ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਸਪਾਰਕਿੰਗ ਨਾਲ ਟਰੈਕਟਰ, ਤੂੜੀ ਵਾਲੀ ਮਸ਼ੀਨ ਤੇ ਟਾਂਗਰ ਸੜਿਆ
Published : Apr 27, 2018, 3:36 am IST
Updated : Apr 27, 2018, 3:36 am IST
SHARE ARTICLE
 Straw Machine burnt
Straw Machine burnt

ਪੰਡ ਲੰਡੇ ਦੇ ਲੋਕਾਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ।

ਬਾਘਾ ਪੁਰਾਣਾ, 26 ਅਪ੍ਰੈਲ (ਸੰਦੀਪ ਬਾਘੇਵਾਲੀਆ): ਅੱਜ ਇਥੇ ਸ਼ਾਮ ਪੰਜ ਕੁ ਵਜੇ ਖੇਤਾਂ ਵਿਚ ਤੂੜੀ ਬਣਾ ਰਹੇ ਕਿਸਾਨ ਦਾ ਟਰੈਕਟਰ ਅਤੇ ਤੂੜੀ ਰੀਪਰ ਦਾ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਟਕਰਾਉਣ ਨਾਲ ਟਰੈਕਟਰ, ਤੂੜੀ ਬਨਾਉਣ ਵਾਲੀ ਮਸ਼ੀਨ ਅਤੇ ਪੰਜ ਕਿਲੇ ਟਾਂਗਰ ਸੜ ਗਿਆ। ਪੰਡ ਲੰਡੇ ਦੇ ਲੋਕਾਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਕਿਸਾਨਾਂ ਤੋਂ ਲਈ ਜਾਣਕਾਰੀ ਅਨੁਸਾਰ ਸਮਾਲਸਰ ਤੋਂ ਲੰਡੇ ਪਿੰਡ ਵਲ ਪੈਂਦੀਆਂ ਟੇਲਾਂ 'ਤੇ ਸਮਾਲਸਰ ਦਾ ਕਿਸਾਨ ਸ਼ਿੰਗਾਰਾ ਸਿੰਘ ਪੁੱਤਰ ਜੰਗ ਸਿੰਘ ਵਾਸੀ ਸਮਾਲਸਰ ਅਪਣੇ ਨਿਊ ਹਾਲੈਂਡ ਟਰੈਕਟਰ ਨਾਲ ਲੰਡੇ ਪਿੰਡ ਦੇ ਕਿਸਾਨ ਵਰਿੰਦਰ ਸਿੰਘ ਤੋਂ ਠੇਕੇ 'ਤੇ ਲਈ ਜ਼ਮੀਨ ਵਿਚ ਤੂੜੀ ਬਣਾ ਰਿਹਾ ਸੀ ਤਾਂ ਖੇਤਾਂ ਵਿਚੋਂ ਲੰਘਦੀਆਂ ਬਿਜਲੀਆਂ ਦੀਆਂ ਨੀਵੀਆਂ ਤਾਰਾਂ ਨਾਲ ਟਰਕਰਾਉਣ ਕਾਰਨ ਸਪਾਰਕਿੰਗ ਪੈਦਾ ਹੋ ਗਈ।

Machine burntMachine burnt

ਮੌਕੇ 'ਤੇ ਹੀ ਚੰਗਿਆੜੀ ਅੱਗ ਦਾ ਰੂਪ ਧਾਰਨ ਕਰ ਗਈ ਅਤੇ ਮਿੰਟਾਂ ਵਿਚ ਹੀ ਅੱਗ ਨੇ ਟਰੈਕਟਰ, ਤੂੜੀ ਬਨਾਉਣ ਵਾਲੀ ਮਸ਼ੀਨ, ਤੂੜੀ ਦੀ ਭਰੀ ਟਰਾਲੀ ਅਤੇ ਪੰਜ ਕਿੱਲੇ ਟਾਂਗਰ ਨੂੰ ਅਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਸਾਰ ਹੀ ਨੇੜਲੇ ਘਰਾਂ ਨੇ ਸੂਚਨਾ ਦੋ ਪਿੰਡਾਂ ਵਿਚ ਸਪੀਕਰ ਨਾਲ ਪਹੁੰਚਾਈ। ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਇਆ ਪਰ ਤਦ ਤਕ ਉਕਤ ਮਸ਼ੀਨਰੀ ਸੜ ਕੇ ਸਵਾਹ ਹੋ ਗਈ। ਇਸ ਸਬੰਧੀ ਹਲਕਾ ਪਟਵਾਰੀ ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਉਹ ਬਾਹਰ ਡਿਊਟੀ 'ਤੇ ਹਨ ਅਤੇ ਕਲ ਮੌਕਾ ਵੇਖ ਕੇ ਰੀਪੋਰਟ ਕਰਨਗੇ। ਇਸ ਸਬੰਧੀ ਐਸ.ਡੀ.ਓ. ਪਾਵਰਕਾਮ ਸਬ ਡਿਵੀਜ਼ਨ ਸਮਾਲਸਰ  ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੋ ਨਹੀਂ ਸਕੀ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement