ਕਿਸਾਨਾਂ ਲਈ ਲਾਹੇਵੰਦ ਹੈ ਕਮਾਦ ਦੀ ਕਾਸ਼ਤ
Published : Aug 29, 2018, 6:00 pm IST
Updated : Aug 29, 2018, 6:00 pm IST
SHARE ARTICLE
Sugarcane Cultivation
Sugarcane Cultivation

ਬਿਜਾਈ ਸਿਆੜਾਂ ਵਿਚ ਕੀਤੀ ਜਾਂਦੀ ਹੈ। ਸਿਆੜਾਂ ਵਿਚਕਾਰ ਫਾਸਲਾ 75 ਸੈਂਟੀਮੀਟਰ ਰੱਖਿਆ ਜਾਵੇ। ਪਛੀਆਂ ਨੂੰ ਸਿਆੜਾਂ ਵਿਚ ਇਕ-ਦੂਜੀ ਨਾਲ ਜੋੜ ਕੇ ਰੱਖੋ। ਸਿਉਂਕ ਦੀ ਰੋਕਥਾਮ..

ਬਿਜਾਈ ਸਿਆੜਾਂ ਵਿਚ ਕੀਤੀ ਜਾਂਦੀ ਹੈ। ਸਿਆੜਾਂ ਵਿਚਕਾਰ ਫਾਸਲਾ 75 ਸੈਂਟੀਮੀਟਰ ਰੱਖਿਆ ਜਾਵੇ। ਪਛੀਆਂ ਨੂੰ ਸਿਆੜਾਂ ਵਿਚ ਇਕ-ਦੂਜੀ ਨਾਲ ਜੋੜ ਕੇ ਰੱਖੋ। ਸਿਉਂਕ ਦੀ ਰੋਕਥਾਮ ਲਈ ਦੋ ਲਿਟਰ ਲਿੰਡੇਨ 20 ਈ. ਸੀ. ਨੂੰ 500 ਲਿਟਰ ਪਾਣੀ ਵਿਚ ਪਾ ਕੇ ਘੋਲ ਬਣਾ ਕੇ ਫ਼ੁਹਾਰੇ ਨਾਲ ਪਛੀਆਂ ਉਤੇ ਪਾਵੋ। ਪਿਛੋਂ ਸੁਹਾਗਾ ਫੇਰ ਦੇਵੋ। ਲੋੜ ਅਨੁਸਾਰ ਫ਼ਸਲ ਨੂੰ ਯੂਰੀਆ ਪਾਇਆ ਜਾ ਸਕਦਾ ਹੈ। ਲੋੜ ਤੋਂ ਵੱਧ ਯੂਰੀਆ ਨਾ ਪਾਵੋ। ਇਸ ਨਾਲ ਫ਼ਸਲ ਢਹਿ ਜਾਂਦੀ ਹੈ। ਪੰਜਾਬ ਵਿਚ ਕਾਸ਼ਤ ਲਈ ਸੀ.ਓ.ਜੇ. 64, ਸੀ.ਓ.ਜੇ. 85 ਅਤੇ ਸੀ.ਓ. 118 ਅਗੇਤੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।

ਮੁੱਖ ਮੌਸਮ ਲਈ ਸੀ.ਓ. 238, ਸੀ.ਓ. ਪੰਜਾਬ 91, ਸੀ.ਓ.ਐਸ. 8436 ਅਤੇ ਸੀ.ਓ.ਜੇ. 88 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਸੀ. ਓ. ਜੇ. 89 ਪਿਛੇਤੀ ਕਿਸਮ ਹੈ। ਕਮਾਦ ਦੀ ਬਿਜਾਈ ਪਿਛੇਤੀ ਨਹੀਂ ਕਰਨੀ ਚਾਹੀਦੀ। ਇਸ ਦਾ ਝਾੜ ਉਤੇ ਬੁਰਾ ਪ੍ਰਭਾਵ ਪੈਂਦਾ ਤੇ ਕੀੜਿਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਜੇਕਰ ਕੁਝ ਪਿਛੇਤ ਹੋ ਜਾਵੇ ਤਾਂ ਪਿਛੇਤੀ ਕਿਸਮ ਬੀਜੀ ਜਾਵੇ ਤੇ ਪਛੀਆਂ ਦੀ ਗਿਣਤੀ ਵੱਧ ਰੱਖੀ ਜਾਵੇ। ਪਿਛੇਤੀ ਬਿਜਾਈ ਸਮੇਂ ਤਿੰਨ ਅੱਖਾਂ ਵਾਲੀਆਂ 30 ਹਜ਼ਾਰ ਪਛੀਆਂ ਵਰਤੀਆਂ ਜਾਣ। ਬਿਜਾਈ ਟ੍ਰੈਕਟਰ ਨਾਲ ਚੱਲਣ ਵਾਲੀ ਗੰਨਾ ਬਿਜਾਈ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ।

sugarcanesugarcane

ਪਿਛੇਤ ਨੂੰ ਰੋਕਣ ਲਈ ਗੰਨੇ ਦੀ ਬਿਜਾਈ ਕਣਕ ਦੀ ਖੜ੍ਹੀ ਫ਼ਸਲ ਵਿਚ ਵੀ ਕੀਤੀ ਜਾ ਸਕਦੀ ਹੈ। ਪਰ ਇਸ ਬਿਜਾਈ ਲਈ ਵਿਸ਼ੇਸ਼ ਵਿਧੀ ਦੀ ਲੋੜ ਪੈਂਦੀ ਹੈ। ਕਮਾਦ ਦੀ ਗੋਡੀ ਜ਼ਰੂਰੀ ਹੈ। ਘੱਟੋ-ਘੱਟ ਦੋ ਗੁਡਾਈਆਂ ਕਰੋ। ਅਪ੍ਰੈਲ ਦੇ ਮਹੀਨੇ ਸਿਆੜਾਂ ਵਿਚਕਾਰ ਖਾਲੀ ਥਾਂ ਉਤੇ ਗੰਨੇ ਦੀ ਖੋਰੀ ਵਿਛਾ ਦੇਣੀ ਚਾਹੀਦੀ ਹੈ। ਇਸ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਅਤੇ ਪਾਣੀ ਘਟ ਦੇਣੇ ਪੈਂਦੇ ਹਨ। ਗੰਨੇ ਦੇ ਸਿਆੜਾਂ ਵਿਚਕਾਰ ਮੈਂਥਾ, ਮੂੰਗੀ ਜਾਂ ਮਾਹਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਨਾਲ ਵਾਧੂ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਧਰਤੀ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ।

ਜੇਕਰ ਮੈਂਥਾ ਬੀਜਣਾ ਹੈ ਤਾਂ ਬਿਜਾਈ ਫਰਵਰੀ ਵਿਚ ਪੂਰੀ ਕਰਨੀ ਪਵੇਗੀ। ਗੰਨੇ ਦੀਆਂ ਦੋ ਲਾਈਨਾਂ ਵਿਚਕਾਰ ਮੈਂਥਾ ਦੀ ਇਕ ਲਾਈਨ ਬੀਜੀ ਜਾ ਸਕਦੀ ਹੈ। ਇਸ ਲਈ ਇਕ ਕੁਇੰਟਲ ਮੈਂਥੇ ਦੀਆਂ ਜੜ੍ਹਾਂ ਚਾਹੀਦੀਆਂ ਹਨ। ਇਸ ਨਾਲ ਰਸਾਇਣਿਕ ਖਾਦਾਂ ਦੀ ਮਿਕਦਾਰ ਵਿਚ ਵੀ ਵਾਧਾ ਕਰ ਦੇਣਾ ਚਾਹੀਦਾ ਹੈ। ਗੰਨੇ ਵਿਚ ਬੀਜੇ ਮੈਂਥੇ ਦੀ ਕੇਵਲ ਇਕ ਕਟਾਈ ਹੀ ਲੈਣੀ ਚਾਹੀਦੀ ਹੈ। ਗੰਨੇ ਵਿਚ ਬਸੰਤ ਰੁੱਤੇ ਮਾਂਹ ਅਤੇ ਮੂੰਗੀ ਦੀ ਬਿਜਾਈ ਵੀ ਹੋ ਸਕਦੀ ਹੈ। ਇਸ ਨਾਲ ਕੋਈ ਡੇੜ ਕੁਇੰਟਲ ਦਾਲ ਪ੍ਰਾਪਤ ਹੋ ਜਾਂਦੀ ਹੈ।

sugarcane Productionsugarcane Production

ਮੂੰਗੀ ਦਾ ਚਾਰ ਕਿਲੋ ਤੇ ਮਾਹਾਂ ਦਾ ਪੰਜ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਦਾਲਾਂ ਦੀ ਬਿਜਾਈ ਲਈ ਗੰਨੇ ਦੀ ਬਿਜਾਈ ਮਾਰਚ ਦੇ ਅੱਧ ਵਿਚ ਕੀਤੀ ਜਾਵੇ। ਇਸ ਮੌਸਮ ਵਿਚ ਬਿਜਾਈ ਲਈ ਮਾਹਾਂ ਦੀਆਂ ਮਾਸ 1008 ਅਤੇ ਮਾਸ 298 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਐਸ. ਐਮ. ਐਲ.- 832 ਅਤੇ ਐਸ. ਐਮ. ਐਲ. 668 ਮੂੰਗੀ ਦੀਆਂ ਉਨਤ ਕਿਸਮਾਂ ਹਨ। ਬੀਜ ਹਮੇਸ਼ਾ ਰੋਗ ਰਹਿਤ ਨਰੋਆ ਬੀਜਣਾ ਚਾਹੀਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement