਆਂ ਜਾਦੀਆਂ ਸਨ। ਕਈਂ ਕਿਸਾਨਾਂ ਕੋਲ ਕਈ ਦੁਰਲੱਭ ਕਿਸਮਾਂ ਲੱਭ ਗਈਆਂ।

Farmer P DevkantFarmer P Devkant

ਇਨ੍ਹਾਂ ਕਿਸਮਾਂ ਨੂੰ ਮੁੜ ਕੇ ਫ਼ਸਲ ਦੇ ਤੌਰ ‘ਤੇ ਤਿਆਰ ਕਰਨਾ ਵੀ ਇੱਕ ਚੁਣੌਤੀ ਸੀ। ਦੇਵਕਾਂਤ ਨੂੰ 2012 ਪੀਪੀਵੀਏਐਫ਼ ਦਾ ਸਨਮਾਨ ਵੀ ਮਿਲ ਚੁੱਕਾ ਹੈ।

Location: India, Manipur, Imphal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement