Cultivate Pumpkins: ਆਖ਼ਰ ਕਿਵੇਂ ਕੀਤੀ ਜਾਵੇ ਪੇਠੇ ਦੀ ਖੇਤੀ
Published : Jan 28, 2025, 11:40 am IST
Updated : Jan 28, 2025, 11:40 am IST
SHARE ARTICLE
How to finally cultivate pumpkins
How to finally cultivate pumpkins

ਇਸ ਦੀ ਵਰਤੋਂ ਕਬਜ਼, ਐਸੀਡਿਟੀ ਅਤੇ ਅੰਤੜੀ ਦੇ ਕੀੜਿਆਂ ਦੇ ਇਲਾਜ ਦੇ ਤੌਰ ’ਤੇ ਵੀ ਕੀਤੀ ਜਾਂਦੀ ਹੈ।

 

ਪੇਠੇ ਨੂੰ ਚਿੱਟਾ ਕੱਦੂ, ਸਰਦੀਆਂ ਦਾ ਖਰਬੂਜ਼ਾ ਜਾਂ ਧੁੰਦਲਾ ਖਰਬੂਜ਼ਾ ਵੀ ਕਿਹਾ ਜਾਂਦਾ ਹੈ। ਇਸ ਦਾ ਮੂਲ ਸਥਾਨ ਦੱਖਣ-ਪੂਰਬੀ ਏਸ਼ੀਆ ਹੈ। ਇਹ ਚਰਬੀ, ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਰੇਸ਼ੇ ਦਾ ਉਤਮ ਸ੍ਰੋਤ ਹੈ। ਇਸ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਹਨ। ਇਸ ਵਿਚ ਘੱਟ ਕੈਲਰੀ ਹੋਣ ਕਾਰਨ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਵਧੀਆ ਹੁੰਦਾ ਹੈ। ਇਸ ਦੀ ਵਰਤੋਂ ਕਬਜ਼, ਐਸੀਡਿਟੀ ਅਤੇ ਅੰਤੜੀ ਦੇ ਕੀੜਿਆਂ ਦੇ ਇਲਾਜ ਦੇ ਤੌਰ ’ਤੇ ਵੀ ਕੀਤੀ ਜਾਂਦੀ ਹੈ। ਪ੍ਰਸਿੱਧ ਖਾਣ ਵਾਲੀ ਵਸਤੂ ਪੇਠਾ ਵੀ ਇਸੇ ਤੋਂ ਬਣਾਇਆ ਜਾਂਦਾ ਹੈ।

ਇਸ ਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿਚ ਕੀਤੀ ਜਾ ਸਕਦੀ ਹੈ, ਪਰ ਰੇਤਲੀ ਦੋਮਟ ਮਿੱਟੀ ਵਿਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਮਿੱਟੀ ਦਾ ਉਚਿਤ ਪੀਐਚ 6-6.5 ਹੋਣਾ ਚਾਹੀਦਾ ਹੈ। ਪੀਏਜੀ 3: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨਾ ਅਤੇ ਆਕਰਸ਼ਕ ਹੁੰਦਾ ਹੈ। ਇਹ 145 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ 3-4 ਵਾਰੀ ਵਾਹੋ। ਆਖ਼ਰੀ ਵਾਰ ਵਾਹੁਣ ਤੋਂ ਪਹਿਲਾਂ 20 ਕਿਲੋ ਗਲੀ-ਸੜੀ ਰੂੜੀ ਦੀ ਖਾਦ 40 ਕਿਲੋ ਪ੍ਰਤੀ ਏਕੜ ਨਾਲ ਮਿਲਾ ਕੇ ਪਾਉ। ਉਤਰੀ ਭਾਰਤ ਵਿਚ ਇਸ ਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਵਿਚ ਵੀ ਕੀਤੀ ਜਾਂਦੀ ਹੈ।

3 ਮੀਟਰ ਚੌੜੇ ਬੈੱਡਾਂ ’ਤੇ, ਜਿਨ੍ਹਾਂ ਵਿਚ 75-90 ਸੈ.ਮੀ. ਦਾ ਫ਼ਾਸਲਾ ਹੋਵੇ, ਇਕ ਪਾਸੇ ਦੋ ਬੀਜ ਬੀਜੋ। ਬੀਜਾਂ ਨੂੰ 1-2 ਸੈ.ਮੀ. ਦੀ ਡੂੰਘਾਈ ’ਤੇ ਬੀਜੋ। ਬੀਜਾਂ ਨੂੰ ਸਿੱਧਾ ਹੀ ਬੈੱਡਾਂ ’ਤੇ ਬੀਜਿਆ ਜਾਂਦਾ ਹੈ। ਇਕ ਏਕੜ ਲਈ 2 ਕਿਲੋ ਬੀਜਾਂ ਦੀ ਵਰਤੋਂ ਕਰੋ। ਬੀਜਾਂ ਨੂੰ ਮਿੱਟੀ ਵਿਚ ਪੈਦਾ ਹੋਣ ਵਾਲੀ ਉਲੀ ਤੋਂ ਬਚਾਉਣ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਟਰਾਈਕੋਡਰਮਾ ਵਿਰਾਈਡ 4 ਗ੍ਰਾਮ ਜਾਂ ਸਿਊਡੋਮੋਨਸ ਫਲੂਰੋਸੈਂਸ 10 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਸਮੁੱਚੇ ਤੌਰ ’ਤੇ ਇਸ ਫ਼ਸਲ ਨੂੰ ਨਾਈਟਰੋਜਨ 40 ਕਿਲੋ (ਯੂਰੀਆ 90 ਕਿਲੋ), ਫ਼ਾਸਫ਼ੋਰਸ 20 ਕਿਲੋ (ਸਿੰਗਲ ਸੁਪਰ ਫ਼ਾਸਫ਼ੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆਫ਼ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਨਾਈਟਰੋਜਨ ਦੀ ਅੱਧੀ, ਫ਼ਾਸਫ਼ੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬੈੱਡ ਬਣਾਉਣ ਸਮੇਂ ਪਾਉ। ਬਾਕੀ ਬਚੀ ਨਾਈਟਰੋਜਨ ਫੁਲ ਨਿਕਲਣ ਸਮੇਂ ਪਾਉ।

ਭੂੰਡੀ: ਜੇਕਰ ਭੂੰਡੀ ਹਮਲਾ ਦਿਖੇ ਤਾਂ ਰੋਕਥਾਮ ਲਈ ਮੈਲਾਥਿਆਨ 50 ਈ ਸੀ 1 ਮਿ.ਲੀ. ਜਾਂ ਡਾਈਮੈਥੋਏਟ 30 ਈ ਸੀ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। 

ਚੇਪਾ: ਜੇਕਰ ਇਸ ਦਾ ਹਮਲਾ ਦਿਖੇ ਤਾਂ, ਇਮੀਡਾਕਲੋਪਿਰਡ 0.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਪੱਤਿਆਂ ’ਤੇ ਧੱਬਾ ਰੋਗ: ਨੁਕਸਾਨੇ ਪੌਦੇ ਦੇ ਉਪਰਲੇ ਪਾਸੇ ਅਤੇ ਮੁੱਖ ਤਣੇ ਤੇ ਵੀ ਚਿੱਟੇ ਧੱਬੇ ਦਿਖਦੇ ਹਨ। ਇਹ ਬੀਮਾਰੀ ਪੌਦੇ ਨੂੰ ਭੋਜਨ ਦੇ ਸ੍ਰੋਤ ਵਜੋਂ ਵਰਤਦੀ ਹੈ। ਗੰਭੀਰ ਹਮਲਾ ਹੋਣ ਤੇ ਇਸ ਦੇ ਪੱਤੇ ਝੜ ਜਾਂਦੇ ਹਨ ਅਤੇ ਫਲ ਪਕਣ ਤੋਂ ਪਹਿਲਾਂ ਹੀ ਕਿਰ ਜਾਂਦੇ ਹਨ। ਜੇਕਰ ਇਸ ਦਾ ਹਮਲਾ ਦਿਖੇ ਤਾਂ ਡਾਈਨੋਕੈਪ 1 ਮਿ.ਲੀ. ਜਾਂ ਕਾਰਬੈਂਡਾਜ਼ਿਮ  5 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਦੇ ਹੇਠਲੇ ਪਾਸੇ ਧੱਬਿਆਂ ਦਾ ਰੋਗ: ਜੇਕਰ ਇਸ ਦਾ ਹਮਲਾ ਦਿਖੇ ਤਾਂ ਮੈਨਕੋਜ਼ੇਬ ਜਾਂ ਕਲੋਰੋਥੈਲੋਨਿਲ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਦੋ ਵਾਰ 10 ਦਿਨਾਂ ਦੇ ਫ਼ਾਸਲੇ ਤੇ ਕਰੋ। ਨਦੀਨਾਂ ਦੀ ਤੀਬਰਤਾ ਅਨੁਸਾਰ, ਹੱਥੀਂ ਜਾਂ ਖੁਰਪੇ ਜਾਂ ਕਸੀਏ ਨਾਲ ਗੋਡੀ ਕਰੋ। ਮਲਚਿੰਗ ਨਾਲ ਵੀ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ। ਜਲਵਾਯੂ ਅਤੇ ਮਿੱਟੀ ਦੀ ਕਿਸਮ ਅਨੁਸਾਰ ਗਰਮੀਆਂ ਦੀ ਰੁੱਤ ਵਿਚ 7-10 ਦਿਨਾਂ ਦੇ ਫ਼ਾਸਲੇ ਤੇ ਸਿੰਚਾਈ ਕਰੋ। ਬਾਰਸ਼ ਰੁੱਤ ਵਿਚ ਬਾਰਸ਼ ਮੁਤਾਬਕ ਸਿੰਚਾਈ ਕਰੋ। ਕਿਸਮ ਦੇ ਆਧਾਰ ’ਤੇ ਫ਼ਸਲ 90-100 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਮੰਗ ਮੁਤਾਬਕ ਫਲਾਂ ਦੀ ਤੁੜਾਈ ਪੱਕਣ ਵੇਲੇ ਜਾਂ ਉਸ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ। ਪੱਕੇ ਫਲਾਂ ਨੂੰ ਜ਼ਿਆਦਾਤਰ ਬੀਜਾਂ ਦੇ ਉਤਪਾਦਨ ਲਈ ਵਰਤਿਆ ਜਾਂਦਾ ਹੈ। ਫਲਾਂ ਨੂੰ ਤਿੱਖੇ ਚਾਕੂ ਨਾਲ ਵੇਲ ਨਾਲੋਂ ਕੱਟ ਲਵੋ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement