Chandigarh News : ਨੌਜਵਾਨ ਕਿਸਾਨ ਨੇ ਸ਼ੁਰੂ ਕੀਤੀ ਕੁਦਰਤੀ ਝੋਨੇ ਦੀ ਖੇਤੀ

By : BALJINDERK

Published : Sep 28, 2024, 3:45 pm IST
Updated : Sep 28, 2024, 3:45 pm IST
SHARE ARTICLE
ਕਿਸਾਨ ਅੰਮ੍ਰਿਤ ਸਿੰਘ
ਕਿਸਾਨ ਅੰਮ੍ਰਿਤ ਸਿੰਘ

Chandigarh News : ਇਕ ਸਾਲ ਵਿਚ ਹੀ 20 ਕਿੱਲਿਆਂ ਤੋਂ ਪਹੁੰਚਿਆ 90 ਕਿੱਲਿਆਂ ਤਕ

Chandigarh News : (ਬਲਜਿੰਦਰ ਕੌਰ) : ਜਦੋਂ ਵੀ ਪੰਜਾਬ ਵਿਚ ਝੋਨੇ ਦੀ ਗੱਲ ਚਲਦੀ ਹੈ ਤਾਂ ਨਾਲ ਪਾਣੀ ਦਾ ਮਸਲਾ ਉਠਦਾ ਹੈ। ਹਾਲਾਂਕਿ ਮੌਜੂਦਾ ਸਰਕਾਰ ਖੇਤੀ ਨੀਤੀ ਲੈ ਕੇ ਆਈ ਹੈ। ਖੇਤੀ ਨੀਤੀ ਦੇ ਨਾਲ ਜ਼ਿਕਰ ਵਾਰ -ਵਾਰ ਹੋਇਆ ਕਿ ਪੰਜਾਬ ਦਾ ਜ਼ਮੀਨੀ ਪਾਣੀ ਬਚਾਇਆ ਜਾਵੇ ਪਰ ਕਿਸਾਨ ਕਹਿੰਦੇ ਹਨ ਜੇਕਰ ਜ਼ਮੀਨੀ ਪਾਣੀ ਬਚਾਉਣ ਹੈ ਤਾਂ ਕੋਈ ਨਾ ਕੋਈ ਹੋਰ ਫ਼ਸਲ ਦੀ ਵਰਤੋਂ ਕੀਤੀ ਜਾਵੇ। ਜਿਹੜੀ ਝੋਨੇ ਦਾ ਬਦਲ ਹੋਵੇ, ਜੋ ਕਮਾਈ ਝੋਨੇ ਤੋਂ ਕਿਸਾਨਾਂ ਨੂੰ ਹੁੰਦੀ ਹੈ, ਉਹ ਕਮਾਈ ਉਸ ਫ਼ਸਲ ਤੋਂ ਹੋ ਸਕੇ। ਹਾਲਾਂਕਿ ਅਜਿਹੀ ਕੋਈ ਤਜਵੀਜ਼ ਹੈ ਕਿ ਨਹੀਂ ਹੈ ਇਸ 'ਤੇ ਭਵਿੱਖ ਵਿਚ ਵਿਚਾਰ ਚਰਚਾ ਹੋਵੇਗੀ।

ਅੱਜ ਅਸੀਂ ਜਲੰਧਰ ਦੇ ਹਰਦੋ ਫਰਾਲਾ ਪਿੰਡ ਦੇ ਅਗਾਂਹ ਵਾਧੂ ਕਿਸਾਨ ਦੀ ਸੋਚ ਵਾਲੇ ਕਿਸਾਨ ਅੰਮ੍ਰਿਤ ਸਿੰਘ ਦੀ ਗੱਲ ਕਰਾਂਗੇ। ਜਿਨ੍ਹਾਂ ਨੇ ਇਕ ਇਹੋ ਜਿਹਾ ਉਪਰਾਲਾ ਕੀਤਾ ਹੈ। ਕਿਸਾਨ ਨੌਜਵਾਨ ਅੰਮ੍ਰਿਤ ਸਿੰਘ ਨੇ (ਗੁਡ ਗਰੋ ਕਰਾਪਸ) ਸੰਸਥਾ ਦੀ ਵਿਧੀਆਂ ਲੱਭੀਆਂ ਹਨ। ਉਨ੍ਹਾਂ ਦੇ ਕਹਿਣ 'ਤੇ ਝੋਨੇ ਦੀ ਕੁਦਰਤੀ ਜਾਂ ਫਿਰ ਸਿੱਧੀ ਬਿਜਾਈ ਕਹਿ ਲਵੋ, ਨੂੰ ਰੋਜ਼ਾਨਾ ਸਪੋਕਸਮੈਨ ਅਪਣਾਇਆ। ਅੱਜ ਅੰਮ੍ਰਿਤ ਸਿੰਘ ਵਲੋਂ ਲਗਾਇਆ ਝੋਨਾ ਬਹੁਤ ਸੋਹਣਾ ਕੱਦ ਕੱਢ ਕੇ ਖੜਾ ਹੈ।ਉਸ ਦੇ ਨਤੀਜੇ ਬੜੇ ਸੋਹਣੇ ਹਨ।

a

ਨੌਜਵਾਨ ਕਿਸਾਨ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਜਿਵੇਂ ਕਿ ਡੀਐਸਆਰ ਪ੍ਰਣਾਲੀ ਰਾਹੀਂ ਕਿਸਾਨ ਝੋਨਾ ਬੀਜਦੇ ਸੀ, ਪਰ ਉਹ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਈ। ਮੈਂ ਪਿਛਲੇ ਸਾਲ ‘ਗੁਡ ਗਰੋ ਕਰਾਪਸ' ਦੀ ਸਹਾਇਤਾ ਨਾਲ ਏਐਸਆਰ ਪ੍ਰਣਾਲੀ ਰਾਹੀਂ ਝੋਨਾਂ ਬੀਜਿਆ ਸੀ। ਡੀਐਸਆਰ ਪ੍ਰਣਾਲੀ ਵਿਚ ਝੋਨੇ ਵਿਚ ਘਾਹ ਬਹੁਤ ਹੁੰਦਾ ਹੈ ਜੋ ਕੰਟਰੋਲ ਨਹੀਂ ਹੁੰਦਾ ਪਰ ਏਐਸਆਰ ਰਾਹੀਂ ਜਦੋਂ ਖੱਤਾ ਵਹਾਇਆ ਜਾਂਦਾ ਹੈ, ਤੇ ਪਾਣੀ ਲਗਾਇਆ ਜਾਂਦਾ ਹੈ, ਉਸ ਤੋਂ ਬਾਅਦ ਸੁਹਾਗੇ ਮਾਰਨੇ, ਉਸ ਤੋਂ ਬਾਅਦ 6 ਸੁਹਾਗੇ ਮਾਰ ਕੇ ਝੋਨੇ ਦੀ ਲਿੰਗ ਕਰ ਦਿਤੀ ਜਾਂਦੀ ਹੈ। ਲਿੰਗ ਕਰਨ ਤੋਂ ਬਾਅਦ ਵੀ ਤਿੰਨ ਕੁ ਵਾਰ ਸੁਹਾਗਾ ਮਾਰਿਆ ਜਾਂਦਾ ਹੈ। ਇਸ ਵਿਚ ਘਾਹ ਵੀ ਪੈਦਾ ਨਹੀਂ ਹੁੰਦਾ।ਉਨ੍ਹਾਂ ਦਸਿਆ ਕਿ ਇਸ ਸਾਲ 90 ਖੇਤਾਂ ਦੀ ਬਿਜਾਈ ਕੀਤੀ ਹੈ, ਪਿਛਲੇ ਸਾਲ 20 ਖੇਤ ਬਿਜਾਈ ਕੀਤੀ ਸੀ। ਝੋਨਾ ਬੀਜਣ ਤੋਂ ਬਾਅਦ ਦੋ ਤਿੰਨ ਸੁਹਾਗੇ ਮਾਰੇ ਜਾਂਦੇ ਹਨ। ਫਿਰ ਪਹਿਲਾ ਪਾਣੀ ਝੋਨੇ ਨੂੰ 25 ਦਿਨਾਂ ਪਾਣੀ ਲਗਾਇਆ ਜਾਂਦਾ ਹੈ ਪਰ ਇਸ ਸਾਲ ਮੌਸਮ ਜ਼ਿਆਦਾ ਗਰਮ ਹੋਣ ਕਰ ਕੇ ਪਹਿਲਾਂ ਪਾਣੀ ਝੋਨੇ ਨੂੰ 15 ਦਿਨਾਂ ਬਾਅਦ ਲਗਾਇਆ ਗਿਆ।

ਪਿਛਲੇ ਸਾਲ ਮੀਂਹ ਪੈਣ ਨਾਲ ਕੁਦਰਤੀ ਝੋਨੇ ਨੂੰ 4 ਪਾਣੀ ਲਗਾਏ ਸੀ। ਨੌਜਵਾਨ ਕਿਸਾਨ ਅੰਮ੍ਰਿਤ ਸਿੰਘ ਨੇ ਕਿਹਾ ਕੁਦਰਤੀ ਝੋਨੇ ਦੀ ਵਿਧੀ ਰਾਹੀਂ 70 -80 ਫ਼ੀ ਸਦੀ ਪਾਣੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ, ਡੀਜ਼ਲ ਸਿਰਫ਼ ਸੁਹਾਗੇ ਮਾਰਨ ਵਕਤ ਹੀ ਲਗਦਾ ਹੈ। ਇਸ ਸਾਲ ਕਈ ਕਿੱਲੇ ਬੀਜੇ ਪਰ ਅਸੀਂ ਵਾਹੇ ਹੀ ਨਹੀਂ। ਅਸੀਂ ਰੌਣੀ ਕਰ ਕੇ ਸਿੱਧੇ ਸੁਹਾਗੇ ਫੇਰ ਦਿਤੇ।  

ਕਿਸਾਨ ਅੰਮ੍ਰਿਤ ਨੇ ਕਿਹਾ ਕਿ ਪਿਛਲੇ ਸਾਲ ਸਿਰਫ਼ ਅਸੀਂ ਹੀ ਕੁਦਰਤੀ ਝੋਨਾ ਲਗਾਇਆ ਸੀ ਪਰ ਅੱਜ ਸਾਨੂੰ ਦੇਖ ਕੇ ਦੋ ਹੋਰ ਬੰਦਿਆਂ ਵੀ ਏਐਸਆਰ ਵਿਧੀ ਨੂੰ ਅਪਣਾਇਆ ਹੈ। ਮੇਰੇ ਨਾਲ ਮੇਰੇ ਗੁਆਂਢੀ ਨੇ 4-5 ਕਿਲੋ ਲਗਾਏ ਹਨ। ਇੱਕ ਹੋਰ ਪਿੰਡ ਦਾ ਮੇਰਾ ਮਿੱਤਰ ਹੈ ਉਸ ਨੇ ਵੀ ਇਸ ਵਿਧੀ ਰਾਹੀਂ 4 ਕਿਲੇ ਕੁਦਰਤੀ ਝੋਨੇ ਦੀ ਬਿਜਾਈ ਕੀਤੀ ਹੈ। ਬਦਲ ਤਾਂ ਆਵੇਗਾ ਪਰ ਸਮਾਂ ਲੱਗੇਗਾ। ਦੇਖਿਆ ਜਾਵੇ ਤਾਂ ਬਦਲ ਦਾ ਮੁੱਢ ਸ਼ੁਰੂ ਹੋ ਗਿਆ ਹੈ।

ਅਸੀਂ ਪਿਛਲੇ ਸਾਲ 75 ਜ਼ੀਰ ਇਕ ਦਾ ਇਕ ਕਿੱਲਾ ਲਗਾਇਆ ਸੀ ਤੇ ਉਸ ਦਾ ਝਾੜ ਬਹੁਤ ਜ਼ਿਆਦਾ ਨਿਕਲਿਆ ਸੀ ਪਰ ਐਤਕੀਂ ਸਾਨੂੰ ਉਹ ਬੀਜ ਨਹੀਂ ਮਿਲਿਆ।ਉਸ ਬੀਜ ਤੋਂ ਸਾਨੂੰ 40 ਪਲੱਸ ਝਾੜ ਨਿਕਲਿਆ ਸੀ। ਕਿਉਂਕਿ 6 ਕਨਾਲ 'ਚ ਬੀਜਿਆ ਸੀ। ਪਰ ਇਸ ਸਾਲ ਅਸੀਂ ਹਰ ਬੀਜ ਬੀਜੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਕਿਸਾਨਾਂ ਵੀਰਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸਾਰੇ ਕਹਿੰਦੇ ਹਨ ਪੰਜਾਬ ਡੁੱਬਦਾ ਜਾ ਰਿਹਾ ਹੈ। ਪੰਜਾਬ ਵਿਚ ਭਈਏ ਰਾਜ ਕਰਦੇ ਹਨ, ਜੇਕਰ ਅਸੀਂ ਅਪਣੇ ਪੰਜਾਬ ਵਿਚ ਰਹਾਂਗੇ ਤਾਹੀਂ ਰਾਜ ਕਰ ਸਕਦੇ ਹਾਂ।

ਲੋਕੀਂ ਬਾਹਰ ਜਾ ਕੇ ਕਹਿੰਦੇ ਹਨ ਸਾਡਾ ਪੰਜਾਬ, ਸਾਡਾ ਪੰਜਾਬ। ਉਥੇ ਜਾ ਕੇ ਇਹ ਗੱਲਾਂ ਕਰਨ ਦਾ ਕੋਈ ਫਾਈਦਾ ਨਹੀਂ। ਤੁਸੀਂ ਇਥੇ ਰਹਿ ਕੇ ਅਪਣਾ ਕਿੱਤਾ ਚੁਣੋ। ਜੇਕਰ ਕੋਈ ਵੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਜਾਂ ਪ੍ਰਤੱਖ ਦੇਖਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਜਲੰਧਰ ਦੇ ਪਿੰਡ ਹਰਦੋ ਫਰਾਲਾ ਆ ਲੈ ਸਕਦਾ ਹੈ।

(For more news apart from The young farmer started natural paddy cultivation News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement